ਬੀਤੇ ਦਿਨੀਂ ਮੋਹਾਲੀ ਦੇ ਥਾਣਾ ਫੇਜ਼-11 ਦੇ ਇਲਾਕੇ ‘ਚ ਸ਼ਿਵਰਾਤਰੀ ਵਾਲੇ ਦਿਨ ਗੁਰਸੇਵਕ ਸਿੰਘ ਨਾਂ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਮੁੱਖ ਮੁਲਜ਼ਮ ਸਣੇ 4 ਮੁਲਜ਼ਮਾਂ ਨੂੰ ਯੂਪੀ ਦੇ ਹਰਦੋਸ਼ੀ ਤੋਂ ਕਾਬੂ ਕੀਤਾ ਹੈ। ਇਹ ਮੁਲਜਮ ਨੇਪਾਲ ਭੱਜਣ ਦੀ ਫ਼ਿਰਾਕ ‘ਚ ਸਨ। ਦੋਸ਼ੀਆਂ ਦੀ ਪਛਾਣ ਮੁੱਖ ਮੁਲਜਮ ਮੋਨਾ, ਸੌਰਵ, ਕੇਸ਼ਵ ਤੇ ਸਰਵਨ ਵਜੋਂ ਹੋਈ ਹੋਈ ਹੈ। ਇਨ੍ਹਾਂ ਨੇ ਸ਼ਿਵਰਾਤਰੀ ਮੌਕੇ ਗੁਰਸੇਵਕ ਸਿੰਘ ਦਾ ਕਤਲ ਕੀਤਾ ਸੀ। ਦੱਸ ਦੇਈਏ ਕਿ ਪੁਲਿਸ ਨੇ ਪਹਿਲਾਂ ਵੀ ਇਸ ਮਾਮਲੇ ਵਿਚ 12 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਵਿਚੋਂ ਤਿੰਨ ਨਾਬਾਲਗ ਹਨ।
ਕਾਰਵਾਈ ਲਈ SSP ਮੋਹਾਲੀ ਵੱਲੋਂ ਇੱਕ ਟੀਮ ਤਿਆਰ ਕੀਤੀ ਗਈ ਸੀ, ਜੋਕਿ ਦੇ ਹਰਮਨਦੀਪ ਹਰਸ਼ ਦੇ ਨਿਰਦੇਸ਼ਾਂ ‘ਤੇ ਬਣਾਈ ਗਈ ਸੀ। ਸਾਰੀ ਕਾਰਵਾਈ ਫਿਲਮੀ ਅੰਦਾਜ ਵਿਚ ਕਾਬੂ ਕੀਤਾ। ਮੋਹਾਲੀ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਨੇ ਦੋਸ਼ੀਆਂ ਦਾ ਰਿਮਾਂਡ ਮੰਗਿਆ ਹੈ।

ਦੱਸ ਦੇਈਏ ਕਿ 14-15 ਫ਼ਰਵਰੀ ਦੀ ਦਰਮਿਆਨੀ ਰਾਤ ਪੀੜਤ ਗੁਰਸੇਵਕ ਸਿੰਘ ਮੰਦਿਰ ਵਿਖੇ ਮੱਥਾ ਟੇਕਣ ਗਿਆ ਹੋਇਆ ਸੀ। ਉਥੇ ਮੌਜੂਦ 15-20 ਨੌਜਵਾਨਾਂ ਵਲੋਂ ਮੋਟਰਸਾਈਕਲਾਂ ਦੀ ਰੇਸਿੰਗ ਕੀਤੀ ਜਾ ਰਹੀ ਸੀ। ਟੋਕਣ ’ਤੇ ਇਕ ਨੌਜਵਾਨ ਨੇ ਕਿਰਚ ਨਾਲ ਗੁਰਸੇਵਕ ਸਿੰਘ ਦੀ ਛਾਤੀ ’ਤੇ ਹਮਲਾ ਕਰ ਦਿੱਤਾ ਅਤੇ ਸਾਥੀਆਂ ਸਮੇਤ ਫਰਾਰ ਹੋ ਗਿਆ। ਗੰਭੀਰ ਜ਼ਖ਼ਮੀ ਗੁਰਸੇਵਕ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ‘ਚ ਮੁੰਬਈ ਦੀ ਸੰਗਤ ਵੱਲੋਂ ਸੇਵਾ, ਸ਼ਰਧਾਲੂਆਂ ਦੀ ਸਹੂਲਤ ਲਈ ਭੇਟ ਕੀਤੇ ਅਤਿ ਆਧੁਨਿਕ ਪੱਖੇ
ਪੁਲਿਸ ਨੇ ਇਸ ਮਾਮਲੇ ਵਿਚ 12 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ, ਪਰ 4 ਨੌਜਵਾਨ ਯੂਪੀ ਵਿਚ ਭੱਜ ਗਏ ਸਨ ਤੇ ਹੁਣ ਵਿਦੇਸ਼ ਭੱਜਣ ਦੀ ਫਿਰਾਕ ਵਿਚ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਮਨਸੂਬਿਆਂ ‘ਤੇ ਪਾਣੀ ਫੇਰਦੇ ਹੋਏ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -:
























