ਚੋਣ ਕਮਿਸ਼ਨ ਨੇ ਅੱਜ 5 ਸੂਬਿਆਂ ਅਸਮ, ਕੇਰਲ, ਪੁਡੂਚੇਰੀ, ਤਮਿਲਨਾਡੂ ਤੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ। ਤਮਿਲਨਾਡੂ ਵਿਚ ਸਿੰਗਲ ਗੇੜ ਵਿਚ 23 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਦੂਜੇ ਪਾਸੇ ਬੰਗਾਲ ਵਿਚ ਦੋ ਗੇੜਾਂ 23 ਤੇ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਤਿੰਨ ਸੂਬਿਆਂ ਕੇਰਲ, ਅਸਮ, ਪੁਡੂਚੇਰੀ ਵਿਚ ਸਿੰਗਲ ਫੇਜ਼ ਯਾਨੀ 9 ਅਪ੍ਰੈਲ ਨੂੰ ਮਤਦਾਨ ਹੋਵੇਗਾ। ਪੰਜ ਸੂਬਿਆਂ ਦਾ ਨਤੀਜਾ 4 ਮਈ ਨੂੰ ਆਏਗਾ।
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਦੱਸਿਆ ਕਿ ਪੰਜ ਸੂਬਿਆਂ ਯੂਟੀ ਵਿਚ 17.4 ਕਰੋੜ ਵੋਟਰ ਹਨ। ਇਥੇ 824 ਸੀਟਾਂ ‘ਤੇ ਚੋਣਾਂ ਹੋਣੀਆਂ ਹਨ। ਇਨ੍ਹਾਂ ਸੂਬਿਆਂ ਵਿਚ ਅੱਜ ਤੋਂ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। 2021 ਵਿਚ ਇਨ੍ਹਾਂ ਸਾਰੇ ਪੰਜ ਸੂਬਿਆਂ ਦੀਆਂ ਚੋਣਾਂ ਦਾ ਐਲਾਨ 26 ਫਰਵਰੀ ਨੂੰ ਕੀਤਾ ਗਿਆ ਸੀ। ਪਿਛਲੀ ਵਾਰ ਬੰਗਾਲ ਵਿਚ 8 ਫੇਜ਼ਾਂ ਵਿਚ ਚੋਣਾਂ ਹੋਈਆਂ ਸਨ।
ਇਹ ਵੀ ਪੜ੍ਹੋ : ‘ਪੰਜਾਬ ਬਚਾਓ’ ਰੈਲੀ ‘ਚ ਸੁਖਬੀਰ ਬਾਦਲ ਦੇ ਧਾਕੜ ਬੋਲ-‘ਪੰਜਾਬ ‘ਚ ਝੂਲੇਗਾ ਤਾਂ ਸਿਰਫ ਤੱਕੜੀ ਚੋਣ ਨਿਸ਼ਾਨ’
ਜਿਹੜੇ 5 ਸੂਬਿਆਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਉਨ੍ਹਾਂ ਵਿਚ SIR ਦੇ ਬਾਅਦ ਤਮਿਲਨਾਡੂ ਤੋਂ ਸਭ ਤੋਂ ਵੱਧ ਵੋਟਰਾਂ ਦੇ ਨਾਂ ਕੱਟੇ ਹਨ। ਚੋਣ ਕਮਿਸ਼ਨ ਨੇ ਦੱਸਿਆ ਕਿ 27 ਅਕਤੂਬਰ 2025 ਨੂੰ SIR ਦੀ ਪ੍ਰਕਿਰਿਆ ਸ਼ੁਰੂ ਹੋਣ ਦੌਰਾਨ ਸੂਬੇ ਵਿਚ ਕੁੱਲ 6,41,14,587 ਵੋਟਰ ਸਨ। ਲਗਭਗ 4 ਮਹੀਨੇ ਚੱਲੀ SIR ਵਿਚ 74,07,207 ਲੋਕਾਂ ਦੇ ਨਾਂ ਹਟਾਏ ਗਏ ਹਨ। ਸੂਬੇ ਵਿਚ ਹੁਣ 5,67,07,380 ਵੋਟਰ ਰਜਿਸਟਰਡ ਹਨ। ਦੂਜੇ ਪਾਸੇ ਪੱਛਮੀ ਬੰਗਾਲ ਦੂਜੇ ਨੰਬਰ ‘ਤੇ ਹੈ ਜਿਥੇ ਲਗਭਗ 58 ਲੱਖ ਲੋਕਾਂ ਦੇ ਨਾਂ ਕੱਟੇ ਹਨ।
ਵੀਡੀਓ ਲਈ ਕਲਿੱਕ ਕਰੋ -:
























