Truecaller ਨੇ ਆਪਣੇ ਯੂਜ਼ਰਸ ਲਈ ਇੱਕ ਸ਼ਾਨਦਾਰ AI ਫੀਚਰ ਜੋੜਿਆ ਹੈ। ਇਸ ਫੀਚਰ ਦੇ ਜ਼ਰੀਏ ਯੂਜ਼ਰਸ ਆਪਣੀ ਡਿਜ਼ੀਟਲ ਵੁਆਇਸ ਬਣਾ ਸਕਦੇ ਹਨ। ਟਰੂ ਕਾਲਰ ਨੇ ਇਸ ਦੇ ਲਈ ਮਾਈਕ੍ਰੋਸਾਫਟ ਨਾਲ ਸਾਂਝੇਦਾਰੀ ਕੀਤੀ ਹੈ। TrueCaller ਯੂਜ਼ਰਸ ਨੂੰ ਕਾਲ ਆਇਡੈਂਟੀਫਿਕੇਸ਼ਨ ਦੇ ਨਾਲ-ਨਾਲ ਆਪਣੀ ਆਵਾਜ਼ ਨੂੰ ਰੇਪਲਿਕਾ ਆਵਾਜ਼ ਵਿੱਚ ਬਦਲਣ ਦੀ ਆਜ਼ਾਦੀ ਮਿਲੇਗੀ। Truecaller ਦਾ ਇਹ AI ਫੀਚਰ ਫਿਲਹਾਲ ਕੁਝ ਦੇਸ਼ਾਂ ‘ਚ ਯੂਜ਼ਰਸ ਲਈ ਰੋਲਆਊਟ ਕੀਤਾ ਗਿਆ ਹੈ। ਜਲਦੀ ਹੀ ਇਸ ਨੂੰ ਕਈ ਹੋਰ ਦੇਸ਼ਾਂ ਵਿੱਚ ਰੋਲਆਊਟ ਕੀਤਾ ਜਾਵੇਗਾ।
Truecaller ਨੇ ਕਿਹਾ ਕਿ ਮਾਈਕ੍ਰੋਸਾਫਟ ਦੇ ਪਰਸਨਲ ਵੁਆਇਸ ਅਸਿਸਟੈਂਟ ਦੀ ਮਦਦ ਨਾਲ ਯੂਜ਼ਰ ਆਪਣੀ ਵੁਆਇਸ ਨੂੰ ਡਿਜੀਟਲ ਰੂਪ ਨਾਲ ਬਦਲ ਸਕਦੇ ਹਨ। TrueCaller ਨੇ ਸਤੰਬਰ 2022 ਵਿੱਚ ਆਪਣਾ AI ਅਸਿਸਟੈਂਡ ਲਾਂਚ ਕੀਤਾ ਸੀ। ਕੰਪਨੀ ਨੇ ਇਸ ਤੋਂ ਬਾਅਦ ਆਪਣੇ ਚੈਟਬੋਟ ਵਿੱਚ ਕਈ ਫੀਰ ਸ਼ਾਮਲ ਕੀਤੇ ਹਨ, ਜਿਸ ਵਿੱਚ ਕਾਲ ਸਕ੍ਰੀਨਿੰਗ, ਕਾਲ ਰਿਸਪੌਂਡਿੰਗ ਆਦਿ ਸ਼ਾਮਲ ਹਨ। AI ਅਸਿਸਟੈਂਟ ਯੂਜ਼ਰ ਦੀ ਆਵਾਜ਼ ਦੀ ਵਰਤੋਂ ਕਰਕੇ ਕਾਲਾਂ ਦਾ ਜਵਾਬ ਦੇ ਸਕਦਾ ਹੈ। ਮਾਈਕ੍ਰੋਸਾਫਟ ਦੇ Azure AI ਸਪੀਚ ਫੰਕਸ਼ਨ ਦੀ ਮਦਦ ਨਾਲ, ਯੂਜ਼ਰ ਆਪਣੀ ਆਵਾਜ਼ ਨੂੰ ਟਰੂ ਕਾਲਰ ਦਾ ਵੁਆਇਸ ਅਸਿਸਟੈਂਟ ਬਣਾ ਸਕਦੇ ਹਨ।
AI ਵੁਆਇਸ ਅਸਿਸਟੈਂਟ ਨੂੰ ਅੱਪਗ੍ਰੇਡ ਕੀਤਾ ਗਿਆ
TrueCaller ਪਹਿਲਾਂ ਆਪਣੇ AI ਵੁਆਇਸ ਅਸਿਸਟੈਂਟ ਵਿੱਚ ਸੀਮਤ ਆਵਾਜ਼ਾਂ ਦੀ ਪੇਸ਼ਕਸ਼ ਕਰ ਰਿਹਾ ਸੀ। Truecaller ਹੁਣ ਇਸ ਨੂੰ ਮਾਈਕ੍ਰੋਸਾਫਟ ਦੇ ਨਾਲ ਮਿਲ ਕੇ ਅਪਗ੍ਰੇਡ ਕਰ ਰਿਹਾ ਹੈ। ਯੂਜ਼ਰਸ ਆਪਣੀ ਆਵਾਜ਼ ਨੂੰ ਟਰੂ ਕਾਲਰ ਐਪ ਦਾ ਵੁਆਇਸ ਅਸਿਸਟੈਂਟ ਬਣਾ ਸਕਣਗੇ। ਅਜਿਹੇ ‘ਚ ਜੇ ਕੋਈ ਕਾਲ ਕਰਦਾ ਹੈ ਤਾਂ ਉਸ ਨੂੰ ਯੂਜ਼ਰ ਦੀ ਆਵਾਜ਼ ‘ਚ ਹੀ ਜਵਾਬ ਮਿਲੇਗਾ। ਇਹ ਫੀਚਰ ਵੌਇਸਮੇਲ ਵਾਂਗ ਹੀ ਕੰਮ ਕਰੇਗਾ।
Truecaller ਨੇ ਫਿਲਹਾਲ ਇਸ ਫੀਚਰ ਨੂੰ ਸਿਰਫ ਪ੍ਰੀਮੀਅਮ ਯੂਜ਼ਰਸ ਲਈ ਰੋਲਆਊਟ ਕੀਤਾ ਹੈ। ਇਹ ਫੀਚਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਦੱਖਣੀ ਅਫਰੀਕਾ, ਭਾਰਤ, ਸਵੀਡਨ ਅਤੇ ਚਿਲੀ ਦੇ ਯੂਜ਼ਰਸ ਲਈ ਲਿਆਇਆ ਗਿਆ ਹੈ। ਇਸ ਨੂੰ ਜਲਦ ਹੀ ਕਈ ਹੋਰ ਦੇਸ਼ਾਂ ‘ਚ ਵੀ ਲਾਂਚ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਬਾਂਦਰਾਂ ਨੇ ਖਾ ਲਈ 35 ਲੱਖ ਰੁਪਏ ਦੀ ਖੰਡ! ਅਫਸਰ ਨੂੰ ਭਰਨਾ ਪਊ ਹਰਜਾਨਾ
ਇਸ ਤਰ੍ਹਾਂ ਆਪਣਾ ਖੁਦ ਦਾ ਡਿਜੀਟਲ AI ਵੁਆਇਸ ਸੈੱਟ ਬਣਾਓ
- ਇਸਦੇ ਲਈ ਤੁਹਾਡੇ ਕੋਲ ਟਰੂ ਕਾਲਰ ਦੀ ਪ੍ਰੀਮੀਅਮ ਸਬਸਕ੍ਰਿਪਸ਼ਨ ਹੋਣੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ ਪ੍ਰੀਮੀਅਮ ਸਬਸਕ੍ਰਿਪਸ਼ਨ ਨਹੀਂ ਹੈ, ਤਾਂ ਤੁਸੀਂ ਇਸਨੂੰ ਖਰੀਦ ਸਕਦੇ ਹੋ।
- ਯੂਜ਼ਰਸ ਆਪਣੇ ਫੋਨ ‘ਚ ਟਰੂ ਕਾਲਰ ਐਪ ਨੂੰ ਅਪਡੇਟ ਕਰ ਸਕਦੇ ਹਨ।
- ਇਸ ਤੋਂ ਬਾਅਦ ਐਪ ਨੂੰ ਖੋਲ੍ਹੋ ਅਤੇ ਸੈਟਿੰਗ ‘ਤੇ ਜਾਓ।
- ਇਸ ਤੋਂ ਬਾਅਦ ਤੁਹਾਨੂੰ ਅਸਿਸਟੈਂਟ ਸੈਟਿੰਗਜ਼ ‘ਤੇ ਜਾਣਾ ਹੋਵੇਗਾ।
- ਫਿਰ ਉੱਥੇ ਤੁਹਾਨੂੰ ਪਰਸਨਲ ਵੁਆਇਸ ਸੈੱਟ ਕਰਨ ਦਾ ਆਪਸ਼ਨ ਮਿਲੇਗਾ।
- ਹਿਦਾਇਤਾਂ ਦੀ ਪਾਲਣਾ ਕਰੋ ਅਤੇ ਆਪਣੀ ਆਵਾਜ਼ ਰਿਕਾਰਡ ਕਰੋ। ਇਸ ਦੇ ਲਈ ਤੁਹਾਨੂੰ ਫੋਨ ਦੀ ਸਕ੍ਰੀਨ ‘ਤੇ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ।
- ਆਵਾਜ਼ ਰਿਕਾਰਡ ਕਰਨ ਤੋਂ ਬਾਅਦ ਇਸਨੂੰ ਅਪਲੋਡ ਕਰੋ।
- ਇਸ ਤਰ੍ਹਾਂ ਤੁਹਾਡੀ ਡਿਜੀਟਲ ਵੁਆਇਸ ਬਣ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: