ਪਾਕਿਸਤਾਨ ਦੇ ਸਾਬਕਾ ਮੰਤਰੀ ਅਤੇ ਇਮਰਾਨ ਖਾਨ ਦੀ ਪਾਰਟੀ ਦੇ ਨੇਤਾ ਚੌਧਰੀ ਫਵਾਦ ਹੁਸੈਨ ਨੇ ਇਕ ਵਾਰ ਫਿਰ ਭਾਰਤੀ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਟਿੱਪਣੀ ਕੀਤੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੀ ਤਾਰੀਫ ਕਰਕੇ ਸੁਰਖੀਆਂ ‘ਚ ਰਹਿਣ ਵਾਲੇ ਫਵਾਦ ਨੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰਤੀ ਹਮਦਰਦੀ ਜਤਾਈ ਹੈ। ਕੇਜਰੀਵਾਲ ਦੀ ਫੋਟੋ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ X ‘ਤੇ ਲਿਖਿਆ, “ਸ਼ਾਂਤੀ ਅਤੇ ਸਦਭਾਵਨਾ ਨਫ਼ਰਤ ਅਤੇ ਕੱਟੜਪੰਥ ਦੀਆਂ ਤਾਕਤਾਂ ਨੂੰ ਹਰਾ ਦੇਵੇ।”
ਫਵਾਦ ਦੇ ਪੋਸਟ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਰਾਰਾ ਜਵਾਬ ਦਿੱਤਾ, ਉਨ੍ਹਾਂ ਕਿਹਾ ਕਿ “ਚੌਧਰੀ ਸਾਹਬ, ਮੈਂ ਅਤੇ ਮੇਰੇ ਦੇਸ਼ ਦੇ ਲੋਕ ਸਾਡੇ ਮੁੱਦਿਆਂ ਨੂੰ ਸੰਭਾਲਣ ਦੇ ਪੂਰੀ ਤਰ੍ਹਾਂ ਸਮਰੱਥ ਹਾਂ। ਤੁਹਾਡੇ ਟਵੀਟ ਦੀ ਕੋਈ ਲੋੜ ਨਹੀਂ ਹੈ। ਇਸ ਸਮੇਂ ਪਾਕਿਸਤਾਨ ਦੇ ਹਾਲਾਤ ਬਹੁਤ ਖਰਾਬ ਹਨ। ਤੁਸੀਂ ਆਪਣੇ ਦੇਸ਼ ਨੂੰ ਸੰਭਾਲੋ।” ਕੇਜਰੀਵਾਲ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਐਕਸ ‘ਤੇ ਅੱਗੇ ਲਿਖਿਆ, “ਭਾਰਤ ਵਿੱਚ ਹੋ ਰਹੀਆਂ ਚੋਣਾਂ ਸਾਡਾ ਅੰਦਰੂਨੀ ਮਾਮਲਾ ਹੈ। ਭਾਰਤ ਅੱਤਵਾਦ ਦੇ ਸਭ ਤੋਂ ਵੱਡੇ ਸਪਾਂਸਰਾਂ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ।”
ਤੁਹਾਨੂੰ ਦੱਸ ਦੇਈਏ ਕਿ ਫਵਾਦ ਚੌਧਰੀ ਨੇ ਇਸ ਮਹੀਨੇ ਦੋ ਵਾਰ ਰਾਹੁਲ ਗਾਂਧੀ ਦੀ ਤਾਰੀਫ ਕੀਤੀ ਸੀ। ਉਨ੍ਹਾਂ ਦੀ ਤਾਰੀਫ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਾਂਗਰਸ ਅਤੇ ਰਾਹੁਲ ਗਾਂਧੀ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਫਵਾਦ ਹੁਸੈਨ ਨੇ ਲਿਖਿਆ ਸੀ ਕਿ ਰਾਹੁਲ ਗਾਂਧੀ ਵਿਚ ਆਪਣੇ ਪਰਦਾਦਾ ਜਵਾਹਰਲਾਲ ਵਾਂਗ ਇੱਕ ਸਮਾਜਵਾਦੀ ਭਾਵਨਾ ਹੈ, ਵੰਡ ਦੇ 75 ਸਾਲਾਂ ਮਗਰੋਂ ਵੀ ਭਾਰਤ ਤੇ ਪਾਕਿਸਤਾਨ ਦੀਆਂ ਸਮੱਸਿਆਵਾਂ ਇੱਕੋ ਜਿਹੀ ਹਨ। ਰਾਹੁਲ ਸਾਹਿਬ ਨੇ ਆਪਣੇ ਆਖਰੀ ਭਾਸ਼ਣ ਵਿਚ ਕਿਹਾ ਕਿ 30 ਜਾਂ 50 ਪਰਿਵਾਰ ਭਾਰਤ ਦੇ 70 ਫੀਸਦੀ ਹਿੱਸੇ ਦੇ ਮਾਲਕ ਹਨ, ਧਨ ਤਾਂ ਪਾਕਿਸਤਾਨ ਵਿਚ ਹੈ, ਜਿਥੇ ਸਿਰਫ ਪਾਕਿ ਬਿਜ਼ਨੈੱਸ ਕਾਊਂਸਿਲ ਨਾਂ ਦਾ ਇੱਕ ਬਿਜ਼ਨੈੱਸ ਕਲੱਬ ਤੇ ਕੁਝ ਰੀਅਲ ਅਸਟੇਟ ਸੇਠਾਂ ਦੇ ਕੋਲ ਪਾਕਿ ਧਨ ਦਾ 75 ਫੀਸਦੀ ਹਿੱਸਾ ਹੈ… ਧਨ ਦਾ ਉਚਿਤ ਵੇਰਵਾ ਪੂੰਜੀਵਾਦ ਦੀ ਸਭ ਤੋਂ ਵੱਡੀ ਚੁਣਤੀ ਹੈ।” ਇਸ ਪੋਸਟ ਤੋਂ ਪਹਿਲਾਂ ਵੀ ਫਵਾਦ ਕਈ ਵਾਰ ਰਾਹੁਲ ਗਾਂਧੀ ਦੀ ਤਾਰੀਫ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਅਨਸੂਯਾ ਸੇਨਗੁਪਤਾ ਨੇ ਕਾਨਸ ‘ਚ ਰਚਿਆ ਇਤਿਹਾਸ, ਬੈੱਸਟ ਐਕਸਟ੍ਰੈੱਸ ਦਾ ਪੁਰਸਕਾਰ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ
ਇਮਰਾਨ ਖਾਨ ਸਰਕਾਰ ‘ਚ ਮੰਤਰੀ ਰਹਿ ਚੁੱਕੇ ਫਵਾਦ ਚੌਧਰੀ ਅਕਸਰ ਭਾਰਤ ਵਿਰੋਧੀ ਭਾਸ਼ਣ ਦਿੰਦੇ ਰਹੇ ਹਨ। ਭਾਰਤ ਦੇ ਚੰਦਰਯਾਨ3 ਨੇ ਜਦੋਂ ਸਫਲਤਾ ਹਾਸਲ ਕੀਤੀ ਤਾਂ ਇਸ ਦੀ ਤਾਰੀਫ ਕਰਨ ਦੀ ਬਜਾਏ ਫਵਾਦ ਨੇ ਇਸ ਦਾ ਮਜ਼ਾਕ ਉਡਾਇਆ। ਜਦੋਂ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਨ ਤਾਂ ਫਵਾਦ ਨੇ ਪੀਐਮ ਨਰਿੰਦਰ ਮੋਦੀ ਬਾਰੇ ਕਈ ਟਿੱਪਣੀਆਂ ਕੀਤੀਆਂ ਸਨ, ਜਿਨ੍ਹਾਂ ਦੀ ਆਲੋਚਨਾ ਵੀ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: