ਮੂਸੇਵਾਲਾ ਦੇ ਮਾਪਿਆਂ ਵੱਲੋਂ ਲਾਏ ਇਲਜ਼ਾਮਾਂ ਮਗਰੋਂ ਬੰਟੀ ਬੈਂਸ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਪੈਸਿਆਂ ਦਾ ਹਿਸਾਬ ਕਿਤਾਬ ਕਦੇ ਵੀ ਮੇਰੇ ਕੋਲ ਨਹੀਂ ਆਇਆ। ਮੈਨੂੰ One Digital-Shabir Momin ਤੇ ਅੰਕਲ-ਆਂਟੀ ਨੇ ਪੈਸਿਆਂ ਦੇ ਲੈਣ-ਦੇਣ ਬਾਰੇ ਨਹੀਂ ਦੱਸਿਆ। ਮੇਰਾ ਕੰਮ One Digital ਦੇ ਗਰੁੱਪ ‘ਚ ਗਾਣੇ ਭੇਜ ਕੇ ਰਿਲੀਜ਼ ਕਰਨ ਦੀ ਡੇਟ ਦੱਸਣਾ ਸੀ। ਐਗਰੀਮੈਂਟ ਸਿੱਧੂ ਪਰਿਵਾਰ ਦਾ Shabir Momin ਨਾਲ ਹੈ ਜਾਂ ਸੀ, ਮੈਂ Shabir Momin ਨੂੰ ਕਹਿੰਦਾ ਹਾਂ ਕਿ ਸਿੱਧੂ ਪਰਿਵਾਰ ਨੂੰ ਉਨ੍ਹਾਂ ਦੇ Pending ਪੈਸੇ ਤੇ ਰਿਪੋਰਟ ਦੇ ਦਿਓ
ਬੰਟੀ ਬੈਂਸ ਨੇ Shabir Momin ਨਾਲ ਹੋਈ WhatsApp ਚੈਟ ਵੀ ਸਾਂਝੀ ਕੀਤੀ ਹੈ। ਚੈਟ ‘ਚ ਬੰਟੀ ਬੈਂਸ ਨੇ Shabir Momin ਨਾਲ ਮੂਸੇਵਾਲੇ ਦੇ ਮਾਪਿਆਂ ਨੂੰ ਪੈਸੇ ਦੇਣ ਦੀ ਗੱਲ ਕੀਤੀ ਹੈ।Shabir Momin ਕਹਿੰਦਾ “ਮੈਂ ਸਿਰਫ Uncle (ਬਲਕੌਰ ਸਿੰਘ) ਨਾਲ ਗੱਲ ਕਰਾਂਗਾ। ਬੰਟੀ ਬੈਂਸ ਨੇ ਮਾਨਸਾ ਪੁਲਿਸ ਨੂੰ ਬੇਨਤੀ ਕੀਤੀ ਕਿ ਜਿੱਥੇ ਮੇਰੀ ਜ਼ਰੂਰਤ ਹੋਈ ਮੈਂ ਹਾਜ਼ਿਰ ਹੋਵਾਂਗਾ। ਮੈਂ ਸਿੱਧੂ ਦੇ ਮਾਪਿਆਂ ਨਾਲ ਹਾਂ, ਓਹਨਾ ਦੇ ਬਣਦੇ ਪੈਸੇ ਦਿੱਤੇ ਜਾਣ ।
ਇਹ ਵੀ ਪੜ੍ਹੋ : ਦੂਰਦਰਸ਼ਨ ਦੀ ਦਿੱਗਜ਼ ਐਂਕਰ Sarla Maheshwari ਦਾ ਹੋਇਆ ਦਿਹਾਂਤ, 71 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਦੱਸ ਦੇਈਏ ਕਿ ਮਰਹੂਮ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਛੋਟੇ ਸਿੱਧੂ ਨੂੰ ਲੈ ਕੇ ਮਾਨਸਾ ਦੇ ਐੱਸ.ਐੱਸ.ਪੀ. ਦਫਤਰ ਦੇ ਬਾਹਰ ਧਰਨਾ ਦੇਣ ਲਈ ਪਹੁੰਚੇ ਹਨ। ਚਰਨ ਕੌਰ ਅਤੇ ਬਲਕੌਰ ਸਿੰਘ ਵੱਲੋਂ ਗੀਤਕਾਰ ਬੰਟੀ ਬੈਂਸ ਦੇ ਮਾਮਲੇ ਨੂੰ ਲੈ ਕੇ ਇਹ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਦੇ ਵੱਲੋਂ ਗੀਤਕਾਰ ਬੰਟੀ ਬੈਂਸ ਦੇ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਚਰਨ ਕੌਰ ਤੇ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਧੋਖਾਧੜੀ ਨੂੰ ਲੈ ਕੇ ਉਨ੍ਹਾਂ ਵੱਲੋਂ ਜੂਨ ਮਹੀਨੇ ਵਿੱਚ ਗੀਤਕਾਰ ਬੰਟੀ ਬੈਂਸ ਦੇ ਖਿਲਾਫ਼ ਸ਼ਿਕਾਇਤ ਦਰਜ ਕਾਰਵਾਈ ਗਈ ਸੀ। ਮਾਮਲੇ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਪੁੱਛਗਿੱਛ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਡੀਆਂ ਕੰਪਨੀਆਂ ਦੀ ਸਟੇਟਮੈਂਟ ਦਿੱਤੀ ਜਾਵੇ, ਜੇ ਸਾਡੀ ਸ਼ਿਕਾਇਤ ਗਲਤ ਹੈ ਤਾਂ ਸ਼ਿਕਾਇਤ ਵਾਪਸ ਕਰ ਦਿਓ। ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਅਸੀਂ ਇੱਥੇ ਪੱਕੇ ਤੌਰ ‘ਤੇ ਬੈਠਾਂਗੇ।
ਵੀਡੀਓ ਲਈ ਕਲਿੱਕ ਕਰੋ -:
























