ਉੱਤਰ ਪ੍ਰਦੇਸ਼ ਦੇ ਭਦੋਹੀ ‘ਚ ਵਿਆਹ ‘ਤੇ ਲਾੜੀ ਦਾ ਪਾਰਾ ਉਸ ਵੇਲੇ ਇੰਨਾ ਹਾਈ ਹੋ ਗਿਆ, ਜਦੋਂ ਉਸ ਨੇ ਲਾੜੇ ਦੀ ਹੈਰਾਨ ਕਰਨ ਵਾਲੀ ਹਰਕਤ ਨੂੰ ਵੇਖ ਲਿਆ, ਕੁੜੀ ਨੇ ਉਸੇ ਵੇਲੇ ਫੈਸਲਾ ਲੈਂਦੇ ਹੋਏ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਮਾਮਲਾ ਫੱਤੂਪੁਰ ਇਲਾਕੇ ਦਾ ਹੈ। ਇੱਥੇ ਵਿਆਹ ਦੀ ਬਰਾਤ ਸੰਗੀਤਕ ਸਾਜ਼ਾਂ ਨਾਲ ਇੱਕ ਘਰ ਪਹੁੰਚੀ। ਲਾੜੀ ਨੂੰ ਸਟੇਜ ‘ਤੇ ਲਿਆਇਆ ਗਿਆ। ਸਭ ਕੁਝ ਠੀਕ ਚੱਲ ਰਿਹਾ ਸੀ। ਫਿਰ ਲਾੜੀ ਨੇ ਦੇਖਿਆ ਕਿ ਲਾੜੇ ਦੇ ਮੂੰਹ ‘ਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ। ਉਦੋਂ ਤੱਕ ਉਸ ਨੇ ਕੁਝ ਨਹੀਂ ਕਿਹਾ। ਇਸ ਤੋਂ ਬਾਅਦ ਲਾੜੀ ਨੇ ਦੇਖਿਆ ਕਿ ਲਾੜਾ ਸਟੇਜ ਦੇ ਪਿੱਛੇ ਚਲਾ ਗਿਆ।
ਲਾੜੀ ਵੀ ਉਸ ਦੇ ਮਗਰ ਤੁਰ ਪਈ। ਉਸ ਨੇ ਦੇਖਿਆ ਕਿ ਮੁੰਡਾ ਗਾਂਜਾ ਪੀ ਰਿਹਾ ਸੀ। ਬਸ ਫਿਰ ਕੀ ਸੀ, ਲਾੜੀ ਨੇ ਸਭ ਦੇ ਸਾਹਮਣੇ ਆ ਕੇ ਕਿਹਾ ਕਿ ਉਹ ਵਿਆਹ ਨਹੀਂ ਕਰੇਗੀ। ਉਹ ਅਜਿਹੇ ਗੰਦੇ ਨਸ਼ਿਆਂ ਦੇ ਆਦੀ ਮੁੰਡੇ ਨੂੰ ਆਪਣਾ ਜੀਵਨ ਸਾਥੀ ਸਵੀਕਾਰ ਨਹੀਂ ਕਰ ਸਕਦੀ। ਇਹ ਸੁਣ ਕੇ ਮੁੰਡਾ-ਕੁੜੀ ਦੋਵੇਂ ਪੱਖ ਦੇ ਲੋਕ ਹੱਕੇ-ਬੱਕੇ ਰਹਿ ਗਏ। ਲਾੜੀ ਨੇ ਦੱਸਿਆ ਕਿ ਲਾੜਾ ਪੂਰੀ ਤਰ੍ਹਾਂ ਸ਼ਰਾਬੀ ਸੀ। ਉਹ ਅਜਿਹੇ ਗੰਜੇੜੀ ਤੇ ਨਸ਼ੇੜੀ ਨੌਜਵਾਨ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ।
ਲਾੜੀ ਦੀ ਗੱਲ ਸੁਣਦੇ ਹੀ ਦੋਵੇਂ ਧਿਰਾਂ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ। ਥੋੜ੍ਹੀ ਦੇਰ ਬਾਅਦ ਦੋਵਾਂ ਧਿਰਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਇਸ ਤੋਂ ਬਾਅਦ ਕੁੜੀ ਵੱਲ ਦੇ ਲੋਕਾਂ ਨੇ ਲਾੜੇ ਅਤੇ ਬਰਾਤ ਵਿਚ ਆਏ ਉਸ ਦੇ ਰਿਸ਼ਤੇਦਾਰਾਂ ਨੂੰ ਬੰਧਕ ਬਣਾ ਲਿਆ ਤੇ ਵਿਆਹ ‘ਤੇ ਖਰਚ ਕੀਤੇ 8 ਲੱਖ ਰੁਪਏ ਵਾਪਸ ਕਰਨ ਦੀ ਮੰਗ ਕਰਨ ਲੱਗੇ। ਫਿਰ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸਮਝੌਤਾ ਕਰਨ ਦੀ ਸਲਾਹ ਦਿੱਤੀ। ਬਾਅਦ ਵਿੱਚ ਵੀਰਵਾਰ ਸਵੇਰੇ, ਬੰਧਕ ਲਾੜੇ, ਉਸਦੇ ਪਿਤਾ ਅਤੇ ਦਾਦਾ ਨੂੰ ਵਿਆਹ ਤੋਂ ਬਿਨਾਂ ਜਾਣ ਦਿੱਤਾ ਗਿਆ।
ਇਹ ਵੀ ਪੜ੍ਹੋ : ਬੋਰਵੈੱਲ ‘ਚ ਡਿੱ/ਗੀ ਡੇਢ ਸਾਲਾਂ ਮਾਸੂਮ ਬੱ/ਚੀ, ਰੈਸਕਿਊ ਆਪ੍ਰੇਸ਼ਨ ਕੀਤਾ ਗਿਆ ਸ਼ੁਰੂ
ਪੁਲਿਸ ਨੇ ਦੱਸਿਆ ਕਿ ਫੱਤੂਪੁਰ ਦੀ ਰਹਿਣ ਵਾਲੀ ਸ਼ੀਲਾ ਦੇਵੀ ਦੀ ਧੀ ਪਿੰਕੀ ਦਾ ਵਿਆਹ ਜੌਨਪੁਰ ਜ਼ਿਲੇ ਦੇ ਜੈਰਾਮਪੁਰ ਨਿਵਾਸੀ ਗੌਤਮ ਨਾਲ ਹੋਣਾ ਸੀ। ਉਸ ਨੇ ਦੱਸਿਆ ਕਿ ਜਦੋਂ ਬੁੱਧਵਾਰ ਰਾਤ ਨੂੰ ਵਿਆਹ ਦੀ ਬਰਾਤ ਪਹੁੰਚੀ ਤਾਂ ਲਾੜਾ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਸਟੇਜ ਤੋਂ ਗਾਲ੍ਹਾਂ ਕੱਢ ਰਿਹਾ ਸੀ। ਉਸ ਸਮੇਂ ਲੋਕਾਂ ਨੇ ਉਸ ਨੂੰ ਕੁਝ ਨਹੀਂ ਕਿਹਾ। ਲਾੜੀ ਦੀ ਮਾਂ ਸ਼ੀਲਾ ਦੇਵੀ ਮੁਤਾਬਕ ਕੁਝ ਦੇਰ ਬਾਅਦ ਜਦੋਂ ਲਾੜੀ ਨੂੰ ਸਟੇਜ ‘ਤੇ ਲਿਆਂਦਾ ਗਿਆ ਤਾਂ ਲਾੜਾ ਸਟੇਜ ਦੇ ਪਿੱਛੇ ਚਲਾ ਗਿਆ। ਜੈਮਾਲ ਤੋਂ ਪਹਿਲਾਂ, ਲਾੜੀ ਨੇ ਖੁਦ ਉਸ ਨੂੰ ਸਟੇਜ ਦੇ ਪਿੱਛੇ ਗਾਂਜਾ ਪੀਂਦਿਆਂ ਦੇਖਿਆ। ਇਸ ਤੋਂ ਨਾਰਾਜ਼ ਹੋ ਕੇ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: