ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਵਿੱਚ “ਪਰੀਕਸ਼ਾ ਪੇ ਚਰਚਾ” (ਪੀਪੀਸੀ) ਦੇ 9ਵੇਂ ਐਡੀਸ਼ਨ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ। ਵਿਦਿਆਰਥੀਆਂ ਨਾਲ ਇਹ ਸਾਲਾਨਾ ਗੱਲਬਾਤ ਆਮ ਤੌਰ ‘ਤੇ ਪ੍ਰੀਖਿਆ ਦੇ ਤਣਾਅ ਨੂੰ ਘਟਾਉਣ ‘ਤੇ ਕੇਂਦ੍ਰਿਤ ਹੁੰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ 2018 ਵਿੱਚ ਪੀਪੀਸੀ (ਪਰੀਕਸ਼ਾ ਪੇ ਚਰਚਾ) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਸਾਲ ਵਿਦਿਆਰਥੀਆਂ ਨਾਲ ਆਪਣੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਡਿਜੀਟਲ ਦੁਨੀਆ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ‘ਪ੍ਰੀਖਿਆਵਾਂ ਜ਼ਿੰਦਗੀ ਦਾ ਅੰਤ ਨਹੀਂ ਹਨ, ਸਗੋਂ ਇੱਕ ਛੋਟਾ ਜਿਹਾ ਮੀਲ ਪੱਥਰ ਹਨ।’
ਏਆਈ ਦੇ ਯੁੱਗ ਵਿੱਚ ਪੜ੍ਹਾਈ ‘ਤੇ ਕਿਵੇਂ ਧਿਆਨ ਕੇਂਦਰਿਤ ਕਰੋ
ਪਰੀਕਸ਼ਾ ਪੇ ਚਰਚਾ ਦੌਰਾਨ ਜਦੋਂ ਇੱਕ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ ਕਿ “ਏਆਈ ਦੇ ਯੁੱਗ ਵਿੱਚ ਪੜ੍ਹਾਈ ‘ਤੇ ਕਿਵੇਂ ਧਿਆਨ ਕੇਂਦਰਿਤ ਕਰੀਏ,” ਤਾਂ ਪ੍ਰਧਾਨ ਮੰਤਰੀ ਮੋਦੀ ਨੇ ਸਾਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਤਕਨਾਲੋਜੀ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਨੂੰ ਆਪਣਾ “ਦੋਸਤ” ਬਣਾਉਣ ਦੀ ਲੋੜ ਹੈ। ਸਾਨੂੰ ਏਆਈ ਨਾਲੋਂ ਮਨੁੱਖੀ ਬੁੱਧੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਏਆਈ ਇੱਕ ਵਧੀਆ ਸਾਧਨ ਹੈ, ਪਰ ਇਹ ਤੁਹਾਡਾ ਬਦਲ ਨਹੀਂ ਹੋ ਸਕਦਾ। ਯਾਦ ਰੱਖੋ, ਤੁਹਾਡੇ ਕੋਲ ਡੇਟਾ ਹੈ, ਤੁਹਾਡੇ ਕੋਲ ਦਿਮਾਗ ਹੈ; ਏਆਈ ਸਿਰਫ਼ ਇਸ ਨੂੰ ਪ੍ਰੋਸੈੱਸ ਕਰਨ ਦਾ ਇੱਕ ਸਾਧਨ ਹੈ।

ਪ੍ਰਧਾਨ ਮੰਤਰੀ ਨੇ AI ਦੀ ਸਹੀ ਵਰਤੋਂ ਬਾਰੇ ਦੱਸਿਆ
ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ AI ਦੀ ਸਹੀ ਵਰਤੋਂ ਉਨ੍ਹਾਂ ਦੀ ਪੜ੍ਹਾਈ ਵਿੱਚ ਕਿਵੇਂ ਮਦਦ ਕਰ ਸਕਦੀ ਹੈ। ਅੱਜ, ਤੁਹਾਡੇ ਕੋਲ AI ਦਾ ਵਿਕਲਪ ਹੈ, ਪਰ ਜਦੋਂ ਅਸੀਂ ਪੜ੍ਹ ਰਹੇ ਸੀ, ਤਾਂ AI ਨਹੀਂ ਸੀ। ਹੁਣ, AI ਦੀ ਮਦਦ ਨਾਲ, ਤੁਸੀਂ ਕਿਸੇ ਵੀ ਕਿਤਾਬ ਬਾਰੇ ਸਭ ਕੁਝ ਇੱਕ ਪ੍ਰੋਂਪਟ ਵਿੱਚ ਪੜ੍ਹ ਸਕਦੇ ਹੋ। ਪਰ ਤੁਹਾਨੂੰ AI ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੀ ਵਰਤੋਂ ਮੁਸ਼ਕਲ ਵਿਸ਼ਿਆਂ ਨੂੰ ਸਮਝਣ ਲਈ ਕਰੋ ਨਾ ਕਿ ਹੋਮਵਰਕ ਚੋਰੀ ਕਰਨ ਲਈ।
ਜੇਕਰ ਤੁਹਾਨੂੰ ਗੇਮਿੰਗ ਵਿੱਚ ਦਿਲਚਸਪੀ ਹੈ ਤਾਂ ਕੀ ਕਰਨਾ ਹੈ?
ਪਰੀਕਸ਼ਾ ਪੇ ਚਰਚਾ 2026 ਦੌਰਾਨ ਗੇਮਿੰਗ ਬਾਰੇ ਇੱਕ ਵਿਦਿਆਰਥੀ ਦੇ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੱਕ ਸ਼ੌਕ ਨੂੰ ਇੱਕ ਪ੍ਰੈਕਟੀਕਲ ਚੀਜ ਵਿੱਚ ਬਦਲਣ ਲਈ ਕਿਸੇ ਨੂੰ ਆਪਣੀ ਬਣਾਈਆਂ ਚੀਜਾਂ ਸ਼ੇਅਰ ਕਰਨੀਆਂ ਚਾਹੀਦੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਫੀਡਬੈਕ ਤੋਂ ਨਵੇਂ ਆਇਡੀਆ ਮਿਲਦੇ ਹਨ ਤੇ ਅਖੀਰ ਵਿਚ ਸਫਲਤਾ ਮਿਲਦ ਹੈ, ਪਰ ਗੇਮਿੰਗ ਵਿਚ ਤੁਹਾਡਾ ਇੰਟਰੇਸਟ ਹੈ ਤਾਂ ਸਭ ਚੁੱਪਚਾਪ ਕਰਦੇ ਰਹੋ, ਜਦੋਂ ਤੁਸੀਂ ਸਫਲ ਹੋਵੋਗੇ ਤਾਂ ਘਰਵਾਲੇ ਪੂਰੇ ਮੁਹੱਲੇ ਵਿਚ ਕਹਿਣਗੇ ਕਿ ਮੇਰੇ ਪੁੱਤਰ ਨੇ ਇਹ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਤੁਸੀਂ ਗੇਮ ਖੇਡਦੇ ਹੋ ਤਾਂ ਗੇਮ ਬਣਾਉਣ ਦੀ ਦਿਸ਼ਾ ਵਿਚ ਵੀ ਕੰਮ ਕਰੋ। ਤੁਸੀਂ ਪੰਚਤੰਤਰ ‘ਤੇ ਗੇਮ ਬਣਾਓ, ਹਨੂਮਾਨ ਜੀ ਦੀ ਕਥਾ ‘ਤੇ ਗੇਮ ਬਣਾਓ, ਅਭਿਮਨਿਊ ‘ਤੇ ਗੇਮ ਬਣਾਓ, ਭਾਰਤੀ ਕਥਾ-ਕਹਾਣੀਆਂ ‘ਤੇ ਗੇਮ ਬਣਾਓ। ਪੀ.ਐੱਮ. ਨੇ ਕਿਹਾ ਕਿ ਸਾਨੂੰ ਸੱਟੇ ਤੋਂ ਦੂਰ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਇਸ ਸੂਬੇ ਦੇ ਸਾਰੇ ਸਕੂਲਾਂ ‘ਚ ਮੋਬਾਈਲ ਪੂਰੀ ਤਰ੍ਹਾਂ ਬੈਨ! 1 ਮਾਰਚ ਤੋਂ ਲੱਗੀ ਪਾਬੰਦੀ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ 2018 ਵਿੱਚ ” ਪ੍ਰੀਖਿਆ ਪੇ ਚਰਚਾ” ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਦੀ ਪਹਿਲੀ ਚਰਚਾ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਹੋਈ ਸੀ। ਇਹ ਹੁਣ ਕਈ ਰਾਜਾਂ ਵਿੱਚ ਫੈਲ ਗਿਆ ਹੈ। ਇਸ ਵਾਰ, ਲਗਭਗ 6.76 ਕਰੋੜ ਲੋਕਾਂ ਨੇ ਪ੍ਰੀਖਿਆ ਪੇ ਚਰਚਾ (ਪੀਪੀਸੀ 2026) ਲਈ ਰਜਿਸਟਰ ਕੀਤਾ ਹੈ, ਜਿਸ ਵਿੱਚ 4.5 ਕਰੋੜ ਤੋਂ ਵੱਧ ਵਿਦਿਆਰਥੀ ਸ਼ਾਮਲ ਹਨ। ਇਹ ਪ੍ਰੋਗਰਾਮ ਦੂਰਦਰਸ਼ਨ, ਡੀਡੀ ਨੈਸ਼ਨਲ, ਡੀਡੀ ਨਿਊਜ਼, ਡੀਡੀ ਇੰਡੀਆ, ਪੀਐਮ ਮੋਦੀ ਦੇ ਅਧਿਕਾਰਤ ਯੂਟਿਊਬ ਚੈਨਲ ਅਤੇ Mygov ‘ਤੇ ਦੇਖਿਆ ਜਾ ਸਕਦਾ ਹੈ। ਤੁਸੀਂ ਇਸਨੂੰ ਫੇਸਬੁੱਕ ਅਤੇ ਆਲ ਇੰਡੀਆ ਰੇਡੀਓ ‘ਤੇ ਵੀ ਦੇਖ/ਸੁਣ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -:
























