ਹਰਿਆਣਾ ਦੀਆਂ 2 ਰਾਜ ਸਭਾ ਸੀਟਾਂ ਲਈ ਅੱਜ ਵਿਧਾਨ ਸਭਾ ਪਰਿਸਰ ਵਿਚ ਵੋਟਿੰਗ ਸ਼ੁਰੂ ਹੋ ਗਈ ਹੈ। ਸ਼ਾਮ 4 ਵਜੇ ਤੱਕ ਵੋਟਿੰਗ ਚੱਲੇਗੀ ਤੇ 5 ਵਜੇ ਗਿਣਤੀ ਹੋਵੇਗੀ। ਇਸ ਦੇ ਬਾਅਦ ਨਤੀਜਾ ਐਲਾਨ ਦਿੱਤਾ ਜਾਵੇਗਾ। ਵੋਟਿੰਗ ਲਈ ਕਾਂਗਰਸ ਦੇ ਵਿਧਾਇਕ ਹਿਮਾਚਲ ਦੇ ਕਸੌਲੀ ਤੋਂ ਰਵਾਨਾ ਹੋ ਗਏ ਹਨ।
ਭਾਜਪਾ ਨੇ ਸੰਜੇ ਭਾਟੀਆ ਤੇ ਕਾਂਗਰਸ ਨੇ ਕਰਮਵੀਰ ਬੋਧ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਭਾਜਪਾ ਨੇਤਾ ਸਤੀਸ਼ ਨਾਂਦਲ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਦੱਸ ਦੇਈਏ ਕਿ ਇਕ ਉਮੀਦਵਾਰ ਨੂੰ ਜਿੱਤ ਲਈ 31 ਕੋਟਾ ਵੋਟ ਚਾਹੀਦੀ ਹੈ। ਅਜੇ ਕਾਂਗਰਸ ਤੇ ਭਾਜਪਾ ਕੋਲ 1-1 ਸੀਟ ਜਾਂਦੀ ਦਿਖ ਰਹੀ ਹੈ। ਕ੍ਰਾਸ ਵੋਟਿੰਗ ਜਾਂ ਵੋਟ ਰੱਦ ਹੋਣ ਦੀ ਸੂਰਤ ਵਿਚ ਹੀ ਆਜ਼ਾਦ ਉਮੀਦਵਾਰ ਨਾਂਦਲ ਨੂੰ ਫਾਇਦਾ ਹੋ ਸਕਦਾ ਹੈ।
ਭਾਜਪਾ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਸਵੇਰੇ 10 ਵਜੇ ਇਕੱਠਾ ਹੋਣ ਲਈ ਕਿਹਾ ਹੈ। ਇਨੈਲੋ ਨੇ ਅਜੇ ਤੱਕ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਵਿਧਾਇਕ ਚੋਣਾਂ ਤੋਂ ਦੂਰੀ ਬਣਾ ਸਕਦੇ ਹਨ। ਦੁਪਹਿਰ 2 ਵਜੇ ਤੋਂ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਵੇਗੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਹੀ ਸਾਰੇ ਵਿਧਾਇਕ ਆਪਣਾ ਵੋਟ ਪਾ ਦੇਣਗੇ।
ਇਹ ਵੀ ਪੜ੍ਹੋ : ਬਠਿੰਡਾ : ਸ਼ਮਸ਼ਾਨ ਘਾਟ ‘ਚ ਜਾ ਕੇ ਬਾਊਂਸਰ ਨੇ ਖੁਦ ਨੂੰ ਮਾ/ਰ ਲਈ ਗੋ/ਲੀ, ਗੁਆਂਢੀਆਂ ਨਾਲ ਚੱਲ ਰਿਹਾ ਸੀ ਵਿਵਾਦ
ਆਜ਼ਾਦ ਉਮੀਦਵਾਰ ਸਤੀਸ਼ ਨਾਂਦਲ ਦੇ ਨਾਲ ਤਿੰਨ ਹੋਰ ਆਜ਼ਾਦ ਵਿਧਾਇਕ, ਦੇਵੇਂਦਰ ਕਾਦਿਯਾਨ, ਸਾਵਿਤਰੀ ਜਿੰਦਲ ਤੇ ਰਾਜੇਸ਼ ਜੂਨ ਹਨ। ਇਨ੍ਹਾਂ ਵਿਧਾਇਕ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਕਾਂਗਰਸ ਦੇ 10 ਵਿਧਾਇਕਾਂ ਦੇ ਸੰਪਰਕ ਵਿਚ ਹਨ। ਨਾਂਦਲ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਦੇ 17 ਵਿਧਾਇਕ ਵੀ ਉਨ੍ਹਾਂ ਦੇ ਨਾਲ ਹਨ। ਨਾਂਦਲ ਸਿਰਫ ਕ੍ਰਾਸ ਵੋਟਿੰਗ ਜ਼ਰੀਏ ਹੀ ਜਿੱਤ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























