ਪੰਜਾਬ ਦੇ ਗੁਰਦਾਸਪੁਰ ਵਿੱਚ, ਇੱਕ ਨੂੰਹ ਵੱਲੋਂ ਆਪਣੀ ਬਜ਼ੁਰਗ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਨੂੰਹ ਆਪਣੀ ਸੱਸ ਨੂੰ ਵਾਲਾਂ ਤੋਂ ਫੜ੍ਹ ਕੇ ਹਿਲਾਉਂਦੀ ਹੈ ਅਤੇ ਸਟੀਲ ਦੇ ਗਿਲਾਸ ਨਾਲ ਮਾਰਦੀ ਹੈ। ਜਦੋਂ ਉਹ ਸਾਹ ਲੈਣ ਲਈ ਹਫਦੀ ਹੈ, ਤਾਂ ਉਹ ਉੱਠਦੀ ਹੈ ਅਤੇ ਉਸਦੀ ਗੱਲ੍ਹ ‘ਤੇ ਥੱਪੜ ਮਾਰਦੀ ਹੈ।
ਵੀਡੀਓ ਗੁਰਦਾਸਪੁਰ ਜ਼ਿਲ੍ਹੇ ਦੇ ਕੋਠੇ ਪਿੰਡ ਦੀ ਦੱਸੀ ਜਾ ਰਹੀ ਹੈ, ਜਿੱਥੇ ਨੂੰਹ ਆਪਣੀ ਸੱਸ ਨੂੰ ਆਪਣੇ ਮੁੰਡੇ ਦੇ ਸਾਹਮਣੇ ਮਾਰ ਕੁਟਾਈ ਕਰ ਰਹੀ ਹੈ ਅਤੇ ਮਾਂ ਮੁੰਡੇ ਨੂੰ ਵਾਰ-ਵਾਰ ਆਪਣੇ ਆਪ ਨੂੰ ਬਚਾਉਣ ਦੀ ਗੁਹਾਰ ਲਗਾ ਰਹੀ ਹੈ। ਦੱਸਿਆ ਜਾ ਰਿਹਾ ਹੈ ਟਿੱਬਰ ਥਾਣੇ ਦੇ ਵਿੱਚ ਇਸ ਦਾ ਰਾਜੀਨਾਮਾ ਹੋ ਚੁੱਕਾ ਹੈ ਪਰੰਤੂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! LPG ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਕੀ ਹਨ ਨਵੇਂ Rate
ਵੀਡੀਓ ਲਈ ਕਲਿੱਕ ਕਰੋ -:
























