ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਹੈ। ਕਤਲ ਕਰਕੇ ਭੱਜੇ ਗੈਂਗਸਟਰਾਂ ਦਾ ਐਨਕਾਊਂਟਰ ਪੁਲਿਸ ਵੱਲੋਂ ਕੀਤਾ ਗਿਆ ਹੈ। ਦਿੱਲੀ ਦੇ ਰਾਜਧਾਨੀ ਤਿਲਕ ਨਗਰ ਵਿਚ ਸ਼ਰੇਆਮ ਗੋਲੀਆਂ ਚੱਲਦੀਆਂ ਹਨ। ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਜਿਸ ਦੇ ਆਧਾਰ ‘ਤੇ ਵੱਡੀ ਕਾਰਵਾਈ ਕੀਤੀ ਜਾਂਦੀ ਹੈ।
ਪੁਲਿਸ ਐਨਕਾਊਂਟਰ ਵਿਚ ਵੱਡੇ ਬਦਮਾਸ਼ ਨੂੰ ਢੇਰ ਕੀਤਾ ਗਿਆ ਹੈ। ਮਾਹੌਲ ਮੌਕੇ ਉਤੇ ਦਹਿਸ਼ਤ ਵਾਲਾ ਬਣ ਜਾਂਦਾ ਹੈ। ਦੱਸ ਦੇਈਏ ਕਿ ਗੋਲੀ ਨਾਂ ਦਾ ਸ਼ੂਟਰ ਸੀ ਜਿਸ ਨੂੰ ਕਿ ਪੁਲਿਸ ਨੇ ਮੁਕਾਬਲੇ ਵਿਚ ਢੇਰ ਕੀਤਾ ਹੈ। ਪੁਲਿਸ ਦੀ ਸਪੈਸ਼ਲ ਸੈਲ ਵੱਲੋਂ ਇਹ ਐਨਕਾਊਂਟਰ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਪੁਰਤਗਾਲ ਵਿਚ ਮੋਸਟ ਵਾਂਟੇਡ ਹਿਮਾਂਸ਼ੂ ਦੇ ਲਈ ਇਹ ਬਦਮਾਸ਼ ਕੰਮ ਕਰਦਾ ਸੀ ਜਿਸ ਨੂੰ ਪੁਲਿਸ ਨੇ ਮਾਰ ਗਿਰਾਇਆ ਹੈ। ਦੋਵਾਂ ਪਾਸਿਓਂ ਫਾਇਰਿੰਗ ਹੁੰਦੀ ਹੈ। ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕੀਤਾ ਗਿਆ। ਮੌਕੇ ‘ਤੇ ਕਈ ਪੁਲਿਸ ਅਧਿਕਾਰੀ ਵੀ ਪਹੁੰਚੇ ਹਨ।
ਵੀਡੀਓ ਲਈ ਕਲਿੱਕ ਕਰੋ -: