ਅੱਜ ਹੋਲੀ ਵਾਲੇ ਦਿਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਨਿੱਕੇ ਸਿੱਧੂ ਦੀ ਫੋਟੋ ਸਾਂਝੀ ਕੀਤੀ ਜਿਸ ਵਿਚ ਉਹ ਆਪਣੇ ਵੱਡੇ ਬਾਈ ਦੀ ਫੋਟੋ ਹੱਥ ਵਿਚ ਫੜ੍ਹ ਕੇ ਤਿਉਹਾਰ ਮਨਾ ਰਿਹਾ ਹੈ। ਇਸ ਦੇ ਨਾਲ ਹੀ ਚਰਨ ਕੌਰ ਨੇ ਆਪਣੇ ਪੁੱਤ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਸਾਂਝੀ ਕੀਤੀ ਜਿਸ ਵਿਚ ਲਿਖਿਆ ਕਿ ਇੱਕ ਪੁੱਤ ਦੀ ਯਾਦ ਦਿਲ ਦੇ ਹਰ ਕੋਨੇ ‘ਚ ਪੱਸਦੀ ਏ ਤੇ ਦੂਜੇ ਦੀ ਮਾਸੂਮ ਮੁਸਮਾਨ ਅੱਖਾਂ ਅੱਗੇ ਨਵੀਂ ਉਮੀਦ ਜਗਾ ਦਿੰਦੀ ਹੈ।”

ਪੋਸਟ ਵਿਚ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਲਿਖਿਆ –
“ਕਈ ਵਾਰ ਰੱਬ ਅਜੇਹੇ ਪਲ ਵੀ ਦਿਖਾ ਦਿੰਦਾ ਹੈ, ਜੋ ਦਿਲ ਨੂੰ ਇਕੱਠੇ ਰੁਲਾ ਵੀ ਦਿੰਦੇ ਨੇ ਤੇ ਹੌਲੀ ਜਿਹੀ ਮੁਸਕਾਨ ਵੀ ਦੇ ਜਾਂਦੇ ਨੇ। ਅੱਜ ਇਹ ਨਿੱਕੇ ਹੱਥ ਆਪਣੇ ਵੱਡੇ ਭਰਾ ਦੀ ਤਸਵੀਰ ਨੂੰ ਪਿਆਰ ਨਾਲ ਰੰਗ ਲਾ ਰਹੇ ਨੇ… ਉਸ ਨੂੰ ਅਜੇ ਇਹ ਨਹੀਂ ਪਤਾ ਕਿ ਜਿਸ ਚਿਹਰੇ ਨੂੰ ਉਹ ਇੰਨੇ ਚਾਉ ਨਾਲ ਤੱਕ ਰਿਹਾ ਹੈ, ਉਹ ਉਸ ਦਾ ਆਪਣਾ ਹੀ ਵੱਡਾ ਭਰਾ ਏ। ਇੱਕ ਪੁੱਤ ਦੀ ਯਾਦ ਦਿਲ ਦੇ ਹਰ ਕੋਨੇ ਵਿੱਚ ਵੱਸਦੀ ਹੈ, ਤੇ ਦੂਜੇ ਦੀ ਮਾਸੂਮ ਮੁਸਕਾਨ ਅੱਖਾਂ ਅੱਗੇ ਨਵੀਂ ਉਮੀਦ ਜਗਾ ਦਿੰਦੀ ਏ।
ਇਹ ਵੀ ਪੜ੍ਹੋ : ਪੱਛਮੀ ਏਸ਼ੀਆ ‘ਚ ਜੰਗ ਵਿਚਾਲੇ ਟਰੰਪ ਦਾ ਵੱਡਾ ਐਲਾਨ, US ਜਲ ਸੈਨਾ ਦੀ ਸੁਰੱਖਿਆ ਹੇਠ ਹੋਵੇਗੀ ਤੇਲ ਦੀ ਸਪਲਾਈ
ਦਿਲ ਵਿੱਚ ਦਰਦ ਵੀ ਏ ਪਰ ਨਾਲ ਹੀ ਇਹ ਮਾਣ ਵੀ ਹੈ ਕਿ ਸਾਡੇ ਦੋਵੇਂ ਪੁੱਤ ਲੱਖਾਂ-ਕਰੋੜਾਂ ਦਿਲਾਂ ਦੀ ਧੜਕਣ ਨੇ ਤੇ ਦੋਵਾਂ ਹਿੱਸੇ ਅਣਮੁੱਲਾ ਪਿਆਰ ਏ ਤੇ ਅਸੀ ਰੱਬ ਅੱਗੇ ਹਰ ਵੇਲੇ ਇਹੀ ਅਰਦਾਸ ਕਰਦੇ ਹਾਂ ਕਿ ਸਾਡੇ ਦੇ ਪੁੱਤ ਦਾ ਉਸ ਦੀ ਸੋਚ ਦਾ ਤੇ ਉਸਦੇ ਪਿਆਰ ਦੲ ਰੰਗ ਹਮੇਸ਼ਾ ਇਸੇ ਤਰ੍ਹਾਂ ਲੋਕਾਂ ਦੇ ਦਿਲਾਂ ਵਿੱਚ ਵੱਸਿਆ ਰਹੇ… ਕਿਉਂਕਿ ਕੁਝ ਰਿਸ਼ਤੇ ਸਮੇਂ ਨਾਲ ਨਹੀਂ ਮੁੱਕਦੇ, ਉਹ ਹਮੇਸ਼ਾਂ ਲਈ ਦਿਲਾਂ ਦੀ ਧੜਕਣ ਬਣ ਜਾਂਦੇ ਨੇ… ਹੌਲ਼ੀ ਮੁਬਾਰਕ।
ਵੀਡੀਓ ਲਈ ਕਲਿੱਕ ਕਰੋ -:
























