ਅਕਸਰ ਲੋਕ ਕਈ ਵਾਰ ਆਪਣਾ ਸੈਲਰੀ ਅਕਾਊਂਟ ਬਦਲ ਲੈਂਦੇ ਹਨ, ਇਸ ਵਿਚ ਕਈ ਕਾਰਨ ਹੋ ਸਕਦੇ ਹਨ ਜਿਵੇਂ ਬਿਹਤਰ ਸਰਵਿਸ ਜਾਂ ਘੱਟ ਚਾਰਜਿਸ, ਜਾਂ ਕੰਪਨੀ ਵੱਲੋਂ ਜੋਰ ਦੇਣ ‘ਤੇ ਜਾਂ ਫਿਰ ਕੋਈ ਹੋਰ ਮਜਬੂਰੀ ਪਰ ਇਸ ਦੌਰਾਨ ਲੋਕ ਅਕਸਰ ਇੱਕ ਗੱਲ ਭੁੱਲ ਜਾਂਦੇ ਹਨ ਕਿ EPFO ਅਜੇ ਵੀ ਤੁਹਾਡਾ ਪ੍ਰੋਵਿਡੈਂਟ ਫੰਡ ਦਾ ਪੈਸਾ ਤੁਹਾਡੇ UAN ਨਾਲ ਜੁੜੇ ਬੈਂਕ ਅਕਾਊਂਟ ਵਿੱਚ ਭੇਜਦਾ ਹੈ। ਜੇ ਉਹ ਅਕਾਊਂਟ ਬੰਦ ਹੈ ਜਾਂ ਇਨੈਕਟਿਵ ਹੈ ਤਾਂ ਤੁਹਾਡਾ ਕਲੇਮ ਵਾਪਸ ਆ ਸਕਦ ਹੈ ਅਤੇ ਤੁਹਾਨੂੰ ਇਸ ਦਾ ਪਤਾ ਉਦੋਂ ਹੀ ਲੱਗੇਗਾ ਜਦੋਂ ਤੁਸੀਂ ਪੈਸੇ ਕੱਢਣ ਦੀ ਕੋਸ਼ਿਸ਼ ਕਰੋਗੇ।
ਕੁਝ ਵੀ ਕਰਨ ਤੋਂ ਪਹਿਲਾਂ ਇਹ ਚੈੱਕ ਕਰੋ:
ਸਭ ਤੋਂ ਪਹਿਲਾਂ, EPFO ਮੈਂਬਰ ਈ-ਸਰਵਿਸਿਜ਼ ਪੋਰਟਲ ‘ਤੇ ਲੌਗਇਨ ਕਰੋ ਅਤੇ ਦੇਖੋ ਕਿ ਤੁਹਾਡਾ UAN ਇਸ ਸਮੇਂ ਕਿਸ ਬੈਂਕ ਖਾਤੇ ਨਾਲ ਜੁੜਿਆ ਹੋਇਆ ਹੈ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਜਦੋਂ ਤੁਸੀਂ ਨੌਕਰੀ ਬਦਲਦੇ ਹੋ ਤਾਂ ਇਹ ਆਪਣੇ ਆਪ ਅਪਡੇਟ ਹੋ ਜਾਂਦਾ ਹੈ। ਅਜਿਹਾ ਨਹੀਂ ਹੈ। ਇਹ ਵੀ ਚੈੱਕ ਕਰ ਲਓ ਕਿ ਤੁਹਾਡਾ ਆਧਾਰ ਵੇਰੀਫਾਈਹੈ ਜਾਂ ਨਹੀਂ, ਜੇ ਆਧਾਰ, ਪੈਨ ਤੇ ਬੈਂਕ ਡਿਟੇਲ ਪੂਰੀ ਤਰ੍ਹਾਂ ਤੋਂ ਮੈਚ ਨਹੀਂ ਕਰਦੇ ਹਨ- ਇਥੋਂ ਤੱਕ ਕਿ ਛੋਟੀ ਜਿਹੀ ਸਪੈਲਿੰਗ ਮਿਸਟੇਕ ਵੀ- ਤਾਂ ਅਪਡੇਟ ਅਸਵੀਕਾਰ ਹੋ ਸਕਦੇ ਹਨ। ਜੇ ਕੁਝ ਵੀ ਮੈਚ ਨਹੀਂ ਕਰਦਾ ਹੈ ਤਾਂ ਪਹਿਲਾਂ ਉਸ ਨੂੰ ਠੀਕ ਕਰੋ, ਨਹੀਂ ਤਾਂ ਸਿਸਟਮ ਅੱਗੇ ਨਹੀਂ ਵਧੇਗਾ।

ਬੈਂਕ ਖਾਤਾ ਕਿਵੇਂ ਬਦਲੀਏ
ਲੌਗਇਨ ਕਰਨ ਤੋਂ ਬਾਅਦ “ਮੈਨੇਜ” ਸੈਕਸ਼ਨ ਵਿਚ ਜਾਓ ਅਤੇ “KYC” ‘ਤੇ ਕਲਿੱਕ ਕਰੋ। ਤੁਹਾਨੂੰ ਉੱਥੇ ਆਪਣਾ ਬੈਂਕ ਖਾਤਾ ਦਿਖਾਈ ਦੇਵੇਗਾ। ਆਪਣਾ ਨਵਾਂ ਖਾਤਾ ਨੰਬਰ ਅਤੇ IFSC ਕੋਡ ਧਿਆਨ ਨਾਲ ਦਰਜ ਕਰੋ। ਨੰਬਰਾਂ ਨੂੰ ਦੁਬਾਰਾ ਜਾਂਚ ਲਓ- ਜਿਆਦਾਤਰ ਗਲਤੀਆਂ ਇਹੀ ਹੁੰਦੀਆਂ ਹਨ, ਜੇ ਜਰੂਰੀ ਹੋਵੇ ਤਾਂ ਕੈਂਸਲ ਕੀਤੇ ਗਏ ਚੈੱਕ ਦ ਇੱਕ ਸਪੱਸ਼ਟ ਫੋਟੋ ਅਪਲੋਡ ਕਰੋ। ਸਬਮਿਟ ਕਰਨ ਤੋਂ ਬਾਅਦ ਰਿਕਵੈਸਟ ਸਿੱਧੇ ਅੱਗੇ ਨਹੀਂ ਵਧਦੀ। ਇਹ ਤੁਹਾਡੇ ਇੰਪਲਾਇਰ ਕੋਲ ਪ੍ਰਵਾਨਗੀ ਲਈ ਜਾਂਦ ਹੈ। ਇਹੀ ਉਹ ਗੱਲ ਹੈ ਜਿਸ ਨੂੰ ਲੋਕ ਨਹੀਂ ਸਮਝਦੇ। ਜੇ ਐੱਚਆਰ ਇਸ ਨੂੰ ਮਨਜ਼ੂਰ ਨਹੀਂ ਕਰਦਾ ਹੈ, ਤਾਂ ਕੁਝ ਵੀ ਨਹੀਂ ਬਦਲੇਗਾ। ਇਸ ਲਈ, ਜੇਕਰ ਮਾਮਲਾ ਫਸ ਜਾਂਦਾ ਹੈ, ਤਾਂ ਅਣਮਿੱਥੇ ਸਮੇਂ ਲਈ ਉਡੀਕ ਕਰਨ ਦੀ ਬਜਾਏ ਸੈਲਰੀ ਡਿਪਾਰਟਮੈਂਟ ਨਾਲ ਸੰਪਰਕ ਕਰੋ।
ਇਹ ਕਿਉਂ ਜਰੂਰੀ ਹੈ
ਜੇ ਤੁਸੀਂ ਵਿਡ੍ਰਾਲ ਕਲੇਮ ਕਰਦੇ ਹੋ ਅਤੇ ਬੈਂਕ ਡਿਟੇਲ ਗਲਤ ਹਨ ਤਾਂ EPFO ਪੇਮੈਂਟ ਪ੍ਰੋਸੈਸਡ ਨਹੀਂ ਕਰੇਗਾ। ਕਲੇਮ ਰਿਜੈਕਟ ਹੋ ਸਕਦਾ ਹੈ ਅਤੇ ਤੁਹਾਨੂੰ ਮੁੜ ਤੋਂ ਸ਼ੁਰੂਆਤ ਕਰਨੀ ਹੋਵੇਗੀ।
ਨੌਕਰੀ ਛੱਡਣ ਤੋਂ ਬਾਅਦ ਜਾਂ PF ਐਡਵਾਂਸ ਲਈ ਅਰਜ਼ੀ ਦਿੰਦੇ ਸਮੇਂ ਪੈਸੇ ਕਢਵਾਉਣਾ ਤਣਾਅਪੂਰਨ ਹੋ ਸਕਦਾ ਹੈ। ਉਦੋਂ ਆਪਣੇ ਖਾਤੇ ਨੂੰ ਅਪਡੇਟ ਕਰਨਾ ਬਹੁਤ ਸੌਖਾ ਹੈ, ਜਦੋਂ ਕੋਈ ਕਾਹਲੀ ਨਹੀਂ ਹੁੰਦੀ।
ਇਹ ਵੀ ਪੜ੍ਹੋ : ਪੰਜਾਬ ਆਉਣਗੇ RSS ਮੁਖੀ ਮੋਹਨ ਭਾਗਵਤ, 2 ਦਿਨ ਦਾ ਦੌਰਾ, ਪਠਾਨਕੋਟ ਤੇ ਲੁਧਿਆਣਾ ‘ਚ ਹੋਣਗੇ ਪ੍ਰੋਗਰਾਮ
ਜਰੂਰੀ ਗੱਲ ਯਾਦ ਰੱਖੋ:
ਤੁਹਾਡੇ UAN ਦੇ ਅਧੀਨ ਇੱਕ ਸਮੇਂ ਵਿੱਚ ਸਿਰਫ਼ ਇੱਕ ਬੈਂਕ ਖਾਤਾ ਐਕਟਿਵ ਹੋ ਸਕਦਾ ਹੈ। ਅਤੇ ਜਦੋਂ ਤੁਸੀਂ ਨੌਕਰੀਆਂ ਬਦਲਦੇ ਹੋ ਤਾਂ ਤੁਹਾਡਾ UAN ਨਹੀਂ ਬਦਲਦਾ – ਇਹ ਤੁਹਾਡੇ ਕਰੀਅਰ ਦੌਰਾਨ ਤੁਹਾਡੇ ਨਾਲ ਰਹਿੰਦਾ ਹੈ। ਇਸ ਲਈ ਜਦੋਂ ਵੀ ਤੁਸੀਂ ਆਪਣਾ ਸੈਲਰੀ ਬੈਂਕ ਬਦਲਦੇ ਹੋ, ਤਾਂ ਆਪਣੀ ਚੈੱਕਲਿਸਟ ਵਿੱਚ EPFO ਅਪਡੇਟ ਸ਼ਾਮਲ ਕਰੋ। ਇਹ ਪੰਜ ਮਿੰਟ ਦਾ ਕੰਮ ਹੈ ਜੋ ਬਾਅਦ ਵਿੱਚ ਹਫ਼ਤਿਆਂ ਦੀ ਪਰੇਸ਼ਾਨੀ ਨੂੰ ਬਚਾਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























