ਅਫਗਾਨਿਸਤਾਨ ਨੇ ਵੀਰਵਾਰ ਦੇਰ ਰਾਤ ਪਾਕਿਸਤਾਨ ‘ਤੇ ਹਮਲਾ ਕੀਤਾ। ਇਸ ਹਮਲੇ ਵਿਚ 55 ਪਾਕਿਸਤਾਨੀ ਸੈਨਿਕਾਂ ਦੀ ਮੌਤ ਦਾ ਦਾਅਵਾ ਕੀਤਾ ਹੈ। ਇਹ ਹਮਲਾ 22 ਫਰਵਰੀ ਨੂੰ ਅਫਗਾਸਿਤਾਨ ਵਿਚ ਪਾਕਿਸਤਾਨੀ ਏਅਰਸਟ੍ਰਾਈਕ ਦੇ ਜਵਾਬ ਵਿਚ ਕੀਤਾ ਗਿਆ ਹੈ।
ਅਫਗਾਨ ਸਰਕਾਰ ਦਾ ਦਾਅਵਾ ਹੈ ਕਿ 23 ਪਾਕਿਸਤਾਨੀ ਫੌਜੀਆਂ ਦੀਆਂ ਲਾਸ਼ਾਂ ਉਨ੍ਹਾਂ ਕੋਲ ਹੈ। ਪਾਕਿਸਤਾਨੀ ਫੌਜ ਦੇ ਇਕ ਹੈਡਕੁਆਰਟਰ ਤੇ 19 ਚੌਕੀਆਂ ‘ਤੇ ਵੀ ਕਬਜ਼ਾ ਕਰ ਲਿਆ ਗਿਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਜਵਾਬੀ ਕਾਰਵਾਈ ਕਰਦੇ ਹੋਏ ਪਾਕਿ ਸਰਕਾਰ ਨੇ ਆਪ੍ਰੇਸ਼ਨ ‘ਗਜਬ ਲਿਲ ਹੱਕ’ ਸ਼ੁਰੂ ਕੀਤਾ ਹੈ। ਪਾਕਿਸਤਾਨ ਦੀ ਹਵਾਈ ਫੌਜ ਨੇ ਕਾਬੁਲ, ਨੰਗਰਹਾਰ ਸੂਬੇ ਸਣੇ ਕਈ ਸ਼ਹਿਰਾਂ ਵਿਚ ਏਅਰਸਟ੍ਰਾਈਕ ਕੀਤੀ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਮਾਪਿਆਂ ਦੇ ਇਲਜ਼ਾਮਾਂ ‘ਤੇ ਸ਼ਬੀਰ ਨੇ ਤੋੜੀ ਚੁੱਪੀ, ਵਨ ਡਿਜ਼ੀਟਲ ਕੰਪਨੀ ਤੇ ਸ਼ਬੀਰ ਨੇ ਨਕਾਰੇ ਸਾਰੇ ਦੋਸ਼
ਪਾਕਿਸਤਾਨ ਦਾ ਦਾਅਵਾ ਹੈ ਕਿ ਹੁਣ ਤੱਕ 133 ਅਫਗਾਨ ਤਾਲਿਬਾਨ ਲੜਾਕੇ ਮਾਰੇ ਗਏ ਤੇ 200 ਤੋਂ ਵੱਧ ਜਖਮੀ ਹਨ। 27 ਤਾਲਿਬਾਨ ਚੌਕੀਆਂ ਤਬਾਹ ਕਰ ਦਿੱਤੀਆਂ ਗਈਆਂ ਹਨ ਤੇ 9 ‘ਤੇ ਕਬਜ਼ਾ ਕਰ ਲਿਆ ਗਿਆ ਹੈ। ਪਾਕਿ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਸਾਡੇ ਸਬਰ ਦੀ ਹੱਦ ਪਾਰ ਹੋ ਚੁੱਕੀ ਹੈ ਤੇ ਹੁਣ ਸਾਡੇ ਤੇ ਤੁਹਾਡੇ ਵਿਚ ਖੁੱਲ੍ਹਾ ਯੁੱਧ ਛਿੜ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























