ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀਰਵਾਰ ਨੂੰ ਪੰਜਾਬ ਪੁਲਿਸ ਹੈੱਡਕੁਆਰਟਰ ਗਏ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨਾਲ ਮੁਲਾਕਾਤ ਕੀਤੀ। ਪੁਲਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 328 ਕਾਪੀਆਂ ਗਾਇਬ ਹੋਣ ਦੇ ਮਾਮਲੇ ਵਿੱਚ ਸੁਖਬੀਰ ਬਾਦਲ ਦੇ ਸੀਏ ਸਤਵਿੰਦਰ ਸਿੰਘ ਕੋਹਲੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਦੁਬਾਰਾ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ।
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਇਸ ਮਾਮਲੇ ਦੀ ਪੈਰਵੀ ਸਿਆਸੀ ਰੰਜਿਸ਼ ਕਾਰਨ ਕਰ ਰਹੀ ਹੈ। ਉਨ੍ਹਾਂ ਡੀਜੀਪੀ ਨੂੰ ਨਿਰਪੱਖ ਜਾਂਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਰਚਾ ਨਹੀਂ ਹੋ ਜਾਂਦਾ, ਉਹ ਨਹੀਂ ਜਾਣਗੇ। ਡਾਇਰੈਕਟਰ ਜਨਰਲ ਆਫ਼ ਪੁਲਿਸ ਦੇ ਦਫ਼ਤਰ ਵਿਖੇ ਪੱਕਾ ਧਰਨਾ ਦਿੱਤਾ ਗਿਆ।
ਸੁਖਬੀਰ ਬਾਦਲ ਨੇ ਡੀਜੀਪੀ ਨੂੰ ਕਿਹਾ ਕਿ “ਮੇਰੇ ਪਰਿਵਾਰਕ ਮੈਂਬਰਾਂ ਨੂੰ ਤੰਗ ਨਾ ਕਰੋ, ਮੈਂ ਖੁਦ ਗ੍ਰਿਫਤਾਰੀ ਦੇਣ ਆਇਆ ਹਾਂ। 328 ਕਾਪੀਆਂ ਮਾਮਲੇ ਵਿੱਚ ਐਸਆਈਟੀ ਬਣਾ ਕੇ ਅਤੇ ਮੇਰੇ ਨਿੱਜੀ ਕਾਰੋਬਾਰ ਦੀ ਜਾਂਚ ਕਰਕੇ ਝੂਠਾ ਕੇਸ ਦਰਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਪੁਲਿਸ ਟੀਮ ਮੇਰੇ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਗ ਕਰ ਰਹੀ ਹੈ, ਭਾਵੇਂ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਖੁਦ ਨੂੰ ਗ੍ਰਿਫ਼ਤਾਰ ਕਰਨ, ਆਪਣੇ ਖਿਲਾਫ ਪਰਚਾ ਕਰਨ ਅਤੇ ਜਾਂਚ ਕਰਨ ਆਇਆ ਹਾਂ।”
ਸੁਖਬੀਰ ਬਾਦਲ ਨੇ ਕਿਹਾ ਕਿ ਕੇਸ ਦੇ ਬਹਾਨੇ ਐੱਸ.ਆਈ.ਟੀ. ਕਈ ਅਕਾਲੀ ਲੀਡਰਾਂ ਦੀ ਰੇਕੀ ਕਰ ਰਹੀ ਹੈ, ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਲਈ ਮੈਂ ਖੁਦ ਤੁਹਾਡੇ ਦਫਤਰ ਪਹੁੰਚਿਆ ਹਾਂ, ਜੋ ਕੁਝ ਪੁੱਛਗਿੱਛ ਕਰਨੀ ਹੈ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ, ਜਿਸ ਮਾਮਲੇ ਵਿਚ ਜਾਣਕਾਰੀ ਲੈਣੀ ਹੈ ਮੇਰੇ ਤੋਂ ਲਓ। ਜੋ ਪੁੱਛਗਿੱਛ ਕਰਨੀ ਹੈ ਮੇਰੇ ਨਾਲ ਕਰ ਲਓ ਅਤੇ ਮੇਰੇ ਖਿਲਾਫ ਕੇਸ ਵੀ ਦਰਜ ਕਰ ਲਓ ਪਰ ਮੇਰੇ ਸਾਥੀਆਂ ਨੂੰ ਇਸ ਰੰਜਿਸ਼ ਨਾਲ ਤੰਗ ਨਾ ਕੀਤਾ ਜਾਵੇ। ਸੁਖਬੀਰ ਬਾਦਲ ਨੇ ਕਿਹਾ ਕਿ ਮੇਰੇ ਕਾਰੋਬਾਰ ਵਿਚ ਕੋਈ ਗੜਬੜੀ ਨਹੀਂ ਹੈ ਫਿਰ ਚਾਹੇ ਤਸੱਲੀ ਕਰ ਲਓ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੀ ਵਰਦੀ ਬਦਲੀ, ਹੁਣ ਪਾਉਣਗੇ 2 ਰੰਗਾਂ ਦੇ ਕੱਪੜੇ
ਅਕਾਲੀ ਵਰਕਰਾਂ ਨੇ ਵੀ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ। ਬਟਾਲਾ, ਨੰਗਲ ਤੋਂ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀ ਨੇ ਕਿਹਾ, “ਜਾਂਚ ਦੇ ਨਾਮ ‘ਤੇ, ਐਸਆਈਟੀ ਅਕਾਲੀ ਦਲ ਦਫ਼ਤਰ ਦੇ ਕਰਮਚਾਰੀਆਂ ਨੂੰ ਪਰੇਸ਼ਾਨ ਕਰ ਰਹੀ ਹੈ, ਜਿਸ ਕਾਰਨ ਵਰਕਰਾਂ ਵਿੱਚ ਰੋਸ ਹੈ।” ਉਸਨੇ ਸੁਖਬੀਰ ਬਾਦਲ ਦੇ ਨਾਲ ਆਤਮ ਸਮਰਪਣ ਕਰਨ ਦੀ ਪੇਸ਼ਕਸ਼ ਵੀ ਕੀਤੀ।
ਵੀਡੀਓ ਲਈ ਕਲਿੱਕ ਕਰੋ -:
























