ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ‘ਪੰਜਾਬ ਬਚਾਓ ਯਾਤਰਾ’ ਦੇ ਦੂਜੇ ਪੜਾਅ ਖੇਮਕਰਨ ਵਿਚ ਪਹੁੰਚੇ। ਇਸ ਦੌਰਾਨ ਸ. ਬਾਦਲ ਨੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ 2027 ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਪੰਜਾਬ ‘ਚੋਂ ਗੈਂਗਸਟਰਵਾਦ ਤੇ ਨਸ਼ੇ ਨੂੰ ਜੜ੍ਹੋਂ ਖਤਮ ਕਰਾਂਗੇ। ਸਰਕਾਰ ਬਣਨ ‘ਤੇ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਲੋੜਵੰਦਾਂ ਨੂੰ ਤੁਰੰਤ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ।
ਸਰਕਾਰੀ ਜ਼ਮੀਨਾਂ ‘ਤੇ ਲੰਬੇ ਸਮੇਂ ਤੋਂ ਖੇਤੀ ਕਰ ਰਹੇ ਕਿਸਾਨਾਂ ਨੂੰ ਮਾਲਕੀ ਹਿੱਕ ਦਿੱਤੇ ਜਾਣਗੇ। ਆਟਾ-ਦਾਲ ਸਕੀਮ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ। ਸ਼ਗਨ ਸਕੀਮ 1 ਲੱਖ 1 ਰੁਪਏ ਤੇ ਬਜ਼ੁਰਗਾਂ ਦੀ ਪੈਨਸ਼ਨ 3100 ਰੁਪਏ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਰੋਜ਼ਗਾਰ ਨੂੰ ਲੈ ਕੇ ਨਵਾਂ ਕੰਮ ਸ਼ੁਰੂ ਕਰਨ ਲਈ 10 ਲੱਖ ਰੁਪਏ ਦਾ ਲੋਨ ਦਿੱਤਾ ਜਾਵੇਗਾ। 75 ਫੀਸਦੀ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ। ਹਰ ਹਲਕੇ ਵਿਚ ਮੈਰੀਟੋਰੀਅਸ ਸਕੂਲ ਤੇ ਹਰ ਜ਼ਿਲ੍ਹੇ ਵਿਚ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਸੇਵਾ ਕੇਂਦਰਾਂ ਵਿਚ ਮੁਫਤ ਦਵਾਈਆਂ ਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ।
ਇਹ ਵੀ ਪੜ੍ਹੋ : ਤਰਨਤਾਰਨ : ਫਾਰਮ ਹਾਊਸ ‘ਚ ਵਿਆਹ ਦੌਰਾਨ ਅਣਪਛਾਤਿਆਂ ਵੱਲੋਂ ਮੌਜੂਦਾ ਸਰਪੰਚ ‘ਤੇ ਫਾਇ.ਰਿੰਗ, ਮੌਕੇ ‘ਤੇ ਹੋਈ ਮੌ.ਤ
ਅਖੀਰ ਵਿਚ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਹੈ। ਅਕਾਲੀ ਦਲ ਉਹ ਬਹਾਦਰ ਕੌਮ ਤੇ ਸ਼ਹੀਦਾਂ ਦੀ ਜਥੇਬੰਦੀ ਹੈ ਜਿਸਨੇ ਜ਼ੁਲਮ ਖਿਲਾਫ਼ ਲਗਾਤਾਰ ਲੜਾਈ ਲੜੀ। ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਆਉਣਾ ਪੈਣਾ।
ਵੀਡੀਓ ਲਈ ਕਲਿੱਕ ਕਰੋ -:
























