ਭਾਜਪਾ ਸੰਸਦ ਕੰਗਣਾ ਰਣੌਤ ਮਾਨਹਾਨੀ ਮਾਮਲੇ ਵਿੱਚ ਬਠਿੰਡਾ ਦੀ ਕੋਰਟ ਵਿੱਚ ਅੱਜ ਸੁਣਵਾਈ ਨਹੀਂ ਹੋਈ। ਕਿਸਾਨ ਆਗੂ ਸੁਰਜੀਤ ਸਿੰਘ ਫੂਲ ਅਤੇ ਕਿਸਾਨ ਜਸਵੀਰ ਸਿੰਘ ਦੀ ਅੱਜ ਗਵਾਹੀ ਹੋਣੀ ਸੀ। ਪਰ ਜੱਜ ਸਾਹਿਬ ਦੀ ਲੀਗਲ ਮੀਟਿੰਗ ਹਨ ਕਰਕੇ ਦੋਵੇਂ ਗਵਾਹਾਂ ਨੂੰ ਕੋਰਟ ਵੱਲੋਂ ਬਾਉਂਡ ਕਰ ਲਿਆ ਗਿਆ ਹੈ।
ਹੁਣ 25 ਮਾਰਚ ਨੂੰ ਦੋਵਾਂ ਦੀ ਕੋਰਟ ਵਿੱਚ ਪੇਸ਼ੀ ਦੌਰਾਨ ਗਵਾਹੀ ਹੋਵੇਗੀ। ਇਸ ਦੇ ਨਾਲ ਹੀ ਕੰਗਨਾ ਰਣੌਤ ਦੇ ਪਾਸਪੋਰਟ ਜਬਤ ਕਰਨ ਦੀ ਅਰਜੀ ‘ਤੇ ਵੀ 25 ਮਾਰਚ ਨੂੰ ਹੀ ਕੋਰਟ ਵੱਲੋਂ ਫੈਸਲਾ ਸੁਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਅਨੰਨਿਆ ਸ਼ਰਮਾ ਨੇ ਗੱਡੇ ਝੰਡੇ, UPSC ਦੀ ਪ੍ਰੀਖਿਆ ’ਚ 13ਵਾਂ ਸਥਾਨ ਕੀਤਾ ਪ੍ਰਾਪਤ
ਬਜ਼ੁਰਗ ਕਿਸਾਨ ਮਹਿਲਾ ਮਹਿੰਦਰ ਕੌਰ ਦੇ ਵਕੀਲ ਵੱਲੋਂ ਦੱਸਿਆ ਗਿਆ ਕੰਗਨਾ ਰਣੌਤ ਮਾਣਹਾਨੀ ਮਾਮਲੇ ਵਿੱਚ ਪਹਿਲਾਂ 10 ਮਾਰਚ ਤਾਰੀਖ ਕੋਰਟ ਵੱਲੋਂ ਦਿੱਤੀ ਗਈ ਸੀ। ਐਪਲੀਕੇਸ਼ਨ ਫਾਈਲ ਕਰਕੇ ਕੰਗਨਾ ਰਣੌਤ ਦੇ ਵਕੀਲ ਵੱਲੋਂ ਤਰੀਕ ਨੂੰ 9 ਮਾਰਚ ਕਰਵਾ ਲਿਆ ਗਿਆ। ਪਰ ਜੱਜ ਸਾਹਿਬ ਦੀ ਲੀਗਲ ਮੀਟਿੰਗ ਦੇ ਚਲਦੇ ਦੋਵੇਂ ਗਵਾਹਾਂ ਨੂੰ ਕੋਰਟ ਵੱਲੋਂ ਬਾਉਂਡ ਕਰ ਲਿਆ ਗਿਆ ਹੈ। ਦੋਵੇਂ ਗਵਾਹ ਹੁਣ 25 ਮਾਰਚ ਨੂੰ ਕੋਰਟ ਵਿੱਚ ਪੇਸ਼ੀ ਦੌਰਾਨ ਗਵਾਹੀ ਦੇਣਗੇ।
ਵੀਡੀਓ ਲਈ ਕਲਿੱਕ ਕਰੋ -:
























