ਵ੍ਹਾਟਸਐਪ ਇਸਤੇਮਾਲ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਵੀਰਵਾਰ ਨੂੰ ਕੇਂਦਰ ਸਰਕਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸਿਮ-ਬਾਈਡਿੰਗ ਨਿਯਮਾਂ ਨੂੰ ਲਾਗੂ ਕਰਨ ਲਈ 28 ਫਰਵਰੀ ਦੀ ਸਮਾਂ ਸੀਮਾ ਨਹੀਂ ਵਧਾਈ ਜਾਵੇਗੀ। ਨਵੇਂ ਨਿਯਮਾਂ ਦੇ ਤਹਿਤ, ਜੇਕਰ ਤੁਹਾਡੇ ਮੋਬਾਈਲ ਵਿੱਚ ਸਿਮ ਕਾਰਡ ਨਹੀਂ ਹੈ ਤਾਂ WhatsApp, Telegram, Signal, Snapchat, ShareChat, JioChat, Aratai, ਅਤੇ Josh ਵਰਗੇ ਮੈਸੇਜਿੰਗ ਐਪ ਹੁਣ ਕੰਮ ਨਹੀਂ ਕਰਨਗੇ।
ਇੰਨਾ ਹੀ ਨਹੀਂ, ਜੇ ਤੁਸੀਂ ਕੰਪਿਊਟਰ ‘ਤੇ WhatsApp ਵਿੱਚ ਲੌਗਇਨ ਕਰਦੇ ਹੋ, ਤਾਂ ਇਹ ਛੇ ਘੰਟਿਆਂ ਦੇ ਅੰਦਰ ਲੌਗ ਆਊਟ ਵੀ ਹੋ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਸਾਈਬਰ ਧੋਖਾਧੜੀ ਕਰਨ ਵਾਲਿਆਂ ਦਾ ਪਤਾ ਲਗਾਉਣ ਵਿੱਚ ਕਾਫ਼ੀ ਮਦਦ ਕਰੇਗਾ।

ਸਿਮ-ਬਾਈਡਿੰਗ ਕੀ ਹੈ?
ਸਿਮ-ਬਾਈਡਿੰਗ ਇੱਕ ਸੁਰੱਖਿਆ ਫੀਚਰ ਹੈ ਜੋ ਤੁਹਾਡੀ ਮੈਸੇਜਿੰਗ ਐਪ ਨੂੰ ਤੁਹਾਡੇ ਭੌਤਿਕ ਸਿਮ ਕਾਰਡ ਨਾਲ ਲਾਕ ਕਰਦੀ ਹੈ। ਸਿੱਧੇ ਸ਼ਬਦਾਂ ਵਿੱਚ ਤੁਹਾਡਾ ਖਾਤਾ ਸਿਰਫ਼ ਤਾਂ ਹੀ ਕੰਮ ਕਰੇਗਾ ਜੇ ਤੁਹਾਡਾ ਰਜਿਸਟਰਡ ਸਿਮ ਕਾਰਡ ਤੁਹਾਡੇ ਫੋਨ ਵਿੱਚ ਪਾਇਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਹੈਕਰਾਂ ਅਤੇ ਸਾਈਬਰ ਅਪਰਾਧੀਆਂ ਨੂੰ ਹੋਰ ਡਿਵਾਈਸਾਂ ‘ਤੇ ਤੁਹਾਡੇ ਨੰਬਰ ਦੀ ਵਰਤੋਂ ਕਰਨ ਤੋਂ ਰੋਕੇਗਾ।
ਜਾਣਕਾਰੀ ਮੁਤਾਬਕ 1 ਮਾਰਚ ਤੋਂ ਜਦੋਂ ਕੋਈ ਵਿਅਕਤੀ ਮੈਸੇਜਿੰਗ ਐਪ ਨੂੰ ਸਿਮ ਬਾਈਡਿੰਗ ਨਾਲ ਜੋੜਦਾ ਹੈ, ਤਾਂ ਐਪ ਸਿਰਫ਼ ਉਸ ਡਿਵਾਈਸ ‘ਤੇ ਖੁੱਲ੍ਹੇਗੀ ਜਿਸ ਵਿੱਚ ਉਹ ਰਜਿਸਟਰਡ ਸਿਮ ਪਾਇਆ ਗਿਆ ਹੈ। ਜੇ ਸਿਮ ਫ਼ੋਨ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਐਪ ਵੀ ਕੰਮ ਕਰਨਾ ਬੰਦ ਕਰ ਦੇਵੇਗਾ।
ਇਹ ਵੀ ਪੜ੍ਹੋ : PSEB ਨੇ ਵਿਦਿਆਰਥੀਆਂ ਦੀਆਂ ਕਿਤਾਬਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, ਮਾਪਿਆਂ ਨੂੰ ਹੋਵੇਗਾ ਫਾਇਦਾ
ਇਸਦਾ ਮਤਲਬ ਹੈ ਕਿ WhatsApp, Telegram, Signal, Snapchat, ShareChat, JioChat, Arattai ਅਤੇ Josh ਵਰਗੀਆਂ ਐਪਾਂ ਵਿੱਚ ਲੌਗਇਨ ਹੁਣ ਸਿਰਫ਼ ਸਿਮ ਕਾਰਡ ਹੋਣ ਨਾਲ ਹੀ ਸੰਭਵ ਹੋਵੇਗਾ। ਇੰਨਾ ਹੀ ਨਹੀਂ, WhatsApp ਵੈੱਬ ਵਰਗੇ ਡੈਸਕਟੌਪ ਲੌਗਇਨ ‘ਤੇ ਵੀ ਇੱਕ ਸੀਮਾ ਹੋਵੇਗੀ, ਜਿੱਥੇ ਹੁਣ 6 ਘੰਟਿਆਂ ਵਿੱਚ ਆਟੋ-ਲੌਗਆਉਟ ਹੋਵੇਗਾ। ਇਹ ਫਰਜੀ ਲੌਗਇਨ ਅਤੇ ਦੁਰਵਰਤੋਂ ਨੂੰ ਰੋਕਣ ਵਿੱਚ ਬਹੁਤ ਮਦਦ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:
























