ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਵੱਡਾ ਸੜਕੀ ਹਾਦਸਾ ਵਾਪਰਿਆ ਹੈ। ਪੱਥਰ ਨਾਲ ਭਰਿਆ ਟਰੱਕ ਪਲਟ ਗਿਆ ਜਿਸ ਤੋਂ ਬਾਅਦ 6 ਗੱਡੀਆਂ ਦੀ ਆਪਸ ਵਿਚ ਟੱਕਰ ਹੋ ਜਾਂਦੀ ਹੈ। ਇਨ੍ਹਾਂ ਵਿਚ 2 ਫੌਜ ਦੀਆਂ ਗੱਡੀਆਂ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਫੌਜੀ ਜਵਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾ ਰਹੇ ਸਨ ਕਿ ਰਸਤੇ ਵਿਚ ਵੱਡਾ ਹਾਦਸਾ ਵਾਪਰ ਗਿਆ।
ਅੰਮ੍ਰਿਤਸਰ ਨੈਸ਼ਨਲ ਹਾਈਵੇ ਉਤੇ ਨੌਸ਼ਹਿਰਾ ਮੱਝਾ ਸਿੰਘ ਨੇੜੇ ਪਿੰਡ ਗਿੱਲਾਂਵਾਲੀ ਨੇੜੇ 6 ਗੱਡੀਆਂ ਆਪਸ ਵਿਚ ਟਕਰਾ ਗਈਆਂ। ਨੈਸ਼ਨਲ ਹਾਈਵੇ ‘ਤੇ ਅੱਗੇ ਜਾ ਰਿਹਾ ਪੱਥਰਾਂ ਨਾਲ ਲੱਦਿਆ ਟਰੱਕ ਅਚਾਨਕ ਪਲਟ ਗਿਆ। ਇਸ ਦੌਰਾਨ ਪਿੱਛੇ ਤੋਂ ਆ ਰਹੇ ਵਾਹਨ ਸਮੇਂ ‘ਤੇ ਬ੍ਰੇਕ ਨਹੀਂ ਲਗਾ ਸਕੇ ਜਿਸ ਨਾਲ ਉਹ ਇਕ-ਦੂਜੇ ਨਾਲ ਟਕਰਾ ਗਏ।
ਹਾਦਸੇ ਵਿਚ 6 ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਗਨੀਮਤ ਰਹੀਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਤਿੰਨ ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਫੌਜ ਦੀ ਐਂਬੂਲੈਂਸ ਦੁਆਰਾ ਇਲਾਜ ਲਈ ਲਿਜਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, BJP ਪੰਜਾਬ ਦੇ ਉੱਪ ਪ੍ਰਧਾਨ ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ
ਬਟਾਲਾ ਪੁਲਿਸ ਦੇ ਏਐੱਸਆਈ ਦਵਿੰਦਰ ਸਿੰਘ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਦੱਸਿਆ ਕਿ ਹਾਦਸੇ ਵਿਚ ਨੈਸ਼ਨਲ ਹਾਈਵੇ ‘ਤੇ ਕਈ ਘੰਟਿਆਂ ਤੱਕ ਜਾਮ ਲੱਗਾ ਰਿਹਾ। ਪੁਲਿਸ ਨੇ ਜੇਸੀਬੀ ਤੇ ਕ੍ਰੇਨ ਮੰਗਵਾ ਕੇ ਸੜਕ ਨੂੰ ਖਾਲੀ ਕਰਵਾਇਆ ਤੇ ਆਵਾਜਾਈ ਨੂੰ ਬਹਾਲ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























