ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਆਪਣੇ ਸਰੀਰ ਨੂੰ ਠੰਡ ਤੋਂ ਬਚਾਉਣ ਲਈ ਅਸੀਂ ਗਰਮ ਕੱਪੜਿਆਂ ਦਾ ਸਹਾਰਾ ਲੈਂਦੇ ਹਾਂ ਪਰ ਅੰਦਰੂਨੀ ਗਰਮਾਹਟ ਲਈ ਅਸੀਂ ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ। ਸਾਡਾ ਸਰੀਰ ਗਰਮੀ ਦੇ ਮੁਕਾਬਲੇ ਸਰਦੀਆਂ ਵਿੱਚ ਭੋਜਨ ਪਚਾਉਣ ਵਿੱਚ ਵਧੇਰੇ ਸਮਰੱਥ ਹੈ। ਅਜਿਹੀ ਸਥਿਤੀ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਸਾਨੂੰ ਠੰਢ ਦੇ ਮੌਸਮ ਵਿੱਚ ਕਿਹੜੀਆਂ ਚੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ, ਜਿਸ ਨਾਲ ਕੋਈ ਬੀਮਾਰੀ ਨਾ ਹੋਵੇ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ, ਜੋ ਸਰਦੀਆਂ ‘ਚ ਤੁਹਾਡੇ ਸਰੀਰ ਨੂੰ ਗਰਮਾਹਟ ਦਿੰਦੀਆਂ ਹਨ। ਇਨ੍ਹਾਂ ਨੂੰ ਖਾਣ ਨਾਲ ਤੁਸੀਂ ਸਰਦੀ ਤੋਂ ਬਚ ਸਕਦੇ ਹੋ :
ਹਰੀਆਂ ਸਬਜ਼ੀਆਂ
ਸਰਦੀਆਂ ਦੇ ਮੌਸਮ ਵਿੱਚ ਹਰੀਆਂ ਸਬਜ਼ੀਆਂ ਬਹੁਤ ਜ਼ਿਆਦਾ ਮਿਲਦੀਆਂ ਹਨ, ਜਿਵੇਂ ਪਾਲਕ, ਮੇਥੀ, ਸੋਇਆ, ਗੋਭੀ। ਇਨ੍ਹਾਂ ਹਰੀਆਂ ਸਬਜ਼ੀਆਂ ਵਿੱਚ ਵਿਟਾਮਿਨ-ਏ ਅਤੇ ਵਿਟਾਮਿਨ-ਸੀ ਪਾਏ ਜਾਂਦੇ ਹਨ, ਜੋ ਸਾਡੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਅਤੇ ਇਨਫੈਕਸ਼ਨ ਨਾਲ ਲੜਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।
ਡ੍ਰਾਈਫਰੂਟਸ
ਸਰਦੀ ਦੇ ਮੌਸਮ ’ਚ ਸਾਨੂੰ ਡ੍ਰਾਈਫਰੂਟਸ ਦਾ ਸੇਵਨ ਕਰਨਾ ਚਾਹੀਦਾ ਹੈ। ਡ੍ਰਾਈਫਰੂਟਸ ਜਿਵੇਂ ਖਜੂਰ, ਨਟਜ਼, ਮੂੰਗਫਲੀ, ਬਦਾਮ, ਨਾਰੀਅਲ ਤੇ ਤੇਲ ਦੇ ਬੀਜ ਆਦਿ ਹਨ, ਜੋ ਮੈਗਨੀਸ਼ੀਅਮ ਅਤੇ ਜ਼ਿੰਕ ਵਰਗੇ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ।
ਜੜ੍ਹ ਵਾਲੀਆਂ ਸਬਜ਼ੀਆਂ
ਸਰਦੀਆਂ ਦਾ ਮੌਸਮ ਜੜ੍ਹ ਵਾਲੀਆਂ ਸਬਜ਼ੀਆਂ ਲਈ ਜਾਣਿਆ ਜਾਂਦਾ ਹੈ। ਇਸ ਮੌਸਮ ਵਿੱਚ ਗਾਜਰ, ਸ਼ਲਗਮ, ਸ਼ਕਰਕੰਦ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਤੇ ਗਰਮੀ ਮਿਲਦੀ ਹੈ।
ਮੂੰਗਫਲੀ
ਸਰਦੀਆਂ ਦੇ ਮੌਸਮ ’ਚ ਮੂੰਗਫਲੀ ਬਾਜ਼ਾਰ ’ਚ ਹਰ ਜਗ੍ਹਾ ਦੇਖਣ ਨੂੰ ਮਿਲਦੀ ਹੈ। ਮੂੰਗਫਲੀ ’ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਮੂੰਗਫਲੀ ਦੀ ਵਰਤੋਂ ਕਰਨ ਨਾਲ ਸਾਡਾ ਸਰੀਰ ਗਰਮ ਰਹਿੰਦਾ ਹੈ ਅਤੇ ਇਸ ਦੇ ਨਾਲ-ਨਾਲ ਇਹ ਦਿਲ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ।
ਇਹ ਵੀ ਪੜ੍ਹੋ :ਧਰਮਕੋਟ ‘ਚ ਬੱਸ ਅਤੇ ਜੀਪ ਦੀ ਅਚਾਨਕ ਹੋਈ ਜ਼ੋਰਦਾਰ ਟੱ/ਕਰ, ਡੂੰਘੀ ਖੱਡ ਵਿੱਚ ਜਾ ਡਿੱਗੀ ਬੱਸ….
ਮਸਾਲੇ
ਅਦਰਕ, ਜੀਰਾ, ਦਾਲਚੀਨੀ ਉਹ ਮਸਾਲੇ ਹਨ, ਜੋ ਸਰਦੀਆਂ ਦੇ ਮੌਸਮ ‘ਚ ਨਿਯਮਿਤ ਰੂਪ ‘ਚ ਵਰਤੇ ਜਾਣੇ ਚਾਹੀਦੇ ਹਨ। ਇਹ ਸਾਡੇ ਸਰੀਰ ਦਾ ਤਾਪਮਾਨ ਵਧਾਉਂਦੇ ਹਨ। ਇਸ ਦੇ ਨਾਲ ਇਹ ਮਸਾਲੇ ਹਾਜ਼ਮੇ ਨੂੰ ਵੀ ਠੀਕ ਰੱਖਦੇ ਹਨ। ਸਰਦੀਆਂ ‘ਚ ਅਦਰਕ ਦੀ ਵਰਤੋਂ ਕਰਨ ਨਾਲ ਗਲੇ ਦੀ ਖਰਾਸ਼ ਜਾਂ ਬਲਗਮ ਤੋਂ ਰਾਹਤ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -: