ਵਿਦੇਸ਼ਾਂ ਵਿਚ ਪੰਜਾਬੀਆਂ ਦੀ ਮੌਤ ਹੋ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਕੋਈ ਨਾ ਕੋਈ ਮੰਦਭਾਗੀ ਖਬਰ ਸਾਹਮਣੇ ਆ ਜਾਂਦੀ ਹੈ। ਹੁਣ ਆਸਟ੍ਰੇਲੀਆ ਤੋਂ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬ ਤੇ ਹਰਿਆਣਾ ਦੇ 2 ਨੌਜਵਾਨਾਂ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਚਿਨ ਖਿੱਲਾਂ ਵਾਸੀ ਰਾਜਪੁਰਾ (ਪੰਜਾਬ) ਤੇ ਸਾਹਿਲ ਬੱਤਰਾ ਵਾਸੀ ਹਰਿਆਣਾ ਵਜੋਂ ਹੈ। ਸਚਿਨ ਖਿੱਲਾਂ ਦੀ ਮੌਤ ਪਾਣੀ ਵਿਚ ਡੁੱਬਣ ਕਾਰਨ ਹੋਈ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਨਾਭਾ ਜੇਲ੍ਹ ‘ਚ ਸਨ ਬੰਦ
ਮਿਲੀ ਜਾਣਕਾਰੀ ਮੁਤਾਬਕ ਸਚਿਨ ਖਿੱਲਾਂ ਸਾਲ 2019 ‘ਚ ਵਿਦੇਸ਼ ਗਿਆ ਸੀ। ਸਚਿਨ ਖਿੱਲਾਂ ਆਪਣੇ ਦੋਸਤ ਸਾਹਿਲ ਬੱਤਰਾ ਸਣੇ ਪਰਿਵਾਰਕ ਮੈਂਬਰਾਂ ਨਾਲ ਘੁੰਮਣ ਗਿਆ ਸੀ। ਉਹ ਸਿਡਨੀ ਦੇ ਨੇੜੇ ਇਕ ਥਾਂ ‘ਤੇ ਪਾਣੀ ਵਚ ਚਲੇ ਗਏ ਤੇ ਦੇਖਦੇ ਹੀ ਦੇਖਦੇ ਦੋਵੇਂ ਦੋਸਤ ਪਾਣੀ ਵਿਚ ਡੁੱਬ ਗਏ। ਬਚਾਅ ਟੀਮ ਵੱਲੋਂ ਦੋਵਾਂ ਨੂੰ ਪਾਣੀ ਤੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਸਚਿਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੇ ਵਿਆਹ ਕਰਵਾਉਣ ਲਈ ਫਰਵਰੀ ਵਿਚ ਪੰਜਾਬ ਵਾਪਸ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ।
ਵੀਡੀਓ ਲਈ ਕਲਿੱਕ ਕਰੋ -:
























