ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਵੱਲੋਂ ਅਸਤੀਫਾ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਸੌਂਪਿਆ ਗਿਆ ਹੈ ਤੇ ਮੁੱਖ ਮੰਤਰੀ ਵੱਲੋਂ ਤੁਰੰਤ ਪ੍ਰਭਾਵ ਨਾਲ ਨਰਿੰਦਰ ਸ਼ੇਰਗਿੱਲ ਦੇ ਅਸਤੀਫੇ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਹੈ।
ਨਰਿੰਦਰ ਸ਼ੇਰਗਿਲ CM ਮਾਨ ਦੇ ਕਾਫੀ ਨਜ਼ਦੀਕੀਆਂ ਵਿਚੋਂ ਇਕ ਮੰਨੇ ਜਾਂਦੇ ਹਨ। ਅਸਤੀਫੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸ਼ੇਰਗਿੱਲ ਬਹੁਤ ਲੰਬਾ ਸਮਾਂ ਤੱਕ ਪਾਰਟੀ ਨਾਲ ਜੁੜੇ ਰਹੇ। 2013-14 ਤੋਂ ਜਦੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਸੀ, ਨਰਿੰਦਰ ਸ਼ੇਰਗਿੱਲ ਉਸ ਵੇਲੇ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ ਪਰ ਹੁਣ ਉਨ੍ਹਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਈਰਾਨ ਨੇ ਸਾਊਦੀ ਅਰਬ ਦੀ ਤੇਲ ਰਿਫਾਇਨਰੀ ਕੰਪਨੀ Aramko ‘ਤੇ ਕੀਤਾ ਹਮਲਾ, ਕੰਮਕਾਜ ਹੋਇਆ ਬੰਦ
ਦੱਸ ਦੇਈਏ ਕਿ ਨਰਿੰਦਰ ਸ਼ੇਰਗਿੱਲ ਕਈ ਵੱਡੇ ਪ੍ਰਾਜੈਕਟਾਂ ਨੂੰ ਪੰਜਾਬ ਵਿਚ ਸਰ ਕਰਨ ਵਿਚ ਕਾਮਯਾਬ ਹੋਏ। ਜਿਸ ਵੇਲੇ ਹੜ੍ਹ ਆਏ ਉਸ ਵੇਲੇ ਵੀ ਵੱਡੇ ਪੱਧਰ ‘ਤੇ ਮਿਲਕਫੈਡ ਨੇ ਪੰਜਾਬ ਵਿਚ ਕੰਮ ਕੀਤਾ ਹੈ। ਕਈ ਚੈੱਕ ਉਸ ਵੇਲੇ ਮਿਲਕਫੈੱਡ ਵੱਲੋਂ ਸੀਐੱਮ ਮਾਨ ਨੂੰ ਸੌਂਪੇ ਗਏ ਸਨ। ਨਰਿੰਦਰ ਸ਼ੇਰਗਿੱਲ ਦੇ ਅਸਤੀਫਾ ਦੇ ਕਾਰਨਾਂ ‘ਤੇ ਸਪੱਸ਼ਟੀਕਰਨ ਅਜੇ ਤੱਕ ਨਹੀਂ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























