ਯਮੁਨਾਨਗਰ ਵਿਚ ਬੀਤੀ ਦੇਰ ਰਾਤ 2 ਵੱਖ-ਵੱਖ ਥਾਵਾਂ ‘ਤੇ ਫਾਇਰਿੰਗ ਹੋਈ ਹੈ। ਘਟਨਾਵਾਂ ਮਗਰੋਂ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਈ ਹੈ। ਮੁਕਾਬਲੇ ਵਿਚ ਲਗਭਗ 25 ਤੋਂ 30 ਰਾਊਂਡ ਗੋਲੀਆਂ ਚੱਲੀਆਂ ਹਨ ਜਿਸ ਵਿਚੋਂ 2 ਬਦਮਾਸ਼ਾਂ ਦੇ ਪੈਰ ਵਿਚ ਗੋਲੀ ਲੱਗੀ ਜਦੋਂ ਕਿ ਤੀਜਾ ਬਦਮਾਸ਼ ਬਾਈਕ ਤੋਂ ਡਿੱਗ ਕੇ ਜ਼ਖਮੀ ਹੋ ਗਿਆ।
ਤਿੰਨੋਂ ਮੁਲਜਮ਼ਾਂ ਨੂੰ ਗ੍ਰਿਫਤਾਰ ਕਰਕੇ ਸਿਵਲ ਹਸਪਤਾਲ ਯਮੁਨਾਨਗਰ ਵਿਚ ਭਰਤੀ ਕਰਾਇਆ ਗਿਆ ਹੈ ਜਿਥੇ ਉਹ ਜੇਰੇ ਇਲਾਜ ਹਨ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਰੰਗਦਾਰੀ ਲਈ ਸ਼ਹਿਰ ਵਿਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਬੀਤੀ ਦੇਰ ਰਾਤ ਲਗਭਗ 11 ਵਜੇ ਰੇਲਵੇ ਰੋਡ ਸਥਿਤ ਮਲਟੀ ਸਪੈਸ਼ਲਿਸਟੀ ਹਸਪਤਾਲ ਵਿਚ ਬਾਈਕ ਸਵਾਰ ਹਮਲਾਵਰ ਵੜ ਗਏ ਤੇ ਉਥੇ ਪਹੁੰਚ ਕੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਪੂਰੀ ਘਟਨਾ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਹਮਲਾਵਰ ਮੂੰਹ ‘ਤੇ ਕੱਪੜਾ ਬੰਨ੍ਹ ਕੇ ਆਏ ਸਨ ਤੇ ਫਾਇਰਿੰਗ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਏ। ਗਨਮੀਤ ਰਹੀ ਕਿ ਉਸ ਸਮੇਂ ਰਿਸੈਪਸ਼ਨ ‘ਤੇ ਕੋਈ ਮੌਜੂਦ ਨਹੀਂ ਸੀ ਜਿਸ ਕਰਕੇ ਵੱਡਾ ਹਾਦਸਾ ਟਲ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 2 IAS ਅਧਿਕਾਰੀ ਸਸਪੈਂਡ, ਆਂਗਣਵਾੜੀ ਵਰਕਰਾਂ ਲਈ ਸਮਾਰਟਫੋਨ ਦੇਰੀ ਨਾਲ ਖਰੀਦਣ ਦਾ ਹੈ ਮਾਮਲਾ
ਹਸਪਤਾਲ ਵਿਚ ਫਾਇਰਿੰਗ ਦੇ ਕੁਝ ਦੇਰ ਬਾਅਦ ਸਿਟੀ ਮਾਲ ਦੇ ਬਾਹਰ 3 ਤੋਂ 4 ਰਾਊਂਡ ਗੋਲੀਆਂ ਚਲਾਈਆਂ ਗਈਆਂ। ਫਾਇਰਿੰਗ ਨਾਲ ਮੌਲ ਦੇ ਸ਼ੀਸ਼ਿਆਂ ਵਿਚ ਛੇਕ ਹੋ ਗਏ। ਘਟਨਾਵਾਂ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐੱਸਪੀ ਰਜਤ ਗੁਲੀਆ ਨੇ ਵੀ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਦੇ ਨਿਰਦੇਸ਼ ਦਿੱਤੇ। ਪੁਲਿਸ ਨੇ ਰਾਤ ਭਰ ਸ਼ਹਿਰ ਵਿਚ ਨਾਕਾਬੰਦੀ ਕਰਕੇ ਸਰਚ ਆਪ੍ਰੇਸ਼ਨ ਚਲਾਇਆ ਤਾਂ ਜੋ ਮੁਲਜ਼ਮਾਂ ਨੂੰ ਜਲਦ ਫੜਿਆ ਜਾ ਸਕੇ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























