ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਫੇਜ਼ ਅੱਜ ਤੋਂ ਸ਼ੁਰੂ ਹੋਇਆ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਈਰਾਨ-ਇਜ਼ਰਾਈਲ ਜੰਗ ‘ਤੇ ਰਾਜ ਸਭਾ ‘ਚ ਸਪੀਚ ਦਿੱਤੀ। ਉਨ੍ਹਾਂ ਕਿਹਾ ਕਿ ਖਾੜੀ ਦੇ ਕਈ ਦੇਸ਼ਾਂ ‘ਚ ਹਾਲਾਤ ਤਣਾਅਪੂਰਨ ਹਨ। ਅਸੀਂ ਭਾਰਤੀਆਂ ਦੀ ਸੁਰੱਖਿਆ ਲਈ ਪ੍ਰਤੀਬੱਧ ਹਾਂ।
ਉਨ੍ਹਾਂ ਕਿਹਾ ਕਿ ਖਾੜੀ ਦੇਸ਼ਾਂ ‘ਚ ਕਰੀਬ 1 ਕਰੋੜ ਭਾਰਤੀ ਹਨ ਤੇ ਭਾਰਤ ਸਰਕਾਰ ਵੱਲੋਂ ਹਾਲਾਤਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਸਾਡੀ ਅੰਬੈਸੀ ਨਾਗਰਿਕਾਂ ਦੇ ਸੰਪਰਕ ‘ਚ ਹੈ। ਲੋਕਾਂ ਨੂੰ ਪਹਿਲਾਂ ਹੀ ਜਨਵਰੀ ‘ਚ ਅਲਰਟ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਸਮਾਂ ਰਹਿੰਦਿਆਂ ਹੀ ਈਰਾਨ ਛੱਡਣ ਦੀ ਸਲਾਹ ਦਿੱਤੀ ਗਈ ਸੀ ।
ਵਿਦੇਸ਼ ਮੰਤਰੀ ਨੇ ਕਿਹਾ ਕਿ ਮਾਮਲੇ ਸਬੰਧੀ PM ਮੋਦੀ ਨੇ ਖੁਦ ਖਾੜੀ ਦੇਸ਼ਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ ਦੇ ਪੱਖ ‘ਚ ਹੈ। ਗੱਲਬਾਤ ਨਾਲ ਹੀ ਮਾਮਲੇ ਦਾ ਹੱਲ ਹੋ ਸਕਦਾ ਹੈ। ਫਸੇ ਭਾਰਤੀਆਂ ਦੀ ਮਦਦ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤੱਕ 67,000 ਦੇ ਕਰੀਬ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਿਆ ਹੈ। ਲੜਾਈ ਲਗਾਤਾਰ ਵਧ ਰਹੀ ਹੈ। ਇਲਾਕੇ ਵਿਚ ਸੁਰੱਖਿਆ ਦੀ ਸਥਿਤੀ ਕਾਫੀ ਖਰਾਬ ਹੋ ਗਈ ਹੈ।
ਇਹ ਵੀ ਪੜ੍ਹੋ : ਪਟਿਆਲਾ : ਵਾਚਮੈਨ ਨੂੰ ਥੱ.ਪ/ੜ ਮਾਰਨ ਦੇ ਮਾਮਲੇ ‘ਚ ਐਕਸ਼ਨ ! ASI ਲਾਈਨ ਹਾਜ਼ਰ, ਵਿਭਾਗੀ ਜਾਂਚ ਦੇ ਹੁਕਮ ਵੀ ਜਾਰੀ
ਉਨ੍ਹਾਂ ਕਿਹਾ ਕਿ ਮੌਜੂਦਾ ਸੰਘਰਸ਼ ਭਾਰਤ ਲਈ ਚਿੰਤਾ ਦੀ ਗੱਲ ਹੈ। ਅਸੀਂ ਗੁਆਂਢੀ ਹੈ ਤੇ ਪੱਛਮੀ ਏਸ਼ੀਆ ਵਿਚ ਸਥਿਰਤਾ ਬਣਾਏ ਰੱਖਣਾ ਸਾਡੀ ਵੀ ਜ਼ਿੰਮੇਵਾਰੀ ਹੈ। ਖਾੜੀ ਦੇਸ਼ਾਂ ਵਿਚ ਇਕ ਕਰੋੜ ਭਾਰਤੀ ਰਹਿੰਦੇ ਹਨ ਤੇ ਕੰਮ ਕਰਦੇ ਹਨ। ਈਰਾਨ ਵਿਚ ਵੀ ਕੁਝ ਹਜ਼ਾਰ ਭਾਰਤੀ ਪੜ੍ਹਾਈ ਜਾਂ ਨੌਕਰੀ ਲਈ ਗਏ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
























