ਮੂਸੇਵਾਲਾ ਦੇ ਜਿਗਰੀ ਯਾਰ ਜਸਕਰਨ ਗਰੇਵਾਲ ਨੇ ਬੰਟੀ ਬੈਂਸ ਨੂੰ ਸਿੱਧੇ ਹੋਏ ਹਨ। ਉਨ੍ਹਾਂ ਨੇ ਬੰਟੀ ਬੈਂਸ ਵੱਲੋਂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀਆਂ ਆਡੀਓ ਵਾਇਰਲ ਹੋਣ ਦਾ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਰਾ ਜੀ ਆਪਾਂ ਬਾਈ ਸਿੱਧੂ ਕਰਕੇ ਸਿੱਧੂ ਦੀ ਮਾਤਾ ਨੂੰ ਮਾਂ ਸਮਝਦੇ ਆ ਤੇ ਤੁਸੀਂ ਉਹਨਾਂ ਦੀਆ ਕਾਲ ਰਿਕਾਰਡਿੰਗ ਵਾਇਰਲ ਕਰ ਰਹੇ ਓ, ਏ ਥੋਡੇ ਲਈ ਕਿੰਨਾ ਕ ਸਹੀ ਆ, ਤੇ ਦੂਜੀ ਗੱਲ ਹੁਣ ਕਾਲ ਫੇਰ ਲਗਾ ਰਹੇ ਓ, ਓਹ ਕਿਉਂ ਚੱਕਣਗੇ ਜੇ ਚੱਕਣਗੇ ਤੁਸੀਂ ਦੁਬਾਰਾ ਰਿਕਾਰਡਿੰਗ ਕਰਕੇ ਵਾਇਰਲ ਕਰੋਗੇ।
ਦੱਸ ਦੇਈਏ ਕਿ ਬੰਟੀ ਬੈਂਸ ਤੇ ਮੂਸੇਵਾਲਾ ਵਿਚਾਲੇ ਚੱਲਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨੀਂ ਵੀ ਬੰਟੀ ਬੈਂਸ ਵੱਲੋਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਏ ਗਏ ਇਲਜ਼ਾਮਾਂ ‘ਤੇ ਇਕ ਵਾਰ ਫਿਰ ਤੋਂ ਜਵਾਬ ਦਿੱਤਾ ਗਿਆ । ਬੰਟੀ ਬੈਂਸ ਨੇ ਆਪਣੇ ‘ਤੇ ਲਗਾਏ ਇਲਜ਼ਾਮਾਂ ਨੂੰ ਨਕਾਰਿਆ ਹੈ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨਾਲ ਬੰਟੀ ਬੈਂਸ ਨੇ ਇਕ ਆਡੀਓ ਸਾਂਝੀ ਕੀਤੀ ਹੈ ਜਿਸ ਵਿਚ ਸਿੱਧੂ ਦੇ ਮਾਪਿਆਂ ਨੂੰ ਸਟੈਂਡ ਕਲੀਅਰ ਕਰਨ ਦੀ ਅਪੀਲ ਕੀਤੀ ਹਾਂ।
ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਮੌ/ਤ ਨੂੰ ਲੈ ਕੇ ਭਰਾ ਮਨਦੀਪ ਸਿੱਧੂ ਦਾ ਬਿਆਨ-‘ ਬਾਈ ਨਾਲ ਇੱਕ ਵੱਡੀ ਸਾਜ਼ਿਸ਼ ਰਚੀ ਗਈ ਸੀ ‘
ਉਨ੍ਹਾਂ ਕਿਹਾ ਕਿ ਮੈਂ ਚੋਰ ਹਾਂ, ਉਨ੍ਹਾਂ ਦੇ ਕਰੋੜਾਂ ਰੁਪਏ ਖਾ ਗਿਆ। ਮੈਂ ਠੱਗ ਚੋਰ ਦਾ ਟੈਗ ਇਸ ਤਰ੍ਹਾਂ ਨਹੀਂ ਲਗਵਾਉਣਾ, ਫ੍ਰੀ ਵਿਚ ਸੇਵਾ ਕਰਕੇ। ਤਾਂ ਬੰਟੀ ਬੈਂਸ ਵੱਲੋਂ ਕਿਹਾ ਗਿਆ ਕਿ ਮੈਂ ਸਿੱਧੂ ਦੇ ਮਾਪਿਆਂ ਦੇ 30-32-35 ਕਰੋੜ ਖਾ ਗਿਆ? ਉਹ ਮੇਰੇ ‘ਤੇ ਚੋਰ ਦਾ ਟੈਗ ਲਗਾ ਰਹੇ ਹਨ। ਮੈਂ ਚੋਰ ਹਾਂ ਜਾਂ ਸਿਰਫ ਮੈਨੂੰ ਮੇਰੇ ਨਾਂ ਨੂੰ ਇਸਤੇਮਾਲ ਕਰ ਰਹੇ ਹਨ। 125 ਕਰੋੜ ਰੁਪਏ ਦੀ ਪੈਂਡਿੰਗ ਪੇਮੈਂਟ ਕਢਵਾਉਣ ਲਈ ਸ਼ਬੀਰ ਮੋਮਿਨ ਨਾਂ ਦੇ ਸ਼ਖਸ ‘ਤੇ ਬੰਟੀ ਬੈਂਸ ਵੱਲੋਂ ਦੋਸ਼ ਲਗਾਏ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
























