ਮੱਧ ਪੂਰਬ ਵਿੱਚ ਅਮਰੀਕਾ-ਈਰਾਨ ਯੁੱਧ ਵਿਸ਼ਵਵਿਆਪੀ ਸਥਿਤੀ ਨੂੰ ਲਗਾਤਾਰ ਵਿਗਾੜ ਰਿਹਾ ਹੈ। ਪੰਜਾਬ ਅਤੇ ਚੰਡੀਗੜ੍ਹ ਸਮੇਤ ਲਗਭਗ ਸਾਰੇ ਰਾਜਾਂ ਵਿੱਚ ਐਲਪੀਜੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਵਿੱਚ ਵਪਾਰਕ ਸਿਲੰਡਰ ਮਿਲਣੇ ਬੰਦ ਹੋ ਗਏ ਹਨ, ਜਦੋਂਕਿ ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ।
ਜੰਗ ਤੋਂ ਪਹਿਲਾਂ ਜਿਥੇ ਘਰੇਲੂ ਸਿਲੰਡਰਾਂ ਘਰਾਂ ਵਿਚ ਡਿਲੀਵਰੀ ਹੁੰਦਾ ਸੀ, ਹੁਣ ਹਾਲਾਤ ਇਹ ਹਨ ਕਿ ਲੋਕ ਏਜੰਸੀਆਂ ਦੇ ਸਾਹਮਣੇ ਲਾਈਨਾਂ ਲਾ ਕੇ ਖੜ੍ਹੇ ਹਨ, ਫਿਰ ਵੀ ਉਨ੍ਹਾਂ ਨੂੰ ਗੈਸ ਨਹੀਂ ਮਿਲ ਰਹੀ। ਜਦੋਂਕਿ, ਸਾਰੇ ਜਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਦੱਸ ਰਹੇ ਹਨ ਕਿ LPG ਦੀ ਕੋਈ ਸਮੱਸਿਆ ਨਹੀਂ ਹਨ, ਉਨ੍ਹਾਂ ਦੇ ਕੋਲ ਗੈਸ ਦ ਭਰਪੂਰ ਭੰਡਾਰ ਹੈ। ਗੈਸ ਸਿਲੰਡਰਾਂ ਦੀ ਕਿੱਲਤ ਕਰਕੇ ਰੈਸਟੋਰੈਂਟ ਤੇ ਹੋਟਲ ਮਾਲਕਾਂ ਦੀ ਚਿੰਤਾ ਵੱਧ ਗਈ ਹੈ।

ਚੰਡੀਗੜ੍ਹ ਦੇ ਸੈਕਟਰ-38 ਦੇ ਤੀਜੇ ਦਿਨ ਗੈਸ ਦੀ ਸਪਲਾਈ ਪਹੁੰਚੀ ਹੈ। ਏਜੰਸੀ ਦੇ ਬਾਹਰ ਲੋਕਾਂ ਦੀ ਭੀੜ ਜੁਟ ਗਈ ਹੈ। ਹੁਣ ਇੱਕ ਸਿਲੰਡਰ ਲੈਣ ਤੋਂ ਬਾਅਦ ਦੂਜੇ ਦੇ ਬੁਕਿੰਗ ਦਾ ਵੀ ਸਮਾਂ ਵਧਾ ਗਿਆ ਹੈ। ਮੋਹਾਲੀ ਵਿਚ 25 ਅਤੇਚੰਡੀਗੜ੍ਹ ਵਿਚ 30 ਦਿਨ ਤੋਂ ਬਾਅਦ ਬੁਕਿੰਗ ਹੋ ਰਹੀ ਹੈ। ਨਾਲ ਹੀ ਸਾਰੇ ਘਰਾਂ ਨੂੰ ਸਿਲੰਡਰ ਮਿਲੇ, ਇਸ ਦੇ ਲਈ ਗੈਸ ਏਜੰਸੀਆਂ ‘ਤੇ ਪੁਲਿਸ ਕਰਮਚਾਰੀ ਤਾਇਨਾਤ ਹੋਣਗੇ।
ਹਾਲਾਂਕਿ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਹੈ। ਇਸ ਸਥਿਤੀ ਦੇ ਮੱਦੇਨਜ਼ਰ, ਸਰਕਾਰ ਨੇ ਕਾਲਾਬਾਜ਼ਾਰੀ ਵਿਰੁੱਧ ਨਿਗਰਾਨੀ ਵਧਾਉਣ ਅਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਰਾਕ ਸਪਲਾਈ ਮੰਤਰੀ ਨਾਲ ਵੀ ਸਥਿਤੀ ਬਾਰੇ ਚਰਚਾ ਕੀਤੀ ਅਤੇ ਮੌਜੂਦਾ ਸਥਿਤੀ ਬਾਰੇ ਰਿਪੋਰਟ ਪ੍ਰਾਪਤ ਕੀਤੀ।
ਮੰਤਰੀ ਕਟਾਰੂਚੱਕ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਲਗਭਗ 10 ਹਜ਼ਾਰ ਵਿਆਹ ਹੋਣ ਵਾਲੇ ਹਨ ਅਤੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਇਹ ਵਿਆਹ ਐਲਪੀਜੀ ਸਿਲੰਡਰਾਂ ਤੋਂ ਬਿਨਾਂ ਕਿਵੇਂ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ, ਮੌਸਮ ਵਿਭਾਗ ਨੇ 3 ਦਿਨ ਲਈ ਦਿੱਤੀ ਨਵੀਂ ਅਪਡੇਟ!
ਬੁੱਧਵਾਰ ਨੂੰ ਮੰਤਰੀ ਕਟਾਰੂਚੱਕ ਨੇ ਇੰਡੀਅਨ ਆਇਲ ਕੰਪਨੀ ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਤੇਲ ਕੰਪਨੀਆਂ ਤੋਂ ਰਸੋਈ ਗੈਸ ਅਤੇ ਵਪਾਰਕ ਗੈਸ ਸਿਲੰਡਰਾਂ ਦੀ ਸਥਿਤੀ ਬਾਰੇ ਜਾਣਕਾਰੀ ਮੰਗੀ ਗਈ। ਮੰਤਰੀ ਨੇ ਕਿਹਾ ਕਿ ਤੇਲ ਕੰਪਨੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਸਮੇਂ ਕੋਈ ਕਮੀ ਨਹੀਂ ਹੈ। ਮੰਤਰੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਅਤੇ ਸਿਲੰਡਰਾਂ ਅਤੇ ਤੇਲ ਦਾ ਸਟਾਕ ਕਰਨ ਦੀ ਕੋਸ਼ਿਸ਼ ਨਾ ਕਰਨ।
ਵੀਡੀਓ ਲਈ ਕਲਿੱਕ ਕਰੋ -:
























