ਮੁਕਤਸਰ ਦੇ ਗਿੱਦੜਬਾਹਾ ਨੇੜੇ ਪਿੰਡ ਕੋਟਲੀ ਅਬਲੂ ਵਿੱਚ ਐਤਵਾਰ ਰਾਤ ਨੂੰ ਇੱਕ ਵਿਆਹ ਸਮਾਗਮ ਵਿੱਚ ਡੀਜੇ ‘ਤੇ ਗਾਣੇ ਨੂੰ ਲੈ ਕੇ ਹੋਏ ਝਗੜੇ ਨੇ ਹਿੰਸਕ ਰੂਪ ਧਾਰ ਕਰ ਲਿਆ। ਗੁਆਂਢ ਦੇ ਇੱਕ ਨੌਜਵਾਨ ਨੇ ਆਪਣੇ 25 ਦੇ ਕਰੀਬ ਦੋਸਤਾਂ ਨਾਲ ਮਿਲ ਕੇ ਲਾੜੇ ਦੇ ਘਰ ‘ਤੇ ਹਮਲਾ ਕਰ ਦਿੱਤਾ।
ਹਮਲਾਵਰਾਂ ਨੇ ਨਾ ਸਿਰਫ਼ ਲਾੜੇ ਦੇ ਚਾਚੇ ਨੂੰ ਖੂਨੋ-ਖੂਨ ਕਰ ਦਿੱਤਾ, ਸਗੋਂ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਅਤੇ ਦੋ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ। ਪੁਲਿਸ ਟੀਮਾਂ ਉਸ ਜਗ੍ਹਾ ਦੀ ਜਾਂਚ ਕਰ ਰਹੀਆਂ ਸਨ ਜਿੱਥੇ ਸੋਮਵਾਰ ਸਵੇਰੇ ਵਿਆਹ ਦੀ ਬਰਾਤ ਘਰੋਂ ਨਿਕਲਣੀ ਸੀ ਅਤੇ ਪਰਿਵਾਰ ਦਹਿਸ਼ਤ ਦੇ ਸਾਏ ਵਿੱਚ ਸੀ।
ਲਾੜੇ ਦੇ ਪਿਤਾ ਸਾਬਕਾ ਪੰਚ ਤਰਸੇਮ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦੇ ਪੁੱਤਰ ਆਕਾਸ਼ਦੀਪ ਦੀ ਬਰਾਤ ਜਾਣੀ ਸੀ। ਐਤਵਾਰ ਰਾਤ ਵਿਚਜਾਗੋ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਰਿਸ਼ਤੇਦਾਰ ਡੀਜੇ ‘ਤੇ ਨੱਚ ਰਹੇ ਸਨ। ਇਸ ਦੌਰਾਨ ਗੁਆਂਢ ਦਾ ਇੱਕ ਨੌਜਵਾਨ ਡੀਜੇ ਵਾਲੇ ‘ਤੇ ਅਸ਼ਲੀਲ ਗਾਣਾ ਲਾਉਣ ਦਾ ਵਜਾਉਣ ਦਾ ਦਬਾਅ ਬਣਾਉਣ ਲੱਗਾ।
ਜਦੋਂ ਲਾੜੇ ਦੇ ਮਮੇਰੇ ਭਰਾ ਬਲਤੇਜ ਸਿੰਘ ਉਰਫ ਬੱਬੂ ਨੇ ਇਸ ਦਾ ਵਿਰੋਧ ਕੀਤਾ ਅਤੇ ਡੀਜੇ ਵਾਲੇ ਨੂੰ ਗੁਰਦਾਸ ਮਾਨ ਦਾ ਕੋਈ ਸਾਫ-ਸੁਥਰਾ ਗੀਤ ਲਾਉਣ ਨੂੰ ਕਿਹਾ ਤਾਂ ਦੋਸ਼ੀ ਨੌਜਵਾਨ ਭੜਕ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਵਿਚ ਪੈ ਕੇ ਮਾਮਲਾ ਸ਼ਾਂਤ ਕਰਾ ਦਿੱਤਾ ਪਰ ਦੋਸ਼ੀ ਦੇਖ ਲੈਣ ਦੀ ਧਮਕੀ ਦਿੰਦੇ ਹੋਏ ਉਥੇ ਚਲਾ ਗਿਆ।

ਰਾਤ ਕਰੀਬ 11.30 ਵਜੇ ਜਦੋਂ ਸਮਾਰੋਹ ਖਤਮ ਹੋਣ ਵਾਲਾ ਸੀ ਦੋਸ਼ੀ ਆਪਣੇ ਨਾਲ 20-25 ਹਥਿਆਰਬੰਦ ਨੌਜਵਾਨਾਂ ਨੂੰ ਲੈ ਕ ਵਾਪਸ ਪਰਤਿਆ। ਉਥੇ ਮੌਜੂਦ ਲੋਕਾਂ ਮੁਤਾਬਕ ਹਮਲਾਵਰਾਂ ਦੇ ਹੱਥ ਵਿਚ ਗੰਡਾਸੇ ਅਤ ਹੋਰ ਤੇਜਧਾਰ ਹਥਿਆਰ ਸਨ। ਆਉਂਦੇ ਹੀ ਉਨ੍ਹਾਂ ਘਰ ਵਿਚ ਮੌਜੂਦਾ ਸਮਾਨ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਲਾੜੇ ਦੇ ਚਾਚਾ ‘ਤੇ ਹਮਲਾ ਕਰ ਉਨ੍ਹਾਂ ਗੰਭੀਰ ਤੌਰ ‘ਤੇ ਜਖਮੀ ਕਰ ਦਿੱਤਾ ਗਿਆ। ਹਾਲਤ ਨਾਜੁਕ ਦੇਖਦੇ ਹੋਏ ਉਨ੍ਹਾਂ ਨੂੰ ਬਠਿੰਡਾ ਰੈਫਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਐਨਕਾਊਂਟਰ ‘ਚ ਮਾਰੇ ਗਏ ਰਣਜੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ, ਪਰਿਵਾਰ ਦਾ ਰੋ -ਰੋ ਬੁਰਾ ਹਾਲ
ਘਰ ਦੇ ਅੰਦਰ ਖੜ੍ਹੀਆਂ ਦੋ ਮੋਟਰਸਾਈਕਲਾਂ ਨੂੰ ਪੈਟਰੋਲ ਪਾ ਕੇ ਫੂਕ ਦਿੱਤਾ। ਮਹਿਮਾਨਾਂ ਦੀਆਂ ਦੋ ਕਾਰਾਂ ਦੇ ਸ਼ੀਸ਼ੇ ਤੜ ਦਿੱਤ ਅਤੇ ਟੈਂਟ-ਕੁਰਸੀਆਂ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤੀਆਂ। ਦੂਜੇ ਪਾਸੇ ਲਾੜੇ ਦੇ ਪਿਤਾ ਨੇ ਕਿਹਾ ਕਿ ਅਸੀਂ ਗਰੀਬ ਲੋਕ ਹਾਂ ਮਜਦੂਰੀ ਕਰਕੇ ਪੁੱਤਰ ਦੇ ਵਿਆਹ ਦਾ ਇੰਤਜਾਮ ਕੀਤਾ ਸੀ, ਹਮਲਾਵਰਾਂ ਨੇ ਲੱਖਾਂ ਦਾ ਨੁਕਸਾਨ ਕਰ ਦਿੱਤਾ ਤੇ ਸਾਡੀਆਂ ਖੁਸ਼ੀਆਂ ਖੋਹ ਲਈਆਂ। ਅਸੀਂ ਦੋਸ਼ੀਆਂ ‘ਤੇ ਸਖਤ ਕਾਰਵਾਈ ਚਾਹੁੰਦੇ ਹਾਂ।
ਸੋਮਵਾਰ ਸਵੇਰੇ ਪਿੰਡ ਵਿਚ ਤਣਾਅ ਵਾਲਾ ਮਾਹੌਲ ਸੀ। ਲਾੜਾ ਆਕਾਸ਼ਦੀਪ ਤੇ ਪਰਿਵਾਰ ਭਾਰੀ ਮਨ ਨਾਲ ਬਰਾਤ ਲੈ ਕੇ ਰਵਾਨਾ ਹੋਏ। ਸੂਚਨਾ ਮਿਲਦੇ ਹੀ ਥਾਣਾ ਕੋਟਭਾਈ ਦੀ ਇੰਚਾਰਜ ਦਪਿਕਾ ਪੁਲਿਸ ਦਸਤੇ ਨਾਲ ਮੌਕੇ ‘ਤੇ ਪਹੁੰਚੀ। ਥਾਣਾ ਇੰਚਾਰਜ ਦੀਪਿਕਾ ਕੰਬੋਜ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦਾ ਜਾਇਜਾ ਲੈ ਲਿਆ ਗਿਆ ਹੈ। ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਤੋੜ-ਫੋੜ ਅਤੇ ਮਾਰਕੁੱਟ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਧਰਪਕੜ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























