ਰਾਜਪੁਰਾ ਤੋਂ ਪਟਿਆਲੇ ਜਾ ਰਹੇ ਇਕ ਟਰੱਕ ਦੇ ਇੰਜਣ ਵਿਚੋਂ ਡੀਜ਼ਲ ਲੀਕ ਹੋ ਗਿਆ ਤੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪੂਰੇ ਦਾ ਪੂਰਾ ਟਰੱਕ ਸੜ ਕੇ ਸੁਆਹ ਹੋ ਗਿਆ ਤੇ ਜਦੋਂ ਡਰਾਈਵਰ ਨੂੰ ਇਹ ਅਹਿਸਾਸ ਹੋਇਆ ਕਿ ਉਸ ਦੀ ਜਾਨ ਵੀ ਖਤਰੇ ਵਿਚ ਹੈ ਤਾਂ ਉਸ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਤੇ ਬਹੁਤ ਮੁੱਸ਼ਕਤ ਦੇ ਬਾਅਦ ਟਰੱਕ ਦੀ ਅੱਗ ਉਤੇ ਕਾਬੂ ਪਾਇਆ ਗਿਆ। ਹਾਲਾਂਕਿ ਜਦੋਂ ਤੱਕ ਟਰੱਕ ਦੀ ਅੱਗ ਬੁਝੀ ਉਦੋਂ ਤੱਕ ਸਾਰਾ ਟਰੱਕ ਸੜ ਕੇ ਸੁਆਹ ਹੋ ਚੁੱਕਾ ਸੀ। ਡਰਾਈਵਰ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਪਰ ਗਨੀਮਤ ਰਹੀ ਕਿ ਉਸ ਦੀ ਖੁਦ ਦੀ ਜਾਨ ਬਚ ਗਈ। ਟਰੱਕ ਵਿਚ ਸਾਮਾਨ ਲੋਡ ਸੀ ਜਾਂ ਨਹੀਂ ਇਸ ਬਾਰੇ ਜਾਣਕਾਰੀ ਨਹੀਂ ਮਿਲੀ ਹੈ।