ਡੀਪ-ਫ੍ਰਾਈ ਕਰਨ ਤੋਂ ਬਾਅਦ ਬਚੇ ਹੋਏ ਤੇਲ ਨੂੰ ਦੁਬਾਰਾ ਗਰਮ ਕਰਨਾ ਇੱਕ ਸਸਤਾ ਤਰੀਕਾ ਜਾਪ ਸਕਦਾ ਹੈ। ਆਖ਼ਰਕਾਰ, ਵੱਡੇ ਫਾਸਟ-ਫੂਡ ਆਊਟਲੈੱਟ ਵੀ ਤੇਲ ਦੀ ਮੁੜ ਵਰਤੋਂ ਕਰਦੇ ਹਨ। ਪਰ ਕੀ ਇਹ ਆਦਤ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ? ਮਾਹਰ ਕਹਿੰਦੇ ਹਨ ਕਿ ਜਵਾਬ ਹਾਂ ਹੈ। ਡਾ. ਪ੍ਰਿਯੰਕਾ ਸਹਿਰਾਵਤ, ਏਮਜ਼, ਨਵੀਂ ਦਿੱਲੀ ਤੋਂ ਇੱਕ ਸਿਖਲਾਈ ਪ੍ਰਾਪਤ ਜਨਰਲ ਫਿਜ਼ੀਸ਼ੀਅਨ ਅਤੇ ਨਿਊਰੋਲੋਜਿਸਟ ਅਤੇ ਵਰਤਮਾਨ ਵਿੱਚ ਗੁਰੂਗ੍ਰਾਮ ਦੇ ਦਿ ਨਿਊਰੋਮੈਡ ਕਲੀਨਿਕ ਨਾਲ ਜੁੜੇ ਹੋਏ ਹਨ, ਉਹ ਦੱਸਦੇ ਹਨ ਕਿ ਖਾਣਾ ਪਕਾਉਣ ਵਾਲੇ ਤੇਲ ਨੂੰ ਵਾਰ-ਵਾਰ ਗਰਮ ਕਰਨ ਨਾਲ ਲੰਬੇ ਸਮੇਂ ਵਿੱਚ ਗੰਭੀਰ ਸਿਹਤ ਜੋਖਮ ਪੈਦਾ ਹੋ ਸਕਦੇ ਹਨ।
ਜਦੋਂ ਤੇਲ ਨੂੰ ਵਾਰ-ਵਾਰ ਗਰਮ ਕੀਤਾ ਜਾਂਦਾ ਹੈ ਤਾਂ ਕੀ ਹੁੰਦਾ ਹੈ?
ਡਾ. ਸਹਿਰਾਵਤ ਮੁਤਾਬਕ ਜਦੋਂ ਡੀਪ-ਫ੍ਰਾਈ ਕਰਨ ਲਈ ਵਰਤਿਆ ਜਾਣ ਵਾਲਾ ਤੇਲ ਵਾਰ-ਵਾਰ ਗਰਮ ਕੀਤਾ ਜਾਂਦਾ ਹੈ, ਤਾਂ ਇਹ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਵਿੱਚ ਨੁਕਸਾਨਦੇਹ ਕੈਮੀਕਲ ਬਣਦੇ ਹਨ। ਜੈਪੁਰ ਦੇ ਇੱਕ ਫਾਸਟ-ਫੂਡ ਆਊਟਲੈੱਟ ਵਿੱਚ ਕੀਤੇ ਗਏ ਇੱਕ ਤਾਜ਼ਾ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਤੇਲ ਦੇ ਇੱਕ ਬੈਚ ਨੂੰ ਇੰਨੀ ਵਾਰ ਗਰਮ ਕੀਤਾ ਗਿਆ ਸੀ ਕਿ ਇਹ ਪੂਰੀ ਤਰ੍ਹਾਂ ਕਾਲਾ ਹੋ ਗਿਆ ਸੀ, ਜੋ ਕਿ ਖਰਾਬ ਹੋਣ ਦਾ ਸਪੱਸ਼ਟ ਸੰਕੇਤ ਹੈ।

ਦੁਬਾਰਾ ਗਰਮ ਕੀਤਾ ਗਿਆ ਤੇਲ ਤੋਂ ਕਾਰਸੀਨੋਜਨਿਕ ਕੰਪਾਊਂਡ, ਟੋਟਲ ਪੋਲਰ ਕੰਪਾਊਂਡ, ਪਾਲੀਸਾਇਕਲਿਕ ਐਰੋਮੈਟਿਕ ਹਾਈਡ੍ਰੋਕਾਰਬਨ, ਟ੍ਰਾਂਸ ਫੈਟ ਅਤੇ ਫ੍ਰੀ ਰੈਡੀਕਲਸ ਵਰਗੇ ਖਤਰਨਾਕ ਤੱਤ ਨਿਕਲਦੇ ਹਨ, ਜੋ ਸਰੀਰ ਲਈ ਗੰਭੀਰ ਰੂਪ ‘ਚ ਨੁਕਸਾਨਦਾਇਕ ਹੋ ਸਕੇਦ ਹਨ। ਇਹ ਸਾਰੇ ਤੱਤ ਸਰੀਰ ਵਿਚ ਸੋਜ, ਕੋਸ਼ਿਕਾਵਾਂ ਨੂੰ ਨੁਕਸਾਨ ਅਤੇ ਡੀਐੱਨਏ ਡੈਮੇਜ ਵਰਗੀਆਂ ਸਮੱਸਿਆਵਾਂ ਵਧਾ ਸਕਦੇ ਹਨ।
ਸਿਹਤ ਰਿਸਕ
ਦੁਬਾਰਾ ਗਰਮ ਕੀਤਾ ਗਿਆ ਤੇਲ ਨਾ ਸਿਰਫ਼ ਕੈਂਸਰ ਦੇ ਜੋਖਮ ਨੂੰ ਵਧਾਉਂਦਾ ਹੈ ਬਲਕਿ ਦਿਲ ਦੀ ਸਿਹਤ ਲਈ ਵੀ ਗੰਭੀਰ ਖ਼ਤਰਾ ਪੈਦਾ ਕਰਦਾ ਹੈ। ਅਜਿਹੇ ਤੇਲ ਵਿੱਚ ਪਕਾਏ ਗਏ ਭੋਜਨ ਦਾ ਨਿਯਮਿਤ ਤੌਰ ‘ਤੇ ਸੇਵਨ ਕਰਨ ਨਾਲ ਮਾੜੇ ਕੋਲੈਸਟ੍ਰੋਲ ਦੇ ਪੱਧਰ ਵਿੱਚ ਵਾਧਾ ਹੋ ਸਕਦਾ ਹੈ, ਧਮਨੀਆਂ ਵਿੱਚ ਪਲੇਕ ਬਣਨ ਦਾ ਜੋਖਮ ਵਧ ਸਕਦਾ ਹੈ, ਅਤੇ ਦਿਲ ਦੇ ਦੌਰੇ ਅਤੇ ਦਿਲ ਦੀ ਬਿਮਾਰੀ ਦਾ ਜੋਖਮ ਵਧ ਸਕਦਾ ਹੈ। ਇਹ ਜ਼ਹਿਰੀਲੇ ਪਦਾਰਥ ਕੈਂਸਰ ਅਤੇ ਦਿਲ ਦੀ ਬਿਮਾਰੀ ਦੇ ਰਿਸਕ ਨੂੰ ਕਾਫ਼ੀ ਵਧਾ ਸਕਦੇ ਹਨ।
ਇਹ ਵੀ ਪੜ੍ਹੋ : ਟੂਰਿਸਟ ਵੀਜ਼ਾ ‘ਤੇ ਗਏ ਕਈ ਪੰਜਾਬੀ ਦੁਬਈ ‘ਚ ਫਸੇ, ਹੈਲਪਲਾਈਨ ‘ਤੇ ਆ ਰਹੇ ਲੋਕਾਂ ਦੇ ਫੋਨ ਕਾਲ
ਇੱਕ ਸੁਰੱਖਿਅਤ ਵਿਕਲਪ ਕੀ ਹੈ?
ਡੀਪ-ਫ੍ਰਾਈ ਲਈ ਤੇਲ ਦੀ ਵਾਰ-ਵਾਰ ਦੁਬਾਰਾ ਵਰਤੋਂ ਕਰਨਾ ਇੱਕ ਚੰਗਾ ਵਿਚਾਰ ਨਹੀਂ ਹੈ। ਹਾਲਾਂਕਿ, ਜੇਕਰ ਤੁਸੀਂ ਤੇਲ ਨੂੰ ਸੁੱਟਣਾ ਨਹੀਂ ਚਾਹੁੰਦੇ ਹੋ, ਤਾਂ ਇੱਕ ਹੋਰ ਸੀਮਤ ਅਤੇ ਸੁਰੱਖਿਅਤ ਤਰੀਕਾ ਅਪਣਾਇਆ ਜਾ ਸਕਦਾ ਹੈ: ਤੇਲ ਨੂੰ ਚੰਗੀ ਤਰ੍ਹਾਂ ਛਾਣ ਕੇ ਸਾਫ ਕੰਟੇਨਰ ਵਿਚ ਸਟੋਰ ਕਰੋ। ਇਸ ਨੂੰ 1-2 ਦਿਨਾਂ ਦੇ ਅੰਦਰ ਹਲਕੇ ਉਪਯੋਗ, ਜਿਵੇਂ ਤੜਕਾ ਲਾਉਣ ਲਈ ਇਸਤੇਮਾਲ ਕਰੋ। ਦੁਬਾਰਾ ਡੀਪ ਫ੍ਰਾਈ ਕਰਨ ਤੋਂ ਬਚੋ, ਕਿਉਂਕਿ ਜਿਆਦਾ ਤਾਪਮਾਨ’ਤੇ ਤੇਲ ਦੀ ਕੁਆਲਿਟੀ ਤੇਜੀ ਨਾਲ ਡਿੱਗਦੀ ਹੈ ਤੇ ਨੁਕਸਾਨਦੇਹ ਕੰਪਾਊਂਡਸ ਹੋਰ ਜਿਆਦਾ ਬਣਦੇ ਹਨ।
(ਨੋਟ-ਇਸ ਲੇਖ ਵਿੱਚ ਸੁਝਾਏ ਗਏ ਸੁਝਾਅ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਕੋਈ ਵੀ ਫਿਟਨੈਸ ਪ੍ਰੋਗਰਾਮ ਸ਼ੁਰੂ ਕਰਨ, ਖੁਰਾਕ ਵਿੱਚ ਕੋਈ ਬਦਲਾਅ ਕਰਨ, ਜਾਂ ਕਿਸੇ ਵੀ ਡਾਕਟਰੀ ਸਥਿਤੀ ਲਈ ਕੋਈ ਹੋਰ ਉਪਾਅ ਕਰਨ ਤੋਂ ਪਹਿਲਾਂ ਹਮੇਸ਼ਾਂ ਆਪਣੇ ਡਾਕਟਰ ਨਾਲ ਸਲਾਹ ਕਰੋ। ਡੇਲੀ ਪੋਸਟ ਪੰਜਾਬੀ ਕਿਸੇ ਵੀ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ ਹੈ।)
ਵੀਡੀਓ ਲਈ ਕਲਿੱਕ ਕਰੋ -:
























