ਬਠਿੰਡਾ ਅਧੀਨ ਪੈਂਦੇ ਰਾਮਪੁਰਾ ਫੂਲ ਵਿਚ ਪੰਦਰ੍ਹਾਂ ਦਿਨਾਂ ਦੌਰਾਨ ਇੱਕੋ ਹੀ ਪਰਿਵਾਰ ਦੇ ਭੈਣ-ਭਰਾ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ ਸੀ। 15 ਦਿਨ ਪਹਿਲਾਂ ਇੱਕ 12 ਸਾਲਾਂ ਕੁੜੀ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋਈ ਸੀ, ਜਿਸ ਦਾ ਪਰਿਵਾਰ ਵਾਲਿਆਂ ਨੇ ਅੰਤਿਮ ਸੰਸਕਾਰ ਕਰ ਦਿੱਤਾ ਸੀ। ਸ਼ੁੱਕਰਵਾਰ ਦੀ ਰਾਤ ਉਸੇ ਕੁੜੀ ਦੇ ਸੱਤ ਸਾਲਾਂ ਛਟੇ ਭਰਾ ਫਤਿਹਵੀਰ ਦੀ ਵੀ ਮੌਤ ਹੋ ਗਈ। ਇਸ ਮਗਰੋਂ ਪਿੰਡ ਦੇ ਲੋਕਾਂ ਨੇ ਮ੍ਰਿਤਕ ਬੱਚਿਆਂ ਦੀ ਮਾਂ ‘ਤੇ ਸ਼ੱਕ ਪ੍ਰਗਟਾਇਆ।
ਪੁਲਿਸ ਜਾਂਚ ਵਿਚ ਖੌਫਨਾਕ ਸੱਚ ਸਾਹਮਣੇ ਆਇਆ। ਕਲਿਯੁਗੀ ਮਾਂ ਨੇ ਪ੍ਰੇਮ ਸਬੰਧਾਂ ‘ਚ ਰੁਕਾਵਟਾਂ ਪੈਦਾ ਕਰ ਰਹੇ ਬੱਚਿਆਂ ਨੂੰ ਦਰਦਨਾਕ ਮੌਤ ਦੇ ਦਿੱਤੀ। ਔਰਤ ਨੇ ਚੂਹੇ ਮਾਰਨ ਵਾਲੀ ਦਵਾਈ ਦੇ ਕੇ ਆਪਣੇ ਹੀ 2 ਬੱਚਿਆਂ ਦੀ ਜਾਨ ਲੈ ਲਈ। ਮਿਲੀ ਜਾਣਕਾਰੀ ਮੁਤਾਬਕ ਔਰਤ ਨੇ ਆਪਣੀ ਭੈਣ ਤੇ ਇੱਕ ਹੋਰ ਬੰਦੇ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਪੁੱਛਗਿੱਛ ਦੌਰਾਨ ਔਰਤ ਨੇ ਆਪਣਾ ਜੁਰਮ ਕਬੂਲ ਲਿਆ, ਪੁਲਿਸ ਨੇ ਐੱਫ.ਆਈ.ਆਰ. ਦਰਜ ਕਰਕੇ ਦੋਸ਼ੀ ਔਰਤ ਤੇ ਉਸ ਦੀ ਭੈਣ ਨੂੰ ਗ੍ਰਿਫਤਾਰ ਕਰ ਲਿਆ ਹੈ।

ਸ਼ਨੀਵਾਰ ਸਵੇਰੇ, ਪਿੰਡ ਦੇ ਮੁਖੀ ਅਤੇ ਹੋਰ ਪਿੰਡ ਵਾਸੀ ਫੂਲ ਪੁਲਿਸ ਸਟੇਸ਼ਨ ਪਹੁੰਚੇ। ਉਨ੍ਹਾਂ ਨੇ ਮੰਗ ਕੀਤੀ ਕਿ ਪਿੰਡ ਵਾਸੀ ਦੋਵਾਂ ਮਾਮਲਿਆਂ ਦੀ ਨਿਰਪੱਖ ਜਾਂਚ ਕਰਨ, ਕਿਉਂਕਿ ਉਨ੍ਹਾਂ ਨੂੰ ਭੈਣ-ਭਰਾਵਾਂ ਦੀ ਮੌਤ ਦਾ ਸ਼ੱਕ ਉਨ੍ਹਾਂ ਦੀ ਮਾਂ ‘ਤੇ ਸੀ। ਪਿੰਡ ਵਾਸੀ ਭਰਪੂਰ ਸਿੰਘ ਨੇ ਦੱਸਿਆ ਕਿ ਉਸਨੇ ਅਤੇ ਪਿੰਡ ਵਾਸੀਆਂ ਨੇ ਪੁਲਿਸ ਨਾਲ ਸੰਪਰਕ ਕੀਤਾ, ਪੂਰੇ ਪਿੰਡ ਨੂੰ ਬੱਚਿਆਂ ਦੀ ਮੌਤ ‘ਤੇ ਸ਼ੱਕ ਸੀ।
ਇਸ ਮਗਰੋਂ ਜਦੋਂ ਪੁਲਿਸ ਨੇ ਬੱਚਿਆਂ ਦੀ ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਜੁਰਮ ਕਬੂਲ ਲਿਆ। ਉਸ ਦੇ ਕਿਸੇ ਨਾਲ ਪ੍ਰੇਮ ਸਬੰਧ ਸਨ ਜਿਸ ਵਿਚ ਦੋਵੇਂ ਬੱਚੇ ਅੜਿੱਕਾ ਬਣ ਰਹੇ ਸਨ ਜਿਸ ਕਰਕੇ ਉਸ ਨੇ ਦੋਹਾਂ ਨੂੰ ਚੂਹੇ ਮਾਰਨ ਵਾਲੀ ਦਵਾਈ ਦੇ ਕੇ ਰਾਹ ਵਿਚੋਂ ਹਟਾ ਦਿੱਤਾ। ਇਸ ਜੁਰਮ ਵਿਚ ਉਸ ਦੇ ਨਾਲ ਉਸ ਦ ਭੈਣ ਤੇ ਇੱਕ ਹੋਰ ਬੰਦਾ ਸੀ।
ਇਹ ਵੀ ਪੜ੍ਹੋ : ‘ਪ੍ਰਦੂਸ਼ਣ ਲਈ ਸਿਰਫ਼ ਪਰਾਲੀ ਨਹੀਂ ਜ਼ਿੰਮੇਵਾਰ’-ਹਵਾ ਪ੍ਰਦੂਸ਼ਣ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦਾ ਵੱਡਾ ਬਿਆਨ
ਥਾਣਾ ਫੂਲ ਨੇ ਦੋਸ਼ੀ ਔਰਤਾਂ ਜੱਸੀ ਕੌਰ, ਮੋਟੋ ਕੌਰ ਅਤੇ ਲੱਖੀ ਸਿੰਘ ਵਿਰੁੱਧ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁੱਖ ਦੋਸ਼ੀ, ਜੱਸੀ ਕੌਰ ਅਤੇ ਮੋਟੋ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਰਾਮਪੁਰਾ ਫੂਲ ਦੇ ਡੀਐਸਪੀ ਮਨੋਜ ਕੁਮਾਰ ਨੇ ਦੱਸਿਆ ਕਿ ਜਦੋਂ ਫੂਲੇਵਾਲਾ ਦੇ ਲੋਕਾਂ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਨੇ ਪਹਿਲਾਂ ਮ੍ਰਿਤਕ ਬੱਚਿਆਂ ਦਾ ਪੋਸਟਮਾਰਟਮ ਕਰਵਾਉਣ ਦਾ ਹੁਕਮ ਦਿੱਤਾ। ਬਾਅਦ ਵਿੱਚ ਜਦੋਂ ਪੁਲਿਸ ਨੇ ਮ੍ਰਿਤਕ ਬੱਚਿਆਂ ਦੀ ਮਾਂ ਜੱਸੀ ਕੌਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -:
























