ਫਾਜ਼ਿਲਕਾ ਰੋਡ ਰਿਲਾਇੰਸ ਪੈਟਰੋਲ ਪੰਪ ਦੇ ਨਜ਼ਦੀਕ ਦੇਰ ਸ਼ਾਮ ਇੱਕ ਕਾਰ ਅਤੇ ਮੋਟਰਸਾਈਕਲ ਦੇ ਵਿਚਾਲੇ ਟੱਕਰ ਹੋ ਗਈ ਇਸ ਟੱਕਰ ਦੌਰਾਨ ਪਿੰਡ ਟਿਵਾਣਾ ਦਾ ਰਹਿਣ ਵਾਲਾ ਮੋਟਰਸਾਈਕਲ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ : ਐਂਟੀ-ਨਾਰਕੋਟਿਕਸ ਇੰਟੈਲੀਜੈਂਸ ਯੂਨਿਟ ਦੀ ਕਾਰਵਾਈ, ਮਸ਼ਹੂਰ ਅਦਾਕਾਰਾ ਅੰਜੂ ਕ੍ਰਿਸ਼ਨਾ ਡ.ਰੱ/ਗਸ ਨਾਲ ਗ੍ਰਿਫ਼ਤਾਰ
ਇਸ ਹਾਦਸੇ ਦਾ ਪਤਾ ਲੱਗਦੇ ਸਾਰ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਇਸ ਦੌਰਾਨ ਮ੍ਰਿਤਕ ਦੀ ਮਾਂ ਨੇ ਆਪਣੀ ਨੇ 2 ‘ਤੇ ਗੰਭੀਰ ਰੂਪ ਲਗਾਏ ਉਸ ਨੇ ਕਿਹਾ ਕਿ ਇਹ ਹਾਦਸਾ ਨਹੀਂ ਬਲਕਿ ਉਸਦੀ ਨੋ ਵੱਲੋਂ ਹੀ ਸਾਜਿਸ਼ ਤਹਿਤ ਉਸਦੇ ਪੁੱਤ ਨੂੰ ਮਾਰਿਆ ਗਿਆ ਹੈ ਉਧਰ ਦੂਜੇ ਪਾਸੇ ਮ੍ਰਿਤਕ ਦੀ ਪਤਨੀ ਵੀ ਕੈਮਰੇ ਦੇ ਸਾਹਮਣੇ ਆਈ ਅਤੇ ਉਸਨੇ ਖੁਦ ‘ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ । ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਦੇ ਵੱਲੋਂ ਡੈਡ ਬਾਡੀ ਨੂੰ ਪੋਸਟਮਾਰਟਮ ਦੇ ਲਈ ਫਾਜ਼ਿਲਕਾ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























