ਅਬੋਹਰ ਦੇ ਪਿੰਡ ਕੁੰਡਲ ਤੋਂ ਸਾਬਕਾ ਸਰਪੰਚ ‘ਤੇ ਹਮਲਾ ਹੋਣ ਦੀ ਖਬਰ ਹੈ। ਸਰਪੰਚ ਜਗਮਨਦੀਪ ਸਿੰਘ ਮਿੰਕੂ ਦੀ ਕਾਰ ‘ਤੇ ਫਾਇਰਿੰਗ ਕੀਤੀ ਗਈ। ਘਟਨਾ ਅਬੋਹਰ ਦੇ ਪਿੰਡ ਰੱਤਾ ਟਿੱਬਾ ਵਿਚ ਹੋਈ ਜਿਥੇ ਸਰਪੰਚ ਇਕ ਵਿਆਹ ਸਮਾਰੋਹ ਵਿਚ ਗਏ ਸਨ। ਫਾਇਰਿੰਗ ਸਮੇਂ ਰਿੰਕੂ ਕਾਰ ਵਿਚ ਮੌਜੂਦ ਨਹੀਂ ਸਨ। ਸੂਚਨਾ ਮਿਲਦੇ ਹੀ ਥਾਣਾ ਕਬਰਵਾਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰਪੰਚ ਜਗਮਨਦੀਪ ਸਿੰਘ ਮਿੰਕੂ ਨੇ ਦਸਿਆ ਕਿ ਉਹ ਆਪਣੇ ਸਾਲੇ ਦੇ ਵਿਆਹ ਵਿਚ ਪਿੰਡ ਰਤਾ ਟਿੱਬਾ ਗਏ ਸਨ। ਜਦੋਂ ਉਹ ਆਪਣੀ ਬੁਲੇਟਪਰੂਫ ਕਾਰ ਤੋਂ ਉਤਰ ਕੇ ਸਮਾਰੋਹ ਵਿਚ ਚਲੇ ਗਏ ਤਾਂ ਪਿਛੇ ਤੋਂ ਕਾਰ ਦੇ ਸ਼ੀਸ਼ੇ ‘ਤੇ ਫਾਇਰ ਕੀਤੇ ਗਏ। ਮਿੰਕੂ ਨੇ ਖਦਸ਼ਾ ਪ੍ਰਗਟਾਇਆ ਕਿ ਹਮਲਾਵਰ ਵਿਆਹ ਦੇ ਅੰਦਰ ਵੀ ਆਏ ਹੋ ਸਕਦੇ ਹਨ। ਉਨ੍ਹਾਂ ਨੂੰ ਵਾਪਸ ਆਉਂਦੇ ਸਮੇਂ ਕਾਰ ‘ਤੇ ਹੋਏ ਹਮਲੇ ਦਾ ਪਤਾ ਲੱਗਾ।
ਮਿੰਕੂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਭਰੇ ਫੋਨ ਆ ਰਹੇ ਹਨ ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲਗਭਗ 20 ਦਿਨ ਪਹਿਲਾਂ ਵੀ ਪਿੰਡ ਕੁਲਾਰ ਵਿਚ ਉਨ੍ਹਾਂ ‘ਤੇ ਹਮਲਾ ਹੋਇਆ ਸੀ ਜਿਸ ਸਬੰਧੀ ਥਾਣਾ ਬਹਾਵਵਾਲਾ ਪੁਲਿਸ ਨੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸਤੋਂ ਪਹਿਲਾਂ ਵੀ ਉਨ੍ਹਾਂ ‘ਤੇ ਕਈ ਵਾਰ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ : ਜਲਾਲਾਬਾਦ : ਬਿਜਲੀ ਘਰ ਦੇ ਖੰਡਰ ਕਮਰੇ ‘ਚੋਂ ਮਿਲੀ ਨੌਜਵਾਨ ਦੀ ਦੇ/ਹ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਇਸ ਸਬੰਧੀ ਡੀਐੱਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਰੱਤਾ ਖੇੜਾ ਵਿਚ ਹੋਈ ਹੈ ਜਦੋਂ ਕਿ ਪੀੜਤ ਸਰਪੰਚ ਮਿੰਕੂ ਦਾ ਪਿੰਡ ਕੁੰਡਲ ਥਾਣਾ ਸਦਰ ਅਧੀਨ ਆਉਂਦਾ ਹੈ। ਪੁਲਿਸ ਨੂੰ ਇਸ ਮਾਮਲੇ ਵਿਚ ਸਖਤ ਹਦਾਇਤ ਦਿੱਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























