ਹੁਸ਼ਿਆਰਪੁਰ ਦੇ ਪਿੰਡ ਅਜੋਵਾਲ ਦੀ ਕੰਢੀ ਨਹਿਰ ‘ਚ ਨਹਾਉਣ ਗਏ 15 ਸਾਲਾ ਮੁੰਡੇ ਦੀ ਮੌਤ ਹੋ ਗਈ। ਮ੍ਰਿਤਕ ਆਪਣੇ 5 ਦੋਸਤਾਂ ਨਾਲ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਨਹਿਰ ਵਿੱਚ ਜ਼ਿਆਦਾ ਪਾਣੀ ਨਹੀਂ ਸੀ ਪਰ 15 ਸਾਲਾ ਰਵੀ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬਣ ਲੱਗਾ।
ਸਾਰੇ ਦੋਸਤਾਂ ਨੇ ਮਿਲ ਕੇ ਬੜੀ ਮੁਸ਼ਕਲ ਨਾਲ ਉਸ ਨੂੰ ਨਹਿਰ ‘ਚੋਂ ਬਾਹਰ ਕੱਢਿਆ ਪਰ ਕੁਝ ਸਮੇਂ ਬਾਅਦ ਰਵੀ ਦੀ ਮੌਤ ਹੋ ਗਈ। ਉੱਥੋਂ ਲੰਘ ਰਹੇ ਕਿਸੇ ਵਿਅਕਤੀ ਨੇ ਇਸ ਦੀ ਸੂਚਨਾ ਹਰਿਆਣਾ ਪੁਲਿਸ ਨੂੰ ਦਿੱਤੀ।
ਇਹ ਵੀ ਪੜ੍ਹੋ : ਵੱਧ ਰਹੀ ਗਰਮੀ ਨੂੰ ਲੈ ਕੇ ਅਡਵਾਇਜ਼ਰੀ ਜਾਰੀ, ਸਿਹਤ ਵਿਭਾਗ ਨੇ ਦਿੱਤੀ ਸਲਾਹ, ਇਸ ਤਰ੍ਹਾਂ ਕਰੋ ਬਚਾਅ
ਏ.ਐਸ.ਆਈ ਸੁਸ਼ੀਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ, ਇਸ ਦੌਰਾਨ ਪਾਣੀ ‘ਚੋਂ ਸਹੀ ਸਲਾਮਤ ਬਾਹਰ ਨਿਕਲੇ ਚਾਰੇ ਦੋਸਤਾਂ ਨੇ ਘਰ ਜਾ ਕੇ ਦੱਸਿਆ ਕਿ ਰਵੀ ਕੰਢੀ ਨਹਿਰ ‘ਚ ਨਹਾਉਂਦੇ ਸਮੇਂ ਰੁੜ੍ਹ ਗਿਆ ਹੈ ਤਾਂ ਪਰਿਵਾਰ ਵਾਲੇ ਅੱਜੋਵਾਲ ਨੇੜੇ ਨਹਿਰ ਕੋਲ ਪਹੁੰਚੇ ਅਤੇ ਬਾਅਦ ਵਿੱਚ ਦੇਰ ਸ਼ਾਮ ਸਿਵਲ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਰਵੀ ਦੀ ਮੌਤ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: