ਮੋਗਾ ਦੇ ਬਾਘਾਪੁਰਾਣਾ ਕਸਬੇ ਵਿਚ ਲੜਕੀਆਂ ਦੇ ਸਰਕਾਰੀ ਸਕੂਲ ਦੀ ਇਕ ਟੀਚਰ ਨੇ ਆਤਮਹੱਤਿਆ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੇਹ ਨੂੰ ਕਬਜ਼ੇ ਵਿਚ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਡੀਐੱਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੰਨਿਆ ਸਰਕਾਰੀ ਸਕੂਲ ਦੀ ਟੀਚਰ ਰਾਜਪਾਲ ਕੌਰ (30 ਸਾਲ) ਵਾਸੀ ਮੰਡੀ ਲਖੋਵਾਲ ਜ਼ਿਲ੍ਹਾ ਮੁਕਤਸਰ ਹੈ। ਉਹ ਬਾਘਾਪੁਰਾਣਾ ਗਰਲਸ ਗੌਰਮਿੰਟ ਸਕੂਲ ਵਿਚ ਟੀਚਰ ਹੈ।
ਇਹ ਵੀ ਪੜ੍ਹੋ : ਦੋਸਤ ਬਣਿਆ ਦੋਸਤ ਦਾ ਵੈ/ਰੀ, ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚੱਲਦਿਆਂ ਦਿੱਤਾ ਵਾਰਦਾਤ ਨੂੰ ਅੰਜਾਮ
ਉਹ ਪਿਛਲੇ ਇਕ ਸਾਲ ਤੋਂ ਬਾਘਾ ਪੱਟੀ ਵਿਚ ਕਿਸੇ ਦੇ ਮਕਾਨ ਵਿਚ ਪੀਜੀ ਵਿਚ ਰਹਿ ਰਹੀ ਸੀ। ਉਸ ਨੇ ਆਤਮਹੱਤਿਆ ਕਰ ਲਈ। ਉਸ ਨੂੰ ਦੇਹ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਲਖੀ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਲੜਕੀ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਦੇ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜਾਂਚ ਅਜੇ ਵੀ ਜਾਰੀ ਹੈ ਤੇ ਆਤਮਹੱਤਿਆ ਦਾ ਕਾਰਨ ਅਜੇ ਪਤਾ ਨਹੀਂ ਚੱਲ ਸਕਿਆ ਹੈ।