ਅਮਰੀਕਾ-ਇਜ਼ਰਾਈਲ ਤੇ ਈਰਾਨ ਜੰਗ ਦਾ ਅਸਰ ਭਾਰਤੀਆਂ ‘ਤੇ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਏਅਰਸਪੇਸ ਬੰਦ ਹੋਣ ਨਾਲ ਯੂਏਈ ਦੇ ਸ਼ਾਹਜਾਹ ਏਅਰਪੋਰਟ ‘ਤੇ ਕਈ ਪੰਜਾਬੀ ਯਾਤਰੀ ਫਸੇ ਹੋਏ ਹਨ।
ਬਠਿੰਡਾ ਦੀ ਪ੍ਰਿੰਸੀਪਲ ਨੀਰੂ ਗਰਗ ਨੇ ਇਕ ਦੁਬਈ ਦੇ ਹੋਟਲ ਤੇ ਏਅਰਪੋਰਟ ਤੋਂ ਵੀਡੀਓ ਜਾਰੀ ਕਰਦੇ ਹੋਏ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਰਿਵਾਰ ਸਣੇ ਦੁਬਈ ਵਿਚ ਫਸ ਗਈ ਹਾਂ। ਉੁਨ੍ਹਾਂ ਕੋਲ ਬੀਪੀ ਤੇ ਸ਼ੂਗਰ ਵਰਗੀਆਂ ਜ਼ਰੂਰੀ ਦਵਾਈਆਂ ਖਤਮ ਹੋ ਚੁੱਕੀਆਂ ਹਨ।
ਨੀਰੂ ਨੇ ਦੱਸਿਆ ਕਿ ਬੀਤੀ ਰਾਤ ਲਗਭਗ 10 ਵਜੇ ਉਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਜਾਣ ਲਈ ਕਿਹਾ ਗਿਆ ਤੇ ਉਥੇ ਉਨ੍ਹਾਂ ਨੂੰ ਕਿਸੇ ਵੱਲੋਂ ਵੀ ਗਾਈਡ ਨਹੀਂ ਕੀਤਾ ਗਿਆ। ਕਾਫੀ ਦੇਰ ਇੰਤਜ਼ਾਰ ਮਗਰੋਂ ਉਨ੍ਹਾਂ ਨੇ ਹੋਟਲ ਲੱਭਣਾ ਸ਼ੁਰੂ ਕੀਤਾ ਪਰ ਸਾਰੇ ਹੋਟਲ ਭਰੇ ਹੋਏ ਸਨ। ਅਖੀਰ ਉਨ੍ਹਾਂ ਨੂੰ 20 ਕਿਲੋਮੀਟਰ ਦੂਰ ਇਕ ਮਹਿੰਗਾ ਹੋਟਲ ਮਿਲਿਆ ਹੈ ਜਿਥੇ ਉਨ੍ਹਾਂ ਨੇ ਰਾਤ ਬਿਤਾਈ। ਹੁਣ ਹੋਟਲ ਵਾਲੇ ਉਨ੍ਹਾਂ ਨੂੰ ਕਮਰਾ ਖਾਲੀ ਕਰਨ ਨੂੰ ਕਹਿ ਰਹੇ ਸਨ ਤੇ ਉਨ੍ਹਾਂ ਕੋਲ ਪੈਸੇ ਵੀ ਖਤਮ ਹੋ ਚੁੱਕੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਜਲਦ ਸੁਰੱਖਿਅਤ ਕੱਢੇ ਜਾਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਜਲੰਧਰ : ਹਸਪਤਾਲ ‘ਚ ਫਾਇਰਿੰਗ ਮਾਮਲੇ ‘ਚ ACP-SHO ਸਸਪੈਂਡ, ਲਾਪਰਵਾਹੀ ਦੇ ਚੱਲਦਿਆਂ ਲਿਆ ਗਿਆ ਐਕਸ਼ਨ
ਨੀਰੂ ਨੇ ਕਿਹਾ ਕਿ ਉਨ੍ਹਾਂ ਦੇ ਜਾਣ-ਪਛਾਣ ਵਾਲੇ ਆਰਥਿਕ ਮਦਦ ਦੀ ਪੇਸ਼ਕਸ਼ ਕਰ ਰਹੇ ਹਨ ਪਰ ਉਹ ਚਾਹੁੰਦੀ ਹੈ ਕਿ ਸਰਕਾਰ ਜਲਦ ਦਖਲ ਕਰਕੇ ਸਾਰੇ ਲੋਕਾਂ ਨੂੰ ਸੁਰੱਖਿਅਤ ਵਾਪਸ ਲਿਆਏ। ਉਹ ਇਥੇ ਆਪਣੇ ਬੱਚਿਆਂ ਨੂੰ ਮਿਲ ਆਈ ਸੀ।
ਵੀਡੀਓ ਲਈ ਕਲਿੱਕ ਕਰੋ -:
























