ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਸੀਐੱਮ ਰਿਹਾਇਸ਼ ‘ਚ ਹਮਲਾ ਕੀਤਾ ਗਿਆ। ਇਥੇ ਜਨ ਸੁਣਵਾਈ ਦੌਰਾਨ ਸ਼ਖਸ ਵੱਲੋਂ ਹਮਲਾ ਕੀਤਾ ਗਿਆ। ਇਸ ਨੂੰ CM ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਦੱਸਿਆ ਜਾ ਰਿਹਾ ਹੈ। ਹਮਲੇ ਦੇ ਬਾਅਦ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਹੈ ਕਿ ਹਮਲਾਵਰ ਵੱਲੋਂ ਸੀਐੱਮ ਰੇਖਾ ਗੁਪਤਾ ‘ਤੇ ਥੱਪੜ ਵੀ ਮਾਰਿਆ ਗਿਆ।
ਮੁਲਜ਼ਮ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ। ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਕਿ 35 ਸਾਲ ਦਾ ਕੋਈ ਵਿਅਕਤੀ ਜਨ ਸੁਣਵਾਈ ਵਿਚ ਆਇਆ ਸੀ। ਉਸ ਨੇ ਸੀਐੱਮ ਨੂੰ ਕੋਈ ਦਸਤਾਵੇਜ਼ ਦਿੱਤਾ। ਇਸ ਦੇ ਬਾਅਦ ਕੁਝ ਕਿਹਾ-ਸੁਣੀ ਹੋਈ। ਹਮਲਾਵਰ ਸੀਐੱਮ ਰੇਖਾ ਗੁਪਤਾ ਨਾਲ ਹੱਥੋਂ ਪਾਈ ਵੀ ਹੋਇਆ। ਉਸ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਚੀਕਣ ਲੱਗਾ ਤੇ ਥੱਪੜ ਮਾਰ ਦਿੱਤਾ।
ਇਹ ਵੀ ਪੜ੍ਹੋ : ਘਰੇਲੂ ਕਲੇ/ਸ਼ ਨੇ ਧਾਰਿਆ ਖੂ/ਨੀ ਰੂਪ, ਬੰਦੇ ਨੇ ਲਾਇਸੈਂਸੀ ਰਿਵਾ/ਲਰ ਨਾਲ ਗੋ/ਲੀਆਂ ਮਾ/ਰ ਕ/ਤਲ ਕੀਤੀ ਜਨਾਨੀ
ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੁੱਛਗਿਛ ਕੀਤੀ ਜਾ ਰਹੀ ਹੈ। ਹਮਲੇ ਦੀ ਵਜ੍ਹਾ ਕੀ ਹੈ ਇਹ ਜਾਂਚ ਦਾ ਵਿਸ਼ਾ ਹੈ। ਦਿੱਲੀ ਭਾਜਪਾ ਨੇ ਘਟਨਾ ਦੀ ਨਿੰਦਾ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























