ਸੂਫੀ ਗਾਇਕ ਤੇ ਭਾਜਪਾ ਦੇ ਸਾਬਕਾ ਸਾਂਸਦ ਹੰਸਰਾਜ ਹੰਸ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਉਥੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਤੇ ਕਿਹਾ ਕਿ ਇਥੇ ਆ ਕੇ ਜੋ ਸਕੂਨ ਮਿਲਦਾ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਨਤਮਸਤਕ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਿਆਸਤ ਤੋਂ ਕਿਨਾਰਾ ਕਰਨ ਦਾ ਵੀ ਹੱਸ ਕੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਕਦੇ ਰਾਜਨੀਤੀਕ ਲੀਡਰ ਰਿਹਾ ਹੀ ਨਹੀਂ, ਉਹ ਤਾਂ ਬਸ ਇੱਕ ਕਰਮ ਚੱਕਰ ਸੀ। ਇਨਸਾਨ ਕੋਲ ਜਿਸ ਕੰਮ ਦੀ ਸਮਝ ਹੋਵੇ ਉਹ ਕਰਦੇ ਰਹਿਣਾ ਚਾਹੀਦਾ ਹੈ ਤੇ ਜਿਸ ਕੰਮ ਦੀ ਸਮਝ ਨਹੀਂ ਸੀ ਉਸ ਤੋਂ ਮੈਂ ਛੁੱਟੀ ਲੈ ਲਈ ਹੈ।
ਇਹ ਵੀ ਪੜ੍ਹੋ : ਈਰਾਨ ‘ਚ ਫਸੇ ਭਾਰਤੀਆਂ ਲਈ ਇੰਡੀਅਨ ਅੰਬੈਸੀ ਨੇ ਜਾਰੀ ਕੀਤੀ ਐਡਵਾਇਜ਼ਰੀ, ਦਿੱਤੇ ਇਹ ਨਿਰਦੇਸ਼
ਨਾਲ ਹੀ ਉਨ੍ਹਾਂ ਕਿਹਾ ਕਿ ਦੁਨੀਆ ਵਿਚ ਇਨਸਾਨ ਬਹੁਤ ਕੁਝ ਭਾਲ ਕਰਦਾ ਹੈ। ਪਰ ਸ੍ਰੀ ਹਰਿਮੰਦਰ ਸਾਹਿਬ ਆ ਕੇ ਜੋ ਆਤਮਿਕ ਸ਼ਾਂਤੀ ਮਿਲਦੀ ਹੈ, ਉਹ ਅਨਮੋਲ ਹੈ। ਇਸ ਨੂੰ ਨਾ ਤੋਲਿਆ ਜਾ ਸਕਦਾ ਹੈ ਤੇ ਨਾ ਹੀ ਖਰੀਦਿਆ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਪਵਿੱਤਰ ਸਥਾਨ ਹੈ ਜਿਥੇ ਇਨਸਾਨ ਆਪਣੇ ਹੰਕਾਰ ਤੇ ਚਿੰਤਾਵਾਂ ਨੂੰ ਛੱਡ ਕੇ ਆਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























