ਨੋਇਡਾ ਦੇ ਜਾਰਜਾ ਇਲਾਕੇ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਦੋ ਸਕੇ ਭਰਾਵਾਂ ਦਾ ਦੋ ਸਕੇ ਭੈਣਾਂ ਨਾਲ ਨਿਕਾਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਵਿਦਾਈ ਦਾ ਸਮਾਰੋਹ ਹੋਣਾ ਸੀ। ਜਿਸ ਨੂੰ ਕਿਹਾ ਜਾਂਦਾ ਹੈ ਸਲਾਮੀ ਸਮਾਰੋਹ। ਉਸ ਵਿਚ ਜਾਣ ਤੋਂ ਲਾੜੇ ਦੇ ਦੋਸਤਾਂ ਨੂੰ ਰੋਕ ਦਿੱਤਾ ਜਾਂਦਾ ਹੈ ਜਿਸ ਕਰਕੇ ਲਾੜਾ ਨਾਰਾਜ਼ ਹੋ ਜਾਂਦਾ ਹੈ ਤੇ ਲਾੜੀ ‘ਤੇ ਅਸ਼ਲੀਲ ਟਿੱਪਣੀ ਕਰਦਾ ਹੈ।
ਇਸ ਦੇ ਬਾਅਦ ਕੁੜੀ ਵਾਲਿਆਂ ਵੱਲੋਂ ਦੋਵੇਂ ਭਰਾਵਾਂ ਤੇ ਬਾਰਾਤੀਆਂ ਨੂੰ ਬੰਧਕ ਬਣਾ ਲਿਆ ਜਾਂਦਾ ਹੈ ਤੇ ਸਾਰੀ ਰਾਤ ਪੰਚਾਇਤ ਚੱਲਦੀ ਹੈ। ਆਖਿਰ ਵਿਚ ਪਾਰਟੀ ਦਾ ਖਰਚਾ ਦੇਣ ਮਗਰੋਂ ਦੋਵਾਂ ਦਾ ਤਲਾਕ ਹੋ ਜਾਂਦਾ ਹੈ ਤੇ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ।
ਇਸ ਤਰ੍ਹਾਂ ਮਾੜੀ ਟਿੱਪਣੀ ਕਰਕੇ ਵਸਣ ਤੋਂ ਪਹਿਲਾਂ ਹੀ ਦੋ ਘਰ ਉਜੜ ਜਾਂਦੇ ਹਨ। ਇਸ ਤੋਂ ਸਾਨੂੰ ਸਬਕ ਮਿਲਦੀ ਹੈ ਕਿ ਸਾਨੂੰ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ।