ਇਕ ਅਧਿਐਨ ਵਿਚ ਇਹ ਗੱਲ ਸਾਬਤ ਹੋਈ ਹੈ ਕਿ ਕੁਝ ਸਬਜ਼ੀਆਂ ਨੂੰ ਛਿਲਕੇ ਸਣੇ ਖਾਣਾ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਤੁਹਾਨੂੰ ਵਧੇਰੇ ਫਾਇਦਾ ਹੋਵੇਗਾ ਤੇ ਪੋਸ਼ਣ ਵੀ ਵਧੇਰੇ ਮਿਲੇਗਾ। ਆਓ ਜਾਣਦੇ ਹਾਂ ਉਹ ਕਿਹੜੀਆਂ ਸਬਜ਼ੀਆਂ ਹਨ ਜਿਨ੍ਹਾਂ ਨੂੰ ਛਿਲਕੇ ਸਣੇ ਖਾਣਾ ਚਾਹੀਦਾ ਹੈ।
ਗਾਜਰ ਦੇ ਛਿਲਕੇ
ਗਾਜਰ ਦਾ ਛਿਲਕਾ ਖਾਣ ਨਾਲ ਨਾ ਸਿਰਫ ਅੱਖਾਂ ਦੀ ਰੌਸ਼ਨੀ ਵਧਦੀ ਹੈ ਸਗੋਂ ਕੈਂਸਰ ਦਾ ਖਤਰਾ ਵੀ ਘੱਟ ਹੁੰਦਾ ਹੈ। ਗਾਜਰ ਦੇ ਛਿਲਕੇ ਵਿਚ ਵਿਟਾਮਿਨ ਬੀ-6, ਸੀ ਤੇ ਏ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਦੇ ਨਾਲ-ਨਾਲ ਫਾਈਟੋ ਨਿਊਟ੍ਰੀਏਂਟਸ ਵੀ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਕੈਂਸਰ ਵਿਚ ਵਿਟਾਮਿਨ ਕੋਸ਼ਿਕਾਵਾਂ ਨੂੰ ਵਧਣ ਨਹੀਂ ਦਿੰਦਾ।
ਬੈਂਗਣ ਦੇ ਛਿਲਕੇ
ਬੈਂਗਣ ਦੀ ਸਬਜ਼ੀ ਹਰ ਘਰ ਵਿੱਚ ਬਣਦੀ ਹੈ। ਪਕਾਉਣ ਤੋਂ ਬਾਅਦ ਬੈਂਗਣ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ। ਪਰ ਜੇਕਰ ਤੁਸੀਂ ਇਸ ਨੂੰ ਕੱਚਾ ਖਾਂਦੇ ਹੋ ਤਾਂ ਅੱਜ ਤੋਂ ਹੀ ਅਜਿਹਾ ਕਰਨਾ ਬੰਦ ਕਰ ਦਿਓ। ਕਿਉਂਕਿ ਕੱਚੇ ਬੈਂਗਣ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਬੈਂਗਣ ਵਿੱਚ ਅਲਕਾਲਾਇਡ ਕੰਪਾਊਂਡ ਸੋਲੈਨਾਈਨ ਪਾਇਆ ਜਾਂਦਾ ਹੈ, ਜੋ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ। ਇਸ ਕਾਰਨ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਸ਼ੰਕਰਕੰਦ ਦੇ ਛਿਲਕੇ
ਸ਼ੰਕਰਕੰਦ ਦੇ ਛਿਲਕਿਆਂ ਵਿਚ ਐਂਟੀ ਆਕਸੀਡੈਂਟਸ, ਆਇਰਨ ਤੇ ਇਸਾਲਿਊਬਲ ਫਾਈਬਰ ਪਾਏ ਜਾਂਦੇ ਹਨ। ਇਹ ਪੋਸ਼ਕ ਤੱਤ ਪਾਚਣ ਨੂੰ ਬੇਹਤਰ ਬਣਾਏ ਰੱਖਣ ਵਿਚ ਮਦਦ ਕਰਦੇ ਹਨ। ਛਿਲਕਿਆਂ ਵਿਚ ਮੌਜੂਦ ਫਾਈਬਰ ਬਲੱਡ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਮੌਜੂਦ ਐਂਟੀ ਐਕਸੀਡੈਂਟਸ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਤੋਂ ਬਚਾਉਣ ਤੇ ਇਮਿਊਨਿਟੀਟ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦੇ ਹਨ।
ਆਲੂ ਦੇ ਛਿਲਕੇ
ਪੁਰਾਣੇ ਜ਼ਮਾਨੇ ਵਿਚ ਲੋਕ ਸਬਜ਼ੀ ਵਿਚ ਆਲੂ ਦੀ ਵਰਤੋਂ ਛਿਲਕਿਆਂ ਸਣੇ ਕਰਦੇ ਸਨ। ਦੱਸ ਦੇਈਏ ਕਿ ਆਲੂ ਦੇ ਛਿਲਕੇ ਵਿਚ ਆਲੂ ਨਾਲੋਂ ਵਧ ਗੁਣ ਹੁੰਦੇ ਹਨ। ਇਸ ਦੇ ਛਿਲਕੇ ਵਿਚ ਕੈਲਸ਼ੀਅਮ, ਵਿਟਾਮਿਨ ਬੀ, ਕੰਪਲੈਕਸ, ਵਿਟਾਮਿਨ ਸੀ, ਆਇਰਨ ਹੁੰਦੇ ਹਨ। ਕਿਸੇ ਵਿਅਕਤੀ ਨੂੰ ਜੇਕਰ ਵਿਟਾਮਿਨ ਏ ਦੀ ਲੋੜ ਹੈ ਤਾਂ ਆਲੂ ਦ ਛਿਲਕਿਆਂ ਨਾਲ ਇਸ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ਆਲੂ ਨੂੰ ਛਿਲਕਿਆਂ ਸਣੇ ਬਣਾਉਣਾ ਚਾਹੀਦਾ ਹੈ। ਬਸ ਬਣਾਉਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਧੋ ਲਵੋ।
ਵੀਡੀਓ ਲਈ ਕਲਿੱਕ ਕਰੋ -:
























