ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਭਾਰੀ ਹੰਗਾਮੇ ਨਾਲ ਸ਼ੁਰੂ ਹੋਈ । ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ। ਸਰਕਾਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ ਹੋਈ। ਬੀਤੇ ਦਿਨੀਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਖਿਲਾਫ ਨਿੰਦਾ ਪ੍ਰਸਤਾਵ ਕੀਤਾ ਗਿਆ ਪਾਸ ਸੀ। ਉਨ੍ਹਾਂ ਨੇ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ 1000 ਰੁਪਏ ਦੀ ਵਿੱਤੀ ਸਹਾਇਤਾ ਬਾਰੇ ਵਿਵਾਦਿਤ ਬਿਆਨ ਦਿੱਤਾ ਸੀ।
ਅੱਜ ਸੁਖਪਾਲ ਖਹਿਰਾ ਸਦਨ ਵਿਚ ਆਉਣਗੇ ਤੇ ਆਪਣਾ ਪੱਖ ਪੇਸ਼ ਕਰਨਗੇ। ਇਸ ‘ਤੇ ਜਦੋਂ ਕੈਬਨਿਟ ਮੰਤਰੀ ਕੁਲਦੀਪ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇ ਖਹਿਰਾ ਅੰਦਰ ਬੈਠੂੰਗਾਂ ਤਾਂ ਕੋਈ ਤੋਪ ਚੱਲ ਜਾਊਂਗੀ, ਅਸੀਂ ਉਸ ਦੀ ਹਰ ਗੱਲ ਦਾ ਦਿਆਂਗੇ ਜਵਾਬ।’ ਖਹਿਰਾ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਪੰਜਾਬ ਦੀਆਂ ਮਾਵਾਂ-ਧੀਆਂ ਖਿਲਾਫ ਬੋਲ ਕੇ ਵੀ ਕਹਿ ਰਹੇ ਹੋ ਕਿ ਮੈਂ ਆਪਣੇ ਸਟੈਂਡ ‘ਤੇ ਖੜ੍ਹਾ ਹਾਂ। 2027 ਵਿਚ ਕਾਂਗਰਸੀਆਂ ਨੂੰ ਲੋਕ ਹੀ ਦੱਸਣਗੇ। ਕੀ ਲੋਕਾਂ ਨੇ ਸਾਨੂੰ ਸਦਨ ਵਿਚ ਚੁਣ ਕੇ ਇਸ ਲਈ ਭੇਜਿਆ ਹੈ ਕਿ ਅਸੀਂ ਮਾਵਾਂ-ਧੀਆਂ ਖਿਲਾਫ ਬੋਲੀਏ। ਜੇ ਬੰਦਿਆਂ ਦੀ ਸੋਚ ਹੈ ਤਾਂ ਇਸ ਤੋਂ ਵੱਧ ਬੇਸ਼ਰਮੀ ਦੀ ਗੱਲ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਬਦਲੇਗਾ ਮੌਸਮ, ਚੱਲਣਗੀਆਂ ਤੇਜ਼ ਹਵਾਵਾਂ, 14 ਮਾਰਚ ਤੋਂ ਅਗਲੇ 3 ਦਿਨ ਮੀਂਹ ਪੈਣ ਦਾ ਅਨੁਮਾਨ
ਦੱਸ ਦੇਈਏ ਕਿ ਖਹਿਰਾ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਮਹਿਲਾ ਕਮਿਸ਼ਨ ਨੇ ਉਨ੍ਹਾਂ ਨੂੰ 12 ਮਾਰਚ ਤੱਕ ਜਵਾਬ ਦੇਣ ਲਈ ਕਿਹਾ ਹੈ ਤੇ ਨਾਲ ਹੀ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਵੀ ਖਹਿਰਾ ਦੇ ਬਿਆਨ ‘ਤੇ ਗੁੱਸਾ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ 2027 ਤੱਕ ਖਹਿਰਾ ਨੂੰ ਸਦਨ ਤੋਂ ਬਾਹਰ ਰੱਖਿਆ ਜਾਵੇ ਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























