ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਹਲਕਾ ਡੇਰਾ ਬਾਬਾ ਨਾਨਕ ਵਿਖੇ ‘ਪੰਜਾਬ ਬਚਾਓ’ ਰੈਲੀ ਮੌਕੇ ਪਹੁੰਚੇ। ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਵੱਡੇ ਬਾਦਲ ਸਾਬ੍ਹ ਦੇ ਸਿਆਸਤ ‘ਚ ਆਉਣ ਕਾਰਨ ਪੰਜਾਬ ਦਾ ਵਿਕਾਸ ਹੋਇਆ ਹੈ। ਸੂਬੇ ‘ਚ ਜੋ ਕੁਝ ਵੀ ਬਣਿਆ ਹੈ ਉਹ ਵੱਡੇ ਬਾਦਲ ਸਾਬ੍ਹ ਨੇ ਬਣਵਾਇਆ ਹੈ। ਸਾਰੇ ਥਰਮਲ ਪਲਾਂਟ ਤੇ ਡੈਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਵਾਏ ਗਏ ਹਨ। ਸਾਡੀ ਸਰਕਾਰ ਬਣਨ ‘ਤੇ ਪਹਿਲੇ ਹਫਤੇ ‘ਚ ਮੁਫ਼ਤ ਟਿਊਬਲ ਕੁਨੈਕਸ਼ਨ ਦਿੱਤੇ ਜਾਣਗੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ‘ਤੇ ਬਜ਼ੁਰਗਾਂ ਦੀ ਪੈਨਸ਼ਨ 3100 ਕੀਤੀ ਜਾਵੇਗੀ। ਸ਼ਗਨ ਸਕੀਮ ਤਹਿਤ 1 ਲੱਖ ਰੁਪਏ ਦਿੱਤੇ ਜਾਣਗੇ। ਪੰਜਾਬ ‘ਚ ਦੁਨੀਆ ਦੀ ਸਭ ਤੋਂ ਵੱਡੀ Skill University ਬਣਾਵਾਂਗੇ । ਉਨ੍ਹਾਂ ਪਾਰਟੀ ਦੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਬਚਾਉਣ ਲਈ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋਣ।
ਇਹ ਵੀ ਪੜ੍ਹੋ : Pearls Group ਕੇਸ ‘ਚ ED ਦੀ ਵੱਡੀ ਕਾਰਵਾਈ, ਦਿੱਲੀ ਤੇ ਪੰਜਾਬ ‘ਚ 5046 ਕਰੋੜ ਰੁ. ਦੀਆਂ 126 ਜਾਇਦਾਦਾਂ ਜ਼ਬਤ
ਇਸ ਦੇ ਨਾਲ ਹੀ ਸ. ਸੁਖਬੀਰ ਬਾਦਲ ਨੇ DM ਗਗਨਦੀਪ ਸਿੰਘ ਰੰਧਾਵਾ ਦੀ ਮੌਤ ਮਾਮਲੇ ਵਿਚ ਲਾਲਜੀਤ ਭੁੱਲਰ ਖਿਲਾਫ FIR ਦਰਜ ਕਰਨ ਦੀ ਵੀ ਮੰਗ ਕੀਤੀ ਤੇ ਨਾਲ ਹੀ ਮਾਮਲੇ ਦੀ ਸੀਬੀਆਈ ਜਾਂਚ ਕਰਨ ਦੀ ਵੀ ਮੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









