Bharti Singh Health Update: ਟੀਵੀ ਕਾਮੇਡੀਅਨ ਕਵੀਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ। ਭਾਰਤੀ ਨੇ ਵਲੌਗ ‘ਚ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਸ ਨੂੰ ਲਗਾਤਾਰ ਪੇਟ ‘ਚ ਦਰਦ ਹੋਣ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਅਤੇ ਜਦੋਂ ਉਹ ਹਸਪਤਾਲ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਿੱਤੇ ‘ਚ ਪੱਥਰੀ ਹੈ। ਇਸ ਕਾਰਨ ਉਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਭਾਰਤੀ ਨੇ ਹੁਣ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ ਹੈ।
ਹਸਪਤਾਲ ‘ਚ ਦਾਖਲ ਭਾਰਤੀ ਸਿੰਘ ਨੂੰ ਆਪਣੇ ਬੇਟੇ ਗੋਲਾ ਦੀ ਬਹੁਤ ਯਾਦ ਆ ਰਹੀ ਸੀ, ਜਿਸ ਕਾਰਨ ਉਸ ਨੇ ਡਾਕਟਰਾਂ ਦੀ ਇਜਾਜ਼ਤ ਲੈ ਕੇ ਗੋਲਾ ਨੂੰ ਆਪਣੇ ਕੋਲ ਬੁਲਾਇਆ। ਹਸਪਤਾਲ ਵਿਚ ਭਾਰਤੀ ਦਾ ਦੂਜਾ ਦਿਨ ਚੰਗਾ ਰਿਹਾ ਕਿਉਂਕਿ ਉਸ ਦਾ ਪੁੱਤਰ ਗੋਲਾ ਉਸ ਨੂੰ ਮਿਲਿਆ। ਭਾਰਤੀ ਸਿੰਘ ਨੇ ਹਸਪਤਾਲ ਤੋਂ ਆਪਣਾ ਦੂਜਾ ਵਲੌਗ ਸਾਂਝਾ ਕੀਤਾ ਜਿਸ ਵਿੱਚ ਕਾਮੇਡੀਅਨ ਨੇ ਗੋਲੇ ਅਤੇ ਉਸਦੀ ਸਥਿਤੀ ਬਾਰੇ ਸਭ ਕੁਝ ਦੱਸਿਆ। ਭਾਰਤੀ ਨੇ ਦੱਸਿਆ ਕਿ ਉਸ ਨੂੰ ਆਪਣੇ ਬੇਟੇ ਨੂੰ ਮਿਲਣ ਲਈ ਹਸਪਤਾਲ ਤੋਂ ਮਨਜ਼ੂਰੀ ਲੈਣੀ ਪਈ। ਵੀਡੀਓ ਦੀ ਸ਼ੁਰੂਆਤ ਭਾਰਤੀ ਨੇ ਸਿਹਤ ਸਬੰਧੀ ਅਪਡੇਟ ਦੇਣ ਅਤੇ ਪ੍ਰਸ਼ੰਸਕਾਂ ਨੂੰ ਦੱਸਦਿਆਂ ਕਿਹਾ ਕਿ ਉਹ ਹੁਣ ਕਾਫੀ ਬਿਹਤਰ ਮਹਿਸੂਸ ਕਰ ਰਹੀ ਹੈ। ਉਸਨੇ ਆਪਣੇ ਪਤੀ ਹਰਸ਼ ਲਿੰਬਾਚੀਆ ਨੂੰ ਛੇੜਦੇ ਹੋਏ ਕਿਹਾ ਕਿ ਜਦੋਂ ਉਸਨੂੰ ਦਰਦ ਹੋ ਰਿਹਾ ਸੀ ਤਾਂ ਉਹ ਸੁੱਤਾ ਪਿਆ ਸੀ। ਭਾਰਤੀ ਨੇ ਅੱਗੇ ਆਪਣੇ ਪਤੀ ਦਾ ਮਜ਼ਾਕ ਉਡਾਇਆ ਜਦੋਂ ਉਹ ਨਰਸ ਨੂੰ ਹਰਸ਼ ਵਰਗੇ ਆਦਮੀ ਨਾਲ ਵਿਆਹ ਨਾ ਕਰਨ ਦੀ ਸਲਾਹ ਦਿੰਦੀ ਹੈ।
ਉਦੋਂ ਹੀ ਭਾਰਤੀ ਸਿੰਘ ਦੀ ਭੈਣ ਗੋਲੇ ਲੈ ਕੇ ਆਉਂਦੀ ਹੈ। ਉਹ ਸ਼ੁਰੂ ਵਿਚ ਆਪਣੀ ਮਾਂ ਨੂੰ ਮਿਲਣ ਤੋਂ ਡਰਦਾ ਸੀ ਕਿਉਂਕਿ ਉਹ ਡਰਿੱਪ ‘ਤੇ ਸੀ। ਹਾਲਾਂਕਿ, ਫਿਰ ਗੋਲਾ ਆਪਣੀ ਮਾਂ ਨੂੰ ਦੇਖ ਕੇ ਨੱਚਣਾ ਸ਼ੁਰੂ ਕਰ ਦਿੰਦਾ ਹੈ। ਉਹ ਆਪਣੀ ਮਾਂ ਭਾਰਤੀ ਸਿੰਘ ਨੂੰ ਬਹੁਤ ਚੁੰਮਦਾ ਹੈ। ਭਾਰਤੀ ਵੀ ਖੁਸ਼ੀ ਨਾਲ ਉਛਲਦੀ ਹੈ ਕਿਉਂਕਿ ਉਸ ਨੂੰ ਗੋਲੇ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ। ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਸਟਾਰ ਭਾਰਤੀ ਸਿੰਘ ਟੀਵੀ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .