ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਕੋਲ ਪਹੁੰਚ ਕਰਨ ਵਾਲੀ ਇੱਕ ਔਰਤ ਨੇ ਪੁਲਿਸ ਦੇ ਕੰਮ ਕਰਨ ਦੇ ਹੈਰਾਨ ਕਰਨ ਵਾਲੇ ਤਰੀਕਿਆਂ ਦਾ ਖੁਲਾਸਾ ਕੀਤਾ। ਪੀੜਤ ਔਰਤ ਨੇ ਚੇਅਰਪਰਸਨ ਨੂੰ ਦੱਸਿਆ ਕਿ ਇੱਕ ਪੁਲਿਸ ਵਾਲੇ ਨੇ ਥਾਣੇ ਵਿੱਚ ਉਸਦੇ ਸਿਰ ‘ਤੇ ਜੁੱਤੀਆਂ ਮਾਰੀਆਂ। ਦਿਲ ਦੀ ਮਰੀਜ਼ ਹੋਣ ਦੇ ਬਾਵਜੂਦ ਉਸਨੇ ਉਸਨੂੰ ਆਪਣੇ ਪੈਰਾਂ ‘ਤੇ ਬਿਠਾਇਆ।
ਇਸ ਤੋਂ ਇਲਾਵਾ ਪੁਲਿਸ ਵਾਲੇ ਨੇ ਉਸਨੂੰ ਧਮਕੀ ਦਿੰਦੇ ਹੋਏ ਕਿਹਾ, “ਅਜੇ ਤਾਂ ਕੁਝ ਨਹੀਂ ਹੋਇਆ ਜਦੋਂ ਰਾਤ ਦ ਡਿਊਟੀ ਵਾਲਾ ਨਸ਼ੇ ਵਿਚ ਆਏਗਾ, ਉਦੋਂ ਤੇਰੇ ਨਾਲ ਕੀ ਹੋਵੇਗਾ ਸਮਝ ਲੈ। ਔਰਤ ਦੀ ਗੱਲ ਸੁਣ ਕੇ ਚੇਅਰਪਰਸਨ ਵੀ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਪੁਲਿਸ ਮੁਲਾਜਮ ਨੂੰ ਇੱਤੋਂ ਤੱਕ ਕਹਿ ਦਿੱਤਾ ਕਿ ਇਹੀ ਸਭ ਕੁਝ ਜੇ ਤੇਰੇ ਨਾਲ ਕਰੀਏ ਤਾਂ ਤੈਨੂੰ ਕਿਹੋ ਜਿਹਾ ਲੱਗੇਗਾ?
ਚੇਅਰਪਰਸਨ ਨੇ ਜਦੋਂ ਸੁਣਿਆ ਕਿ ਔਰਤ ਨੂੰ ਥੱਪੜ ਜੁੱਤੀਆਂ ਮਾਰੀਆਂਤਾਂ ਉਨ੍ਹਾਂ ਪੁਲਿਸ ਵਾਲੇ ਨੂੰ ਕਿਹਾ ਕਰਾਵਾਂ ਤੇਰੀ ਵੀ ਇਹੀ ਹਾਲਤ। ਮੈਂ ਇਸ ਨੂੰ ਕਹਿੰਦੀ ਹਾਂ ਕਿ ਡੰਡਾ ਚੁੱਕ, ਜੁੱਤੀ ਚੁੱਕ ਅਤੇ ਉਹੀ ਕੰਮ ਕਰ ਜੋ ਇਸ ਨੇ ਕੀਤਾ ਸੀ, ਫਿਰ ਠੀਕ ਰਹੇਗਾ। ਉਨ੍ਹਾਂ ਕਿਹਾ ਕਿ ਕਾਕਾ ਤੈਨੂੰ ਨਹੀਂ ਪਤਾ ਕਿ ਤੇਰੀ ਵਰਤੀ ਲੁਹਾ ਕੇ ਉਹੀ ਤੇਰੇ ਨਾਲ ਹੋਵੇਗਾ ਜੋ ਤੂੰ ਇਸ ਦੇ ਨਾਲ ਕਰਨ ਨੂੰ ਕਹਿ ਰਿਹਾ ਸੀ।
ਚੇਅਰਪਰਸਨ ਨੇ ਕਿਹਾ ਕਿ ਕਾਕਾ, ਮੈਂ ਤੈਨੂੰ ਕਹਿੰਦੀ ਹਾਂ ਕਿ ਪੈਰਾਂ ਭਾਰ ਬੈਠ ਜਾ, ਤੈਥੋਂ ਬੈਠਿਆ ਨਹੀਂ ਜਾਣਾ ਕਿਉਂਕਿ ਤਰਾ ਐਕਸੀਡੈਂਟ ਹੋਇਆ ਹੈ। ਪੈਰ ਵਿਚ ਸੱਟ ਲੱਗੀ ਹੈ। ਤੇਰੀ ਹਿੰਮਤ ਕਿਵਂ ਹੋਈ ਕਿ ਇਕ ਲੇਡੀਦਡ ਦੇ ਸਿਰ ‘ਤੇ ਜੁੱਤੀਆਂ ਮਾਰਨ ਦੀ।

ਔਰਤ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੋਸ਼ੀ ਪੁਲਿਸ ਵਾਲੇ ਦੇ ਨਾਲ ਆਏ ਅਧਿਕਾਰੀ ਨੂੰ ਸਪੱਸ਼ਟ ਤੌਰ ‘ਤੇ ਹਦਾਇਤ ਕੀਤੀ ਕਿ ਉਹ ਉਸ ਦਿਨ ਥਾਣੇ ਦੀ ਪੂਰੀ ਸੀਸੀਟੀਵੀ ਫੁਟੇਜ ਉਨ੍ਹਾਂ ਨੂੰ ਦਿੱਤੀ ਜਾਵੇ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਕੁਝ ਸੱਚਮੁੱਚ ਹੋਇਆ ਹੈ, ਤਾਂ ਉਹ ਉਸਦੀ ਵਰਦੀ ਉਤਾਰ ਦੇਣਗੇ।
ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਔਰਤ ਕਿਸੇ ਮਾਮਲੇ ਬਾਰੇ ਸ਼ਿਕਾਇਤ ਕਰਨ ਲਈ ਪੁਲਿਸ ਸਟੇਸ਼ਨ ਆਈ ਸੀ। ਉੱਥੇ ਉਸ ਨੂੰ ਪਰੇਸ਼ਾਨ ਕੀਤਾ ਗਿਆ। ਉਸ ਦਾ ਹਾਲ ਹੀ ਵਿੱਚ ਦਿਲ ਦਾ ਆਪ੍ਰੇਸ਼ਨ ਹੋਇਆ ਸੀ, ਇਸ ਲਈ ਉਹ ਪੁਲਿਸ ਸਟੇਸ਼ਨ ਵਿੱਚ ਸਟੂਲ ‘ਤੇ ਬੈਠੀ ਸੀ। ਫਿਰ ਇੱਕ ਪੁਲਿਸ ਅਧਿਕਾਰੀ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
ਹਾਲਾਂਕਿ, ਚੇਅਰਪਰਸਨ ਨੇ ਜ਼ਿਲ੍ਹੇ ਜਾਂ ਥਾਣੇ ਦਾ ਨਾਮ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਔਰਤ ਦੀ ਪਛਾਣ ਸਾਹਮਣੇ ਆ ਜਾਵੇਗੀ, ਜੋ ਕਿ ਗਲਤ ਹੈ। ਗਿੱਲ ਨੇ ਕਿਹਾ ਕਿ ਸੋਸ਼ਲ ਮੀਡੀਆ ਪੋਸਟ ਰਾਹੀਂ, ਉਹ ਸਮਾਜ ਵਿੱਚ ਔਰਤਾਂ ਵਿਰੁੱਧ ਅੱਤਿਆਚਾਰ ਕਰਨ ਵਾਲੇ ਲੋਕਾਂ ਨੂੰ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਔਰਤ ਬਹੁਤ ਦੁਖੀ ਸੀ। ਜਦੋਂ ਉਸ ਦੀ ਸ਼ਿਕਾਇਤ ਮਿਲੀ, ਤਾਂ ਉਸਨੇ ਦੋਸ਼ੀ ਪੁਲਿਸ ਅਧਿਕਾਰੀ ਅਤੇ ਉਸਦੇ ਅਧਿਕਾਰੀ ਨੂੰ ਤਲਬ ਕੀਤਾ।
ਇਹ ਵੀ ਪੜ੍ਹੋ : ਵਾਰ-ਵਾਰ ਗਰਮ ਕੀਤੇ ਤੇਲ ਨਾਲ ਕੈਂਸਰ ਦਾ ਖਤਰਾ! AIIMS ਦੇ ਡਾਕਟਰ ਨੇ ਦਿੱਤੀ ਚਿਤਾਵਨੀ
ਉਸ ਦਿਨ ਦੀ ਸੀਸੀਟੀਵੀ ਫੁਟੇਜ ਹੁਣ ਪੁਲਿਸ ਅਧਿਕਾਰੀ ਤੋਂ ਮੰਗਵਾਈ ਗਈ ਹੈ। ਜੇਕਰ ਔਰਤ ਸੱਚਮੁੱਚ ਹਿੰਸਾ ਦਾ ਸ਼ਿਕਾਰ ਹੋਈ ਹੈ, ਤਾਂ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























