ਪਟਿਆਲਾ ਵਿੱਚ ਪੈਂਦੇ ਹਲਕਾ ਸਨੋਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਹੋਈ ਹੈ। ਦੱਸ ਦੇਈਏ ਕਿ ਪਠਾਨਮਾਜਰਾ ਸਤੰਬਰ ਮਹੀਨੇ ਤੋਂ ਹੀ ਫਰਾਰ ਚੱਲ ਰਹੇ ਸਨ। ਉਸ ‘ਤੇ ਕਈ ਮਾਮਲੇ ਦਰਜ ਹਨ। ਅਦਾਲਤ ਪਹਿਲਾ ਹੀ ਪਠਾਨਮਾਜਰਾ ਨੂੰ ਭਗੌੜਾ ਐਲਾਨ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇੱਕ ਮਾਮਲੇ ਸੰਬੰਧੀ ਫਰਾਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਵਕੀਲ ਸੱਗੂ ਨੇ ਆਖਿਆ ਕਿ ਪਠਾਣਮਾਜਰਾ ਦੋ ਵੱਖ ਵੱਖ ਮਾਮਲਿਆਂ ਦੇ ਵਿੱਚ ਪੀਓ ਸਨ। ਜਿਸ ਸਬੰਧੀ ਪੁਲਿਸ ਵੱਲੋਂ ਉਹਨਾਂ ਨੂੰ ਐਮਪੀ ਤੋਂ ਗਿਰਿਫਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪਠਾਣਮਾਜਰਾ ਨੂੰ ਜਲਦੀ ਹੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜੰ/ਗ ਵਿਚਾਲੇ PM ਮੋਦੀ ਦਾ ਵੱਡਾ ਬਿਆਨ-‘ਸਾਨੂੰ ਵੱਡੀ ਚੁਣੌਤੀ ਲਈ ਤਿਆਰ ਰਹਿਣਾ ਪਵੇਗਾ’
ਵਿਧਾਇਕ ਪਠਾਨਮਾਜਰਾ ਦੀ ਗ੍ਰਿਫ਼ਤਾਰੀ ‘ਤੇ SSP ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਠਾਨਮਾਜਰਾ ਦੀ ਗ੍ਰਿਫ਼ਤਾਰੀ ਮੱਧ ਪ੍ਰਦੇਸ਼ ਤੋਂ ਹੋਈ ਹੈ। ਪਠਾਨਮਾਜਰਾ ਸਣੇ 3 ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਕੋਰਟ ਪਹਿਲਾਂ ਹੀ ਪਠਾਨਮਾਜਰਾ ਨੂੰ ਭਗੌੜਾ ਐਲਾਨ ਚੁੱਕੀ ਸੀ। ਪੁਲਿਸ ਵੱਲੋਂ ਵਿਧਾਇਕ ਖਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









