BhaiyyaJi Box Office Collection: ਬਾਕਸ ਆਫਿਸ ‘ਤੇ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਮਨੋਜ ਬਾਜਪਾਈ ਸਟਾਰਰ ਫਿਲਮ ‘ਭਈਆ ਜੀ’ ਦੀ ਕਮਾਈ ‘ਚ ਭਾਰੀ ਗਿਰਾਵਟ ਆਈ ਹੈ। ਫਿਲਮ ਨੇ ਜਿੱਥੇ ਐਤਵਾਰ ਨੂੰ 2 ਕਰੋੜ 40 ਲੱਖ ਰੁਪਏ ਦੀ ਕਮਾਈ ਕੀਤੀ ਸੀ, ਉੱਥੇ ਸੋਮਵਾਰ ਨੂੰ ਇਸ ਦਾ ਕੁਲੈਕਸ਼ਨ ਸਿਰਫ 88 ਲੱਖ ਰੁਪਏ ਰਿਹਾ। ਸੋਮਵਾਰ ਨੂੰ ਇਸਦੀ ਆਕੂਪੈਂਸੀ 8.79% ਸੀ।
![BhaiyyaJi Box Office Collection](https://www.koimoi.com/wp-content/new-galleries/2024/05/box-office-bhaiyaaji-takes-better-than-expected-opening-starts-well-at-the-single-screens-and-in-interiors.jpg)
BhaiyyaJi Box Office Collection
4 ਦਿਨਾਂ ‘ਚ ਇਸ ਫਿਲਮ ਦਾ ਕੁਲ ਕਲੈਕਸ਼ਨ 6 ਕਰੋੜ 73 ਲੱਖ ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ ਇਸ ਫਿਲਮ ਨੇ ਪਹਿਲੇ ਵੀਕੈਂਡ ‘ਤੇ 5.85 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਕੰਮਕਾਜੀ ਦਿਨ ਖਤਮ ਹੋਣ ਤੋਂ ਬਾਅਦ ਫਿਲਮ ਅਗਲੇ ਹਫਤੇ ਦੇ ਅੰਤ ‘ਚ ਚੰਗਾ ਪ੍ਰਦਰਸ਼ਨ ਕਰੇਗੀ। ਅਪੂਰਵਾ ਸਿੰਘ ਕਾਰਕੀ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਮਨੋਜ ਬਾਜਪਾਈ ਪਹਿਲੀ ਵਾਰ ਪੂਰੀ ਐਕਸ਼ਨ ਭੂਮਿਕਾ ‘ਚ ਨਜ਼ਰ ਆ ਰਹੇ ਹਨ।
ਜੇਕਰ ਦੇਖਿਆ ਜਾਵੇ ਤਾਂ ਹਾਲੀਵੁੱਡ ਫਿਲਮ ‘ਮੈਡ ਮੈਕਸ: ਫੁਰੀਓਸਾ’ ਦੇ ਕਲੈਕਸ਼ਨ ‘ਚ ਵੀ ਸੋਮਵਾਰ ਨੂੰ 50 ਫੀਸਦੀ ਦੀ ਕਮੀ ਆਈ ਹੈ। ਜਿੱਥੇ ਐਤਵਾਰ ਨੂੰ ਇਸ ਨੇ 2 ਕਰੋੜ 52 ਲੱਖ ਰੁਪਏ ਦੀ ਕਮਾਈ ਕੀਤੀ ਸੀ, ਉੱਥੇ ਸੋਮਵਾਰ ਨੂੰ ਸਿਰਫ 1 ਕਰੋੜ 17 ਲੱਖ ਰੁਪਏ ਦਾ ਕਾਰੋਬਾਰ ਕੀਤਾ। ਇਸ ਤੋਂ ਇਲਾਵਾ ਰਾਜਕੁਮਾਰ ਰਾਓ ਦੀ ਫਿਲਮ ‘ਸ਼੍ਰੀਕਾਂਤ’ ਨੇ ਤੀਜੇ ਵੀਕੈਂਡ ‘ਤੇ 5 ਕਰੋੜ 50 ਲੱਖ ਰੁਪਏ ਦੀ ਕਮਾਈ ਕੀਤੀ। ਹਾਲਾਂਕਿ ਤੀਜੇ ਸੋਮਵਾਰ ਨੂੰ ਇਸ ਦੇ ਕਲੈਕਸ਼ਨ ‘ਚ ਗਿਰਾਵਟ ਆਈ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .