ਪੰਜਾਬ ਸਰਕਾਰ ਦਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 13 ਮਾਰਚ ਨੂੰ ਮੋਹਾਲੀ ਵਿੱਚ ਸ਼ੁਰੂ ਹੋਇਆ। ਮੁੱਖ ਮੰਤਰੀ ਮਾਨ ਨੇ ਕਮੇਟੀ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ‘ਪੰਜਾਬ ਦੇਸ਼ ਦਾ No.1 ਸੂਬਾ ਬਣਨ ਜਾ ਰਿਹਾ ਹੈ। ਪੰਜਾਬੀ ਪੂਰੀ ਦੁਨੀਆ ‘ਚ ਆਪਣਾ ਨਾਂਅ ਬਣਾਉਣ ਲਈ ਜਾਣੇ ਜਾਂਦੇ ਨੇ । ਉਨ੍ਹਾਂ ਕਿਹਾ ਕਿ ਦੁਨੀਆ ‘ਚ ਕੋਈ ਵੀ ਮੁਸੀਬਤ ਆਉਂਦੀ ਹੈ ਤਾਂ ਪੰਜਾਬੀ ਮਦਦ ਲਈ ਪਹਿਲਾਂ ਪਹੁੰਚ ਜਾਂਦੇ ਹਨ। ਕਿਤੇ ਵੀ ਸੰਕਟ ਆਉਣ ‘ਤੇ ਜੇ ਉੱਥੇ ਪੰਜਾਬੀ ਨੇ ਤਾਂ ਸਮਝੋ ਖਾਣੇ ਦਾ ਪ੍ਰਬੰਧ ਹੋ ਗਿਆ। ਪੰਜਾਬੀਆਂ ਦੇ ਹੁੰਦੇ ਕੋਈ ਵੀ ਭੁੱਖਾ ਨਹੀਂ ਰਹਿ ਸਕਦਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਇੰਟਰਨੈਸ਼ਨਲ ਕਨੈਕਟਵਿਟੀ ਬੇਹਤਰ ਹੈ। ਇਥੇ ਨਿਵੇਸ਼ ਲਈ ਬੇਹਤਰ ਇੰਫ੍ਰਾਸਟ੍ਰਕਚਰ ਹੈ। ਇਥੇ ਨਿਵੇਸ਼ ਕਰਨ ਵਾਲਆਂ ਨੂੰ ਸਰਕਾਰ ਬੇਹਤਰ ਸਹਲੂਤਾਂ ਦੇਣ ਲਈ ਵਨਚਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਵਿਚ ਕੁਸ਼ਲਤਾ ਵਿਕਸਿਤ ਕਰਨ ਲਈ ਸਕੂਲ ਪੱਧਰ ਤੋਂ ਹੀ ਕੰਮ ਕਰ ਰਹੀ ਹੈ।
CM ਮਾਨ ਨੇ ਕਿਹਾ ਕਿ ਇਹ ਸਮਿਟ 3 ਦਿਨ ਤੱਕ ਚੱਲੇਗੀ ਜਿਥੇ ਵੱਖ-ਵੱਖ ਦੇਸ਼ਾਂ ਤੋਂ ਕਾਰੋਬਾਰੀ ਪਹੁੰਚ ਰਹੇ ਹਨ। ਸਰਕਾਰ ਨੇ ਸਮਿਟ ਨੂੰ ਸਫਰ ਕਰਨ ਲਈ ਪੂਰਾ ਜ਼ੋਰ ਲਗਾ ਦਿੱਤਾ ਹੈ। ਇਸ ਪਿੱਛੇ ਸਰਕਾਰ ਦੀ ਕੋਸ਼ਿਸ਼ ਨਿਵੇਸ਼ ਨੂੰ ਬੜ੍ਹਾਵਾ ਦੇ ਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਸੇ ਦੇ ਮੱਦੇਨਜ਼ਰ 7 ਮਾਰਚ ਨੂੰ ਹੀ ਸਰਕਾਰ ਨੇ ਨਵੀਂ ਉਦਯੋਗਿਕ ਨੀਤੀ ਬਣਾਈ ਹੈ ਜਿਸ ਵਿਚ ਉਦਯੋਗਾਂ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ।
ਇਹ ਵੀ ਪੜ੍ਹੋ : ਬਰਨਾਲਾ : ਸਿਲੰਡਰ ਲੈਣ ਲਈ ਲਾਈਨ ‘ਚ ਖੜ੍ਹੇ ਸ਼ਖਸ ਦੀ ਹੋਈ ਮੌ/ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ/ਨ
ਉਨ੍ਹਾਂ ਕਿਹਾ ਕਿ ਸਮਿਟ ਵਿਚ ਕੁੱਲ 89 ਸੈਸ਼ਨ ਹੋਣਗੇ। ਇਸ ਵਿਚ ਯੂਨਾਈਟਿਡ ਕਿੰਗਡਮ, ਜਾਪਾਨ ਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਲਈ ਵਿਸ਼ੇਸ਼ ‘ਕੰਟਰੀ ਫੋਕਸਡ’ ਸੈਸ਼ਨ ਰੱਖੇ ਗਏ ਹਨ। ਮੋਹਾਲੀ ‘ਤੇ ਇਕ ਵਿਸ਼ੇਸ਼ ਸੈਸ਼ਨ ਰੱਖਿਆ ਗਿਆ ਹੈ ਕਿਉਂਕਿ ਮੋਹਾਲੀ ਨੂੰ ਪੰਜਾਬ ਸਰਕਾਰ ਨੇ ਖਾਸ ਖੇਤਰ ਵਜੋਂ ਵਿਕਸਿਤ ਕੀਤਾ ਹੈ। ਇਸ ਨੂੰ ਸੂਚਨਾ ਉਦਯੋਗਿਕ ਕੇਂਦਰ ਬਣਾਇਆ ਜਾ ਰਿਹਾ ਹੈ। ਇਥੇ ਏਅਰਪੋਰਟ ਵਰਗੀਆਂ ਕਈ ਸਹੂਲਤਾਂ ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -:
























