ਬਦਲਦਾ ਮੌਸਮ ਮਾਈਗ੍ਰੇਨ ਦੇ ਮਰੀਜ਼ਾਂ ਲਈ ਮੁਸੀਬਤ ਬਣ ਸਕਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਸਵੇਰੇ ਸੁਹਾਵਣੀ ਠੰਡ ਹੁੰਦੀ ਹੈ ਤੇ ਦੁਪਹਿਰ ਹੁੰਦੇ-ਹੁੰਦੇ ਗਰਮੀ ਪੈਣ ਲੱਗਦੀ ਹੈ। ਤਾਪਮਾਨ ਦਾ ਇਹ ਉਤਰਾਅ-ਚੜ੍ਹਾਅ ਸਰੀਰ ਦੇ ਅੰਦਰੂਨੀ ਸੰਤੁਲਨ ਨੂੰ ਵਿਗਾੜ ਦਿੰਦਾ ਹੈ, ਜਿਸ ਨਾਲ ਸਿਰਦਰਦ ਸ਼ੁਰੂ ਹੋ ਜਾਂਦਾ ਹੈ।
ਮੈਕਸ ਹਸਪਤਾਲ ਨਿਊਰੋਲੋਜੀ ਵਿਭਾਗ ਦੇ ਹੈੱਡ ਡਾ. ਆਨੰਦ ਕੁਮਾਰ ਸਕਸੈਨਾ ਦੱਸਦੇ ਹਨ ਕਿ ਇਸ ਦਾ ਵੱਡਾ ਕਾਰਨ ਸਾਡੇ ਸਰੀਰ ਦੀ ਸੰਵੇਦਨਸ਼ੀਲਤਾ ਹੈ। ਸਵੇਰ ਦੀ ਠੰਡ ਦੀ ਵਜ੍ਹਾ ਤੋਂ ਸਰੀਰ ਦੀਆਂ ਨਸਾਂ ਸਿੰਗੁੜਦੀਆਂ ਹਨ ਤੇ ਦੁਪਹਿਰ ਦੀ ਗਰਮੀ ਉਨ੍ਹਾਂ ਨੂੰ ਅਚਾਨਕ ਫੈਲਾ ਦਿੰਦੀ ਹੈ।
ਨਸਾਂ ਵਿਚ ਹੋਣ ਵਾਲਾ ਇਹ ਤੇਜ਼ ਬਦਲਾਅ ਹੀ ਮਾਈਗ੍ਰੇਨ ਦੇ ਦਰਦ ਨੂੰ ਸੱਦਾ ਦਿੰਦਾ ਹੈ। ਇਸ ਤੋਂ ਇਲਾਵਾ ਗਰਮੀ ਵਧਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋਣ ਲੱਗਦੀ ਹੈ ਜੋ ਮਾਈਗ੍ਰੇਨ ਦਾ ਇਕ ਕਾਰਨ ਹੈ। ਹੁਮਸ ਤੇ ਵਧਦਾ ਤਾਪਮਾਨ ਵਿਅਕਤੀ ਨੂੰ ਥਕਾ ਦਿੰਦਾ ਹੈ ਜਿਸ ਨਾਲ ਚਿੜਚਿੜਾਪਣ ਵਧਦਾ ਹੈ ਤੇ ਨੀਂਹ ਵੀ ਪੂਰੀ ਨਹੀਂ ਹੁੰਦੀ।
ਬਚਾਅ ਦੇ ਆਸਾਨ ਤਰੀਕੇ
ਡਾਕਟਰ ਨੇ ਮਾਈਗ੍ਰੇਨ ਦੇ ਅਸਰ ਨੂੰ ਘੱਟ ਕਰਨ ਲਈ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ ਜੋ ਕਿ ਇਸ ਤਰ੍ਹਾਂ ਹਨ-
ਭਰਪੂਰ ਪਾਣੀ ਪੀਓ-ਪਿਆਸ ਲੱਗਣ ਦਾ ਇੰਤਜ਼ਾਰ ਨਾ ਕਰੋ, ਦਿਨ ਵਿਚ ਥੋੜ੍ਹਾ-ਥੋੜ੍ਹਾ ਪਾਣੀ ਪੀਂਦੇ ਰਹੋ। ਤੁਸੀਂਨਿੰਬੂ ਪਾਣੀ ਜਾਂ ਨਾਰੀਅਲ ਪਾਣੀ ਵਰਗੇ ਇਲੈਕਟ੍ਰੋਲਾਈਟਸ ਦਾ ਵੀ ਸੇਵਨ ਕਰ ਸਕਦੇ ਹੋ।
ਧੁੱਪ ਤੋਂ ਬਚੋ-ਦੁਪਹਿਰ ਨੂੰ ਤੇਜ਼ ਧੁੱਪ ਤੇ ਅੱਖਾਂ ‘ਤੇ ਪੈਣ ਵਾਲੀ ਚਮਕ ਤੋਂ ਬਚਣ ਲਈ ਸਨਗਲਾਸੇਸ ਪਹਿਨੋ।
ਰੁਟੀਨ ਨਾ ਵਿਗਾੜੋ-ਸਮੇਂ ‘ਤੇ ਖਾਣਾ ਖਾਓ। ਖਾਲੀ ਪੇਟ ਰਹਿਣ ਜਾਂ ਸ਼ੂਗਰ ਲੈਵਲ ਘੱਟ ਹੋਣ ਨਾਲ ਸਿਰਦਰਦ ਦੀ ਸਮੱਸਿਆ ਵਧ ਸਕਦੀ ਹੈ।
ਲੇਅਰਿੰਗ ਤਕਨੀਕ-ਜੇਕਰ ਤੁਸੀਂ ਸਵੇਰੇ ਠੰਡ ਵਿਚ ਘਰ ਤੋਂ ਨਿਕਲ ਰਹੇ ਹੋ ਤਾਂ ਨਾਲ ਹੀ ਹਲਕੇ ਕੱਪੜੇ ਰੱਖੋ ਤਾਂ ਕਿ ਦੁਪਹਿਰ ਦੀ ਗਰਮੀ ਵਿਚ ਤੁਸੀਂ ਖੁਦ ਨੂੰ ਸਹਿਜ ਰੱਖ ਸਕੋ।
ਇਹ ਵੀ ਪੜ੍ਹੋ :ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਹ.ਥਿ/ਆਰਾਂ ਸਣੇ 6 ਮੁਲਜ਼ਮਾਂ ਕਾਬੂ, ਵਿਦੇਸ਼ੀ ਹੈਂਡਲਰ ਦੇ ਸੰਪਰਕ ‘ਚ ਸਨ ਮੁਲਜ਼ਮ
ਡਾਇਰੀ ਬਣਾਓ-ਜੇਕਰ ਤੁਹਾਨੂੰ ਅਕਸਰ ਮੌਸਮ ਬਦਲਣ ‘ਤੇ ਸਿਰਦਰਦ ਹੁੰਦਾ ਹੈ ਤਾਂ ਇਕ ਡਾਇਰੀ ਵਿਚ ਨੋਟ ਕਰੋ ਕਿ ਦਰਦ ਕਦੋਂ ਤੇ ਕਿਉਂ ਸ਼ੁਰੂ ਹੋਇਆ। ਇਸ ਨਾਲ ਤੁਹਾਨੂੰ ਆਪਣੇ ‘ਟ੍ਰਿਗਰਸ’ ਪਹਿਚਾਣਨ ਵਿਚ ਮਦਦ ਮਿਲੇਗੀ।ਪਰ ਜੇਕਰ ਮਾਈਗ੍ਰੇਨ ਦਾ ਦਰਦ ਵਾਰ-ਵਾਰ ਹੋ ਰਿਹਾ ਹੈ ਜਾਂ ਅਸਹਿਣਯੋਗ ਹੈ ਤਾਂ ਘਰੇਲੂ ਨੁਸਖਿਆਂ ‘ਤੇ ਭਰੋਸਾ ਨਾ ਕਰੋ ਤੇ ਤੁਰੰਤ ਡਾਕਟਰ ਤੋਂ ਸਲਾਹ ਲਓ। ਆਪਣੀ ਜੀਵਨਸ਼ੈਲੀ ਵਿਚ ਥੋੜ੍ਹਾ ਜਿਹਾ ਬਦਲਾਅ ਕਰਕੇ ਤੁਸੀਂ ਇਸ ਸਮੱਸਿਆ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹੋ।








