ਰੇਲ ਮੰਤਰਾਲੇ ਨੇ ਬਹੁਤ ਸਮਾਂ ਪਹਿਲਾਂ ਪੰਜਾਬ ਦੇ ਬਰਨਾਲਾ ਵਿੱਚ ਵੰਦੇ ਭਾਰਤ ਐਕਸਪ੍ਰੈਸ ਦੇ ਸਟਾਪੇਜ ਦਾ ਐਲਾਨ ਕੀਤਾ ਸੀ। ਵੰਦੇ ਭਾਰਤ ਐਕਸਪ੍ਰੈਸ ਅੱਜ ਤੋਂ ਬਰਨਾਲਾ ਸਟੇਸ਼ਨ ‘ਤੇ ਰੁਕਣਾ ਸ਼ੁਰੂ ਕਰ ਦੇਵੇਗੀ। ਵੰਦੇ ਭਾਰਤ ਐਕਸਪ੍ਰੈਸ ਦਾ ਬਰਨਾਲਾ ਵਿੱਚ ਦੋ ਮਿੰਟ ਦਾ ਸਟਾਪੇਜ ਹੋਵੇਗਾ। ਇਹ ਜਾਣਕਾਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਾਂਝੀ ਕੀਤੀ।
ਆਪਣੇ ਵੀਡੀਓ ਸੰਦੇਸ਼ ਵਿੱਚ, ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰੇਲ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਰੇਲਵੇ ਨੇ ਫਿਰੋਜ਼ਪੁਰ ਕੈਂਟ-ਦਿੱਲੀ ਜੰਕਸ਼ਨ-ਫ਼ਿਰੋਜ਼ਪੁਰ ਕੈਂਟ ਵੰਦੇ ਭਾਰਤ ਐਕਸਪ੍ਰੈਸ ਨੂੰ ਬਰਨਾਲਾ (ਬੀਐਨਐਨ) ਸਟੇਸ਼ਨ ‘ਤੇ ਸਟਾਪੇਜ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਇਹ ਮੰਗ ਕਾਫ਼ੀ ਸਮੇਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਸੀ ਅਤੇ ਹੁਣ ਇਸ ਨੂੰ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ 20 ਫਰਵਰੀ ਤੋਂ ਵੰਦੇ ਭਾਰਤ ਜਦੋਂ ਫ਼ਿਰੋਜ਼ਪੁਰ ਤੋਂ ਦਿੱਲੀ ਵੱਲ ਰਵਾਨਾ ਹੋਵੇਗੀ, ਉਸ ਵੇਲੇ ਬਰਨਾਲਾ ’ਚ ਦੋ ਮਿੰਟ ਲਈ ਰੁਕੇਗੀ। ਇਸੇ ਤਰ੍ਹਾਂ ਜਦੋਂ ਸ਼ਾਮ ਸਮੇਂ ਰੇਲ ਦਿੱਲੀ ਤੋਂ ਵਾਪਸੀ ਕਰ ਕੇ ਫ਼ਿਰੋਜ਼ਪੁਰ ਕੈਂਟ ਵੱਲ ਆਵੇਗੀ ਤਾਂ ਵੀ ਬਰਨਾਲਾ ’ਚ ਦੋ ਮਿੰਟ ਦਾ ਸਟਾਪੇਜ ਦਿੱਤਾ ਜਾਵੇਗਾ।
ਟ੍ਰੇਨ ਨੰਬਰ 26462 ਫਿਰੋਜ਼ਪੁਰ ਛਾਉਣੀ-ਦਿੱਲੀ ਜੰਕਸ਼ਨ ਵੰਦੇ ਭਾਰਤ ਐਕਸਪ੍ਰੈਸ ਬਠਿੰਡਾ (BTI) ਵਿਖੇ ਸਵੇਰੇ 9:10 ਵਜੇ ਪਹੁੰਚੇਗੀ ਅਤੇ 9:15 ਵਜੇ ਰਵਾਨਾ ਹੋਵੇਗੀ। ਫਿਰ ਇਹ ਬਰਨਾਲਾ ਸਟੇਸ਼ਨ ‘ਤੇ ਸਵੇਰੇ 9:59 ਵਜੇ ਪਹੁੰਚੇਗੀ ਅਤੇ 10:01 ਵਜੇ ਰਵਾਨਾ ਹੋਵੇਗੀ। ਫਿਰ ਇਹ ਧੂਰੀ ਜੰਕਸ਼ਨ (DUI) ਵਿਖੇ ਸਵੇਰੇ 10:24 ਵਜੇ ਪਹੁੰਚੇਗੀ ਅਤੇ 10:26 ਵਜੇ ਰਵਾਨਾ ਹੋਵੇਗੀ। ਟ੍ਰੇਨ ਨੰਬਰ 26461 ਦਿੱਲੀ ਜੰਕਸ਼ਨ ਫਿਰੋਜ਼ਪੁਰ ਛਾਉਣੀ ਵੰਦੇ ਭਾਰਤ ਐਕਸਪ੍ਰੈਸ ਧੂਰੀ ਜੰਕਸ਼ਨ ਵਿਖੇ ਸ਼ਾਮ 7:56 ਵਜੇ ਪਹੁੰਚੇਗੀ ਅਤੇ 7:58 ਵਜੇ ਰਵਾਨਾ ਹੋਵੇਗੀ। ਇਹ ਬਰਨਾਲਾ ਸਟੇਸ਼ਨ ‘ਤੇ ਰਾਤ 8:20 ਵਜੇ ਪਹੁੰਚੇਗੀ ਅਤੇ 8:22 ਵਜੇ ਰਵਾਨਾ ਹੋਵੇਗੀ। ਫਿਰ ਇਹ ਬਠਿੰਡਾ ਰਾਤ 9:15 ਵਜੇ ਪਹੁੰਚੇਗੀ ਅਤੇ 9:20 ਵਜੇ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ : 23 ਫਰਵਰੀ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ
ਰੇਲਵੇ ਅਧਿਕਾਰੀਆਂ ਅਨੁਸਾਰ, ਇਹ ਸਟਾਪੇਜ ਇਸ ਸਮੇਂ ਪ੍ਰਯੋਗਾਤਮਕ ਹੈ। ਇਸਨੂੰ ਸਥਾਈ ਬਣਾਉਣ ਦਾ ਫੈਸਲਾ ਯਾਤਰੀਆਂ ਦੀ ਗਿਣਤੀ ਅਤੇ ਫੀਡਬੈਕ ਦੇ ਆਧਾਰ ‘ਤੇ ਕੀਤਾ ਜਾਵੇਗਾ। ਇਸ ਫ਼ੈਸਲੇ ਨਾਲ ਨਾ ਸਿਰਫ਼ ਬਰਨਾਲਾ ਅਤੇ ਆਸ ਪਾਸ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਕਾਫ਼ੀ ਰਾਹਤ ਮਿਲੇਗੀ ਸਗੋਂ ਇਲਾਕੇ ਦੇ ਵਪਾਰ ਅਤੇ ਉਦਯੋਗ ਨੂੰ ਵੀ ਲਾਭ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























