ਚੰਡੀਗੜ੍ਹ ‘ਚ ਗਰਮੀ ਦਾ ਕਹਿਰ ਜਾਰੀ ਹੈ। ਤਾਪਮਾਨ ਅਜੇ ਵੀ 44 ਡਿਗਰੀ ਸੈਲਸੀਅਸ ਤੋਂ ਉੱਪਰ ਹੈ। ਕੱਲ੍ਹ ਇਹ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਸ ਗਰਮੀ ਕਾਰਨ ਬਿਜਲੀ ਦੀ ਖਪਤ ਵੀ ਵਧ ਗਈ ਹੈ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਅੱਤ ਦੀ ਗਰਮੀ ਦਾ ਆਰੈਂਜ ਅਲਰਟ ਜਾਰੀ ਕੀਤਾ ਹੈ। 19 ਜੂਨ ਨੂੰ ਮੌਸਮ ‘ਚ ਕੁਝ ਬਦਲਾਅ ਦੇਖਣ ਨੂੰ ਮਿਲਣ ਦੀ ਉਮੀਦ ਹੈ।
ਵਧਦੇ ਤਾਪਮਾਨ ਕਾਰਨ ਬਿਜਲੀ ਦੀ ਮੰਗ ਵੀ ਵਧ ਗਈ ਹੈ। ਵਿਭਾਗ ਮੁਤਾਬਕ ਕੱਲ੍ਹ ਬਿਜਲੀ ਦੀ ਮੰਗ 438 ਮੈਗਾਵਾਟ ਸੀ। ਵੀਰਵਾਰ ਨੂੰ ਬਿਜਲੀ ਦੀ ਖਪਤ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ। ਉਸ ਦਿਨ ਬਿਜਲੀ ਦੀ ਮੰਗ 449 ਮੈਗਾਵਾਟ ਤੱਕ ਪਹੁੰਚ ਗਈ ਸੀ। ਇਸ ਕਾਰਨ ਸਾਰੀਆਂ ਬਿਜਲੀ ਦੀਆਂ ਲਾਈਨਾਂ ਓਵਰਲੋਡ ਚੱਲ ਰਹੀਆਂ ਹਨ।
ਮੌਸਮ ਵਿਭਾਗ ਮੁਤਾਬਕ ਮਹਾਰਾਸ਼ਟਰ ਅਤੇ ਸਿੱਕਮ ‘ਚ ਮਾਨਸੂਨ ਸਰਗਰਮ ਹੋ ਗਿਆ ਹੈ ਪਰ ਇਸ ਦੇ ਚੰਡੀਗੜ੍ਹ ਪਹੁੰਚਣ ‘ਚ ਦੇਰੀ ਹੋ ਸਕਦੀ ਹੈ। ਜੇ ਮਾਨਸੂਨ ਦੇਰ ਨਾਲ ਆਉਂਦਾ ਹੈ ਤਾਂ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਵੀ ਦੇਰ ਨਾਲ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਫਿਲਹਾਲ ਰਾਹਤ ਦੀ ਉਮੀਦ ਘੱਟ ਹੈ।
ਇਹ ਵੀ ਪੜ੍ਹੋ : ਨਹਾਉਣ ਵਾਲੇ ਪਾਣੀ ‘ਚ ਮਿਲਾ ਲਓ ਇਹ ਇੱਕ ਚੀਜ਼, ਸਿਹਤ ਤੇ ਸਕਿੱਨ ਨੂੰ ਮਿਲਣਗੇ ਢੇਰ ਸਾਰੇ ਫਾਇਦੇ
ਹਾਲਾਂਕਿ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਪਹੁੰਚ ਜਾਵੇਗਾ। ਫਿਰ ਤਾਪਮਾਨ ਘਟ ਜਾਵੇਗਾ. ਇਸ ਵੇਲੇ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਹੈ ਜੋ ਕਿ ਆਮ ਨਾਲੋਂ 5 ਡਿਗਰੀ ਵੱਧ ਹੈ। ਘੱਟੋ-ਘੱਟ ਤਾਪਮਾਨ 28.5 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਡਿਗਰੀ ਵੱਧ ਹੈ। ਹਵਾ ਵਿੱਚ ਨਮੀ 44 ਫੀਸਦੀ ਰਹੀ, ਜਿਸ ਕਾਰਨ ਦਿਨ ਭਰ ਗਰਮ ਹਵਾਵਾਂ ਚੱਲਦੀਆਂ ਰਹੀਆਂ।
ਵੀਡੀਓ ਲਈ ਕਲਿੱਕ ਕਰੋ -: