ਬਾਘਾਪੁਰਾਣਾ ਵਿਚ ਹਰਵਿੰਦਰ ਸਿੰਘ ਹੈਪੀ ਸਰਪੰਚ ਕਤਲਕਾਂਡ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਕਤਲ ਦੇ ਮੁੱਖ ਦੋਸ਼ੀ ਮਨਪ੍ਰੀਤ ਸਿੰਘ ਬਬਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲੱਦਾਖ ਤੋਂ ਬਬਲੂ ਦੀ ਗ੍ਰਿਫਤਾਰੀ ਹੋਈ ਹੈ ਤੇ ਮੋਗਾ ਪੁਲਿਸ ਲੱਦਾਖ ਲਈ ਰਵਾਨਾ ਹੋਈ ਹੈ।
ਦੱਸ ਦੇਈਏ ਕਿ ਬਬਲੂ ਰੁਪਿੰਦਰ ਕੌਰ ਦਾ ਘਰਵਾਲਾ ਹੈ। ਪਿਛਲੇ ਦਿਨੀਂ ਬਾਘਾਪੁਰਾਣਾ ਵਿਚ ਜੋ ਹੈਪੀ ਸਰਪੰਚ ਦਾ ਕਤਲ ਹੋਇਆ ਸੀ ਉਸ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਪੁਲਿਸ ਵੱਲੋਂ ਲੱਦਾਖ ਤੋਂ ਮਨਪ੍ਰੀਤ ਸਿੰਘ ਬਬਲੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਹੋ ਸਕਦਾ ਹੈ ਕਿ ਬਬਲੂ ਨੂੰ ਲੱਦਾਖ ਤੋਂ ਮੋਗਾ ਲਿਆਂਦਾ ਜਾਵੇ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਨਦੀ ‘ਚ ਡਿੱ/ਗੀ ਕਾਰ, ਹੈੱਡ ਕਾਂਸਟੇਬਲ ਸਣੇ ਪਤਨੀ ਦੀ ਮੌ/ਤ, 2 ਬੱਚੇ ਗੰਭੀਰ ਜ਼ਖਮੀ
ਸਰਪੰਚ ਕਤਲ ਕਾਂਡ ਮਾਮਲੇ ‘ਚ MLA ਸੁਖਾਨੰਦ ਨੇ ਸਿੱਧੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੜਾਈ ਦੀ ਜੜ੍ਹ ਰੁਪਿੰਦਰ ਕੌਰ ਹੈ ਤੇ ਮੈਂ ਕਾਰਵਾਈ ਕਰਵਾ ਕੇ ਹੀ ਹਟਾਂਗਾ। ਕੋਈ ਹੋਰ ਕਾਰਵਾਈ ਕਰੇ ਜਾਂ ਨਾ ਕਰੇ ਪਰ ਮੈਂ ਉਸ ਨੂੰ ਨਹੀਂ ਬਖਸ਼ਾਂਗਾ। ਮੈਨੂੰ ਲੱਗਦਾ ਹੈ ਕਿ ਜਿਸ ਦੀ ਗਲਤੀ ਹੈ ਉਸ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























