ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਰਾਸ਼ਟਰੀ ਬਾਲ ਪੁਰਸਕਾਰ ਗਣਤੰਤਰ ਦਿਵਸ ਦੀ ਬਜਾਏ 26 ਦਸੰਬਰ ਨੂੰ ਦਿੱਤੇ ਜਾਣਗੇ। ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ 17 ਬੱਚਿਆਂ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਨਮਾਨਿਤ ਕਰਨਗੇ। ਹਰੇਕ ਜੇਤੂ ਨੂੰ ਮੈਡਲ, ਸਰਟੀਫਿਕੇਟ ਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵੀਰ ਬਾਲ ਦਿਵਸ ਮੌਕੇ ਵਿਚ ਮੌਜੂਦ ਰਹਿਣਗੇ।
ਇਸ ਵਾਰ 14 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 17 ਬੱਚਿਆਂ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਇਨ੍ਹਾਂ ਵਿਚ 7 ਲੜਕੇ ਤੇ 10 ਲੜਕੀਆਂ ਸ਼ਾਮਿਲ ਹਨ । ਵੀਰ ਬਾਲ ਦਿਵਸ ‘ਤੇ ਰਾਸ਼ਟਰੀ ਦਿਵਸ 26 ਦਸੰਬਰ 2024 ਨੂੰ ਭਾਰਤ ਮੰਡਪਮ, ਨਵੀਂ ਦਿੱਲੀ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਪੋਸ਼ਿਤ ਪੰਚਾਇਤ ਯੋਜਨਾ ਦੀ ਸ਼ੁਰੂਆਤ ਕਰਨਗੇ ਤੇ ਮਾਰਚ ਪਾਸਟ ਨੂੰ ਹਰੀ ਝੰਡੀ ਦਿਖਾਉਣਗੇ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਉਦਘਾਟਨ ਭਾਸ਼ਣ ਦੇਣਗੇ। ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਸਣੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਤੇ ਸਨਮਾਨਯੋਗ ਵਿਅਕਤੀਆਂ ਸਣੇ ਲਗਭਗ 3500 ਬੱਚੇ ਹਿੱਸਾ ਲੈਣਗੇ।
ਇਹ ਵੀ ਪੜ੍ਹੋ : ਟ੍ਰਾਂਸਜੈਂਡਰਜ਼ ਨੂੰ ਟਰੰਪ ਨੇ ਦਿੱਤਾ ਵੱਡਾ ਝਟਕਾ! ਫੌਜ ਤੇ ਸਕੂਲਾਂ ‘ਚੋਂ ਕੱਢਿਆ ਜਾਵੇਗਾ ਬਾਹਰ
ਦੱਸ ਦੇਈਏ ਕਿ ਵੀਰ ਬਾਲ ਦਿਵਸ ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਖਾਸ ਤੌਰ ‘ਤੇ ਸਿੱਖ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦੇ ਦੋਵੇਂ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੈ। ਇਨ੍ਹਾਂ ਦੋਵੇਂ ਸਾਹਿਬਜ਼ਾਦਿਆਂ ਨੇ ਬਹੁਤ ਛੋਟੀ ਉਮਰ ਵਿਚ ਮੁਗਲ ਸਾਮਰਾਜ ਦੇ ਅਤਿਆਚਾਰਾਂ ਦਾ ਸਾਹਮਣਾ ਕਰਦੇ ਹੋਏ ਆਪਣੀ ਸ਼ਹਾਦਤ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: